ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ 51ਵੀਂ ਬਰਸੀ ਲਗਾਇਆ ਆਲੂ-ਪੂੜੀ ਤੇ ਪ੍ਰਸ਼ਾਦ ਦਾ ਲੰਗਰ.

 

 ਲਾਡੋਵਾਲ, 21 ਅਗਸਤ - ਲੁਧਿਆਣਾ ਵਿਖੇ 64 ਰੱਖ ਬਾਗ ਸਥਿਤ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੀ ਲੁਧਿਆਣਾ ਸ਼ਾਖਾ ਵੱਲੋਂ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ 51ਵੀਂ ਬਰਸੀ ਭੰਡਾਰੇ ਮੌਕੇ ਸੈਂਕੜੇ ਲੋਕਾਂ ਨੂੰ ਆਲੂ-ਪੂੜੀ ਦਾ ਲੰਗਰ ਪ੍ਰਸ਼ਾਦ ਅਤੁੱਟ ਵਰਤਾਇਆ ਗਿਆ। ਮਿਸ਼ਨ ਦੇ ਜੋਨ ਇੰਚਾਰਜ ਭੁਪਿੰਦਰ ਸਿੰਘ, ਕੋਆਰਡੀਨੇਟਰ ਬਲਦੇਵ ਰਾਜ ਹੀਰਾ ਅਤੇ ਸੈਕਟਰੀ ਨਿਰਮਲ ਸਿੰਘ ਭਾਟੀਆ ਨੇ ਦੱਸਿਆ ਕਿ ਮਿਸ਼ਨ ਦੇ ਸੇਵਾਦਾਰਾਂ ਨੇ ਸਵੇਰ ਤੋਂ ਹੀ ਵੱਡੇ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ, ਇਸ ਲਈ ਸਵੇਰੇ 10 ਵਜੇ ਤੋਂ ਹੀ ਲੋਕਾਂ ਨੇ ਆਲੂ ਪੂੜੀ ਦਾ ਲੰਗਰ ਤੇ ਪ੍ਰਸ਼ਾਦ ਛਕਣਾ ਸ਼ੁਰੂ ਕਰ ਦਿੱਤਾ  ਸੀlਉਨਾਂ ਦੱਸਿਆ ਕਿ ਇਸ ਮੌਕੇ ਇਕ ਪਰੀਚਰ ਸਤਿਸੰਗ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ ਅਤੇ ਸਾਵਨ ਕਿਰਪਾਲ ਰੂਹਾਨੀ ਮਿਸ਼ਨ ਦੇ ਮੌਜੂਦਾ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਦਾ ਇਕ ਵੀਡੀਓ ਸਤਿਸੰਗ ਪ੍ਰਸਾਰਿਤ ਕੀਤਾ ਗਿਆ। ਆਪਣੇ ਸਤਿਸੰਗ ਵਿਚ, ਉਨ੍ਹਾਂ ਕਿਹਾ ਕਿ "ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੇ ਵੱਖ-ਵੱਖ ਧਰਮਾਂ, ਭਾਸ਼ਾਵਾਂ ਅਤੇ ਆਸਥਾਵਾਂ ਨਾਲ ਸਬੰਧ ਰੱਖਣ ਵਾਲੇ ਲੋਕਾਂ ਨੂੰ ਇਕੱਠਾ ਕਰ ਕੇ ਸਮਝਾਇਆ ਕਿ ਅਸੀਂ ਸਾਰੇ ਪਿਤਾ-ਪਰਮੇਸ਼ਰ ਦੇ ਇਕ ਵੱਡੇ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਆਪਸ ਵਿਚ ਸਭ ਭਾਈ-ਭੈਣ ਹੀ ਹਾਂ " ਉਨਾਂ ਦੱਸਿਆ ਕਿ ਅੰਤ ਵਿਚ, ਮੌਜੂਦ ਸਭ ਭਾਈ- ਭੈਣਾਂ ਨੂੰ ਧਿਆਨ ਅਭਿਆਸ ਤੇ ਬਿਠਾਇਆ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਵਿਚ ਵੀ ਲੰਗਰ ਵਰਤਾਇਆ ਗਿਆ। ਉਨਾਂ ਇਹ ਵੀ ਦੱਸਿਆ ਕਿ ਵੱਖ-ਵੱਖ ਧਰਮਾਂ ਦੇ ਸੰਤਾਂ- ਮਹਾਤਮਾਵਾਂ ਨੂੰ ਇਕੋ ਪਲੇਟਫਾਰਮ 'ਤੇ ਲਿਆਉਣ ਦਾ ਸਿਹਰਾ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਨੂੰ ਜਾਂਦਾ ਹੈ। ਜਿਸਦੇ ਨਤੀਜੇ ਵਜੋਂ, ਉਨ੍ਹਾਂ ਦੀ ਸਰਪ੍ਰਸਤੀ ਹੇਠ ਚਾਰ ਵਿਸ਼ਵ ਧਰਮ ਸੰਮੇਲਨ (1957, 1965, 1969, 1970) ਆਯੋਜਿਤ ਕੀਤੇ ਗਏ। ਜਿਸ ਵਿਚ ਲੱਖਾਂ ਲੋਕਾਂ ਤੋਂ ਇਲਾਵਾ, ਵੱਖ-ਵੱਖ ਧਰਮਾਂ ਦੇ ਬਹੁਤ ਸਾਰੇ ਸੰਤਾਂ -ਮਹਾਤਮਾਵਾਂ ਨੇ ਵੀ ਹਿੱਸਾ ਲਿਆ ਅਤੇ ਆਪਸ ਵਿਚ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ, ਉਨ੍ਹਾਂ ਨੂੰ ਇਹ ਅਨੁਭਵ ਹੋਇਆ ਕਿ ਭਾਵੇਂ ਅਸੀਂ ਵੱਖ-ਵੱਖ ਧਰਮਾਂ ਨਾਲ ਸਬੰਧ ਰੱਖਦੇ ਹਾਂ ਪਰ ਇਕ ਹੀ ਪਿਤਾ-ਪਰਮੇਸ਼ਰ ਦੀ ਸੰਤਾਨ ਹੋਣ ਦੇ  ਨਾਤੇ, ਅਸੀਂ ਸਾਰੇ ਆਪਸ ਵਿਚ ਭਾਈ-ਭੈਣ ਹੀ ਹਾਂ, ਉਨ੍ਹਾਂ ਦਾ ਇਹ ਮਹਾਨ ਯੋਗਦਾਨ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨਾਂ ਦੱਸਿਆ ਕਿ ਫਰਵਰੀ 1974 ਵਿਚ ਉਨ੍ਹਾਂ ਨੇ ਮਾਨਵ ਏਕਤਾ ਸੰਮੇਲਨ ਦਾ ਆਯੋਜਨ ਕੀਤਾ, ਜਿਸ ਨੂੰ ਉਸ ਸਮੇਂ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕੀਤਾ ਅਤੇ ਕਿਹਾ, "ਸਮਰਾਟ ਅਸ਼ੋਕ ਤੋਂ ਬਾਅਦ ਇਹ ਪਹਿਲਾ ਸੰਮੇਲਨ ਹੈ ਜੋ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੁਆਰਾ ਮਨੁੱਖਤਾ ਦੇ ਕਲਿਆਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ।" ਉਹ ਪਹਿਲੇ ਮਹਾਂਪੁਰਸ਼ ਸਨ ਜਿਨ੍ਹਾਂ ਨੇ 1 ਅਗਸਤ 1974 ਨੂੰ ਭਾਰਤੀ ਸੰਸਦ ਨੂੰ ਸੰਬੋਧਨ ਕੀਤਾ। ਜਿਸ ਵਿਚ ਉਨ੍ਹਾਂ ਨੇ ਕਿਹਾ, "ਜੇਕਰ ਅਸੀਂ ਵਿਸ਼ਵ ਕਲਿਆਣ ਚਾਹੁੰਦੇ ਹਾਂ, ਤਾਂ ਅਧਿਆਤਮਿਕਤਾ ਨੂੰ ਸ਼ਾਸਨ ਵਿਚ ਲਿਆਉਣਾ ਹੋਵੇਗਾ।" ਉਨਾਂ ਦੱਸਿਆ ਕਿ 21 ਅਗਸਤ, 1974 ਨੂੰ ਪਰਮ ਸੰਤ ਕਿਰਪਾਲ ਸਿੰਘ ਜੀ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਦਿਆਲ ਪੁਰਸ਼ ਸੰਤ ਦਰਸ਼ਨ ਸਿੰਘ ਜੀ ਮਹਾਰਾਜ ਨੇ ਉਨਾ ਦੇ ਇਸ ਕੰਮ ਨੂੰ ਅੱਗੇ ਵਧਾਇਆ ਅਤੇ ਉਨ੍ਹਾਂ ਤੋਂ ਬਾਅਦ, ਸੰਤ ਰਾਜਿੰਦਰ ਸਿੰਘ ਜੀ ਮਹਾਰਾਜ ਅੱਜ ਪਰਮ ਸੰਤ ਕ੍ਰਿਪਾਲ ਸਿੰਘ ਜੀ ਮਹਾਰਾਜ ਦੁਆਰਾ ਸ਼ੁਰੂ ਕੀਤੇ ਗਏ ਅਧਿਆਤਮਿਕਤਾ ਦੇ ਕੰਮ ਨੂੰ ਬੜੀ ਹੀ ਤੇਜ਼ ਗਤੀ ਨਾਲ ਵਿਸ਼ਵ ਭਰ ਵਿਚ ਫੈਲਾ ਰਹੇ ਹਨ।ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਾਜਿੰਦਰ ਸਿੰਘ ਜੀ ਮਹਾਰਾਜ, ਅੱਜ ਪੂਰੇ ਵਿਸ਼ਵ  ਵਿਚ ਧਿਆਨ ਅਭਿਆਸ ਦੁਆਰਾ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾ ਰਹੇ ਹਨ, ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੂੰ ਕਈ ਦੇਸ਼ਾਂ ਦੁਆਰਾ ਰਕਈ ਸ਼ਾਂਤੀ ਪੁਰਸਕਾਰਾਂ ਦੇ ਨਾਲ-ਨਾਲ ਪੰਜ ਡਾਕਟਰੇਟ ਡਿਗਰੀਆਂ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਜਿਨਾਂ ਦੀ ਦਇਆ ਮਿਹਰ ਸਦਕਾ 

ਅੱਜ ਸਾਵਨ ਕਿਰਪਾਲ ਰੁਹਾਨੀ ਮਿਸ਼ਨ ਦੇ ਦੁਨੀਆ ਭਰ ਵਿਚ 3200 ਤੋਂ ਵੱਧ ਕੇਂਦਰ ਹਨ ਅਤੇ ਮਿਸ਼ਨ ਦਾ ਸਾਹਿਤ ਵਿਸ਼ਵ ਦੀਆਂ 55 ਤੋਂ ਵੱਧ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋ ਚੁੱਕਾ ਹੈ। ਇਸਦਾ ਮੁੱਖ ਦਫਤਰ ਵਿਜੇ ਨਗਰ, ਦਿੱਲੀ ਵਿਚ ਹੈ ਅਤੇ ਅੰਤਰਰਾਸ਼ਟਰੀ ਮੁੱਖ ਦਫਤਰ ਨੈਪਰਵਿਲੇ, ਅਮਰੀਕਾ ਵਿਚ ਸਥਿਤ ਹੈ।