ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਨਹੀਂ ਰਹੇ, ਮਨੋਰੰਜਨ ਜਗਤ ਵਿਚ ਸੋਗ ਦੀ ਲਹਿਰ.
ਲੁਧਿਆਣਾ, 22 ਅਗਸਤ 2025 (ਵਾਸੂ ਜੇਤਲੀ): ਪੰਜਾਬੀ ਫਿਲਮ ਇੰਡਸਟਰੀ ਵਿੱਚ ਅੱਜ ਸਵੇਰੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪਾਲੀਵੁੱਡ ਦੇ ਸਿਰਮੌਰ ਕਮੇਡੀਅਨ ਜਸਵਿੰਦਰ ਭੱਲਾ ਦੀ ਮੌਤ ਦੀ ਅਚਾਨਕ ਆਈ ਖ਼ਬਰ ਨੇ ਪ੍ਰਸ਼ੰਸਕਾਂ ਅਤੇ ਉਹਨਾਂ ਦੇ ਜਾਨਣ ਵਾਲਿਆਂ ਨੂੰ ਧੁਰ ਤਕ ਹਿਲਾ ਕੇ ਰੱਖ ਦਿੱਤਾ। 65 ਸਾਲਾਂ ਦੇ ਜਸਵਿੰਦਰ ਭੱਲਾ ਦਾ ਨਿਧਨ ਸੰਖੇਪ ਬਿਮਾਰੀ ਉਪਰੰਤ ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਚ ਹੋ ਗਿਆ। ਦਰਸ਼ਕਾਂ ਅਤੇ ਸਰੋਤਿਆਂ ਨੂੰ ਆਪਣੀ ਕਮੇਡੀ ਰਾਹੀਂ ਹੱਸਾ ਹੱਸਾ ਕੇ ਲੋਟ ਪੋਟ ਕਰ ਦੇਣ ਵਾਲੇ ਭੱਲਾ ਦੇ ਸਦੀਵੀ ਵਿਛੋੜੇ ਦੀ ਖ਼ਬਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਰੁਲਾ ਕੇ ਰੱਖ ਦਿੱਤਾ। ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਜਸਵਿੰਦਰ ਭੱਲਾ ਨੇ ਲੰਮਾ ਸਮਾਂ ਦੂਰਦਰਸ਼ਨ ਜਲੰਧਰ ਤੋਂ ਪੇਸ਼ ਆਪਣੇ ਪ੍ਰੋਗਰਾਮਾਂ ਦੁਆਰਾ ਪ੍ਰਸ਼ੰਸਕਾਂ ਦਾ ਮਨੋਰੰਜਨ ਕੀਤਾ। ਛਣਕਾਟਾ ਟਾਈਟਲ ਨਾਲ ਹਰ ਸਾਲ ਆਉਣ ਵਾਲੀਆਂ ਉਹਨਾਂ ਦੀਆਂ ਕਮੇਡੀ ਆਡੀ�" ਅਤੇ ਫਿਰ ਵੀਡੀ�" ਕੈਸਟਾਂ ਨੇ ਕਈ ਦਹਾਕੇ ਸਰੋਤਿਆਂ ਤੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਉਪਰੰਤ ਪੰਜਾਬੀ ਫ਼ਿਲਮਾਂ ਵਿਚ ਉਹਨਾਂ ਦੀ ਐਂਟਰੀ ਨਾਲ ਸਿਨੇਮਾ ਵਿਚ ਹਾਸਿਆਂ ਦਾ ਛਣਕਾਟਾ ਪਿਆ। ਸਕਰੀਨ ਉਪਰ ਜਸਵਿੰਦਰ ਭੱਲਾ ਦੀ ਮੌਜੂਦਗੀ ਦਾ ਮਤਲਬ ਹੀ ਮਨੋਰੰਜਨ ਦਾ ਮੈਜਿਕ ਬਣ ਗਿਆ। ਕੈਰੀ ਆਨ ਜੱਟਾ ਫਿਲਮ ਵਿਚ ਭੱਲਾ ਦਾ ਕਿਰਦਾਰ ਭਲਾ ਕਿਸਨੂੰ ਭੁੱਲ ਸਕਦਾ ਹੈ। ਪੰਜਾਬੀ ਦੀਆਂ ਬਨਣ ਵਾਲੀਆਂ ਦਸ ਵਿਚੋਂ 9 ਫਿਲਮਾਂ ਵਿਚ ਭੱਲਾ ਦਾ ਹੋਣਾ ਨਿਸ਼ਚਿਤ ਹੁੰਦਾ ਸੀ। ਉਹ ਪਿਛਲੇ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ ਅਤੇ ਅੱਜ ਸਵੇਰੇ ਆਪਣੇ ਲੱਖਾਂ ਕਰੋੜਾਂ ਦਰਸ਼ਕਾਂ ਨੂੰ ਹਮੇਸ਼ਾ ਹਸਾਉਣ ਵਾਲਾ ਇਹ ਕਲਾਕਾਰ ਦੁਨੀਆ ਦੇ ਰੰਗ ਮੰਚ ਤੋਂ ਆਪਣਾ ਰੋਲ ਨਿਭਾ ਕੇ ਕਾਦਰ ਦੇ ਚਰਨਾਂ ਵਿਚ ਚਲਾ ਗਿਆ। ਜਸਵਿੰਦਰ ਭੱਲਾ ਦਾ ਅੰਤਿਮ ਸੰਸਕਾਰ ਕਲ੍ਹ 23 ਅਗਸਤ ਨੂੰ 12 ਵਜੇ ਬਲੌਂਗੀ (ਚੰਡੀਗੜ੍ਹ) ਦੇ ਸ਼ਮਸ਼ਾਨਘਾਟ 'ਚ ਹੋਵੇਗਾ।