ਹਲਕਾ ਪੂਰਬੀ ਦੇ ਵਾਰਡ ਨੂੰ 19 ਵਿੱਚ ਹੋਈ "ਨਸ਼ਾ ਮੁਕਤੀ ਮੋਰਚਾ" ਦੀ ਮੀਟਿੰਗ.

ਲੁਧਿਆਣਾ, 22 ਅਗਸਤ (ਰਾਕੇਸ਼ ਅਰੋੜਾ) - ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਹੇਠ ਵਾਰਡ ਨੰ: 19 ਵਿੱਚ ਨਸ਼ਾ ਮੁਕਤੀ ਮੋਰਚਾ ਦੀ ਮੀਟਿੰਗ ਆਮ ਆਦਮੀ ਪਾਰਟੀ ਦੇ ਨਸ਼ਾ ਮੁਕਤੀ ਮੋਰਚਾ ਦੇ ਕੋਆਰਡੀਨੇਟਰ ਸੰਦੀਪ ਮਿਸ਼ਰਾ ਦੀ ਅਗਵਾਈ ਹੇਠ ਹੋਇਆ।

ਇਸ ਕੈਂਪ ਵਿੱਚ ਵਾਰਡ ਨੂੰ 19 ਦੇ ਵਸਨੀਕਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਆਪਣੇ ਇਲਾਕੇ ਵਿੱਚ ਨਸ਼ਾ ਵੇਚਣ ਤੇ ਖਰੀਦਣ ਵਾਲਿਆਂ ਬਾਰੇ ਸਬੰਧਤ ਪੁਲਿਸ ਥਾਣੇ ਨੂੰ ਜਾਣਕਾਰੀ ਮੁਹਈਆ ਕਰਾਉਣ ਅਤੇ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਮੌਕੇ ਵਾਰਡ–ਵਾਈਜ਼ 'ਵਾਰਡ ਡਿਫੈਂਸ ਕਮੇਟੀ, ਦਾ ਗਠਨ ਵੀ ਕੀਤਾ ਗਿਆ, ਜੋ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਸਹਿਯੋਗ ਕਰਨਗੇ।

ਵਾਰਡ ਨੰ: 19 ਦੀ ਕੌਂਸਲਰ ਨਿਧਿ ਗੁਪਤਾ ਨੇ  ਦੱਸਿਆ ਕਿ ਉਨ੍ਹਾਂ ਦੇ ਵਾਰਡ ਵਿੱਚ ਨਸ਼ਾ ਲਗਭਗ ਖਤਮ ਹੋ ਚੁੱਕਾ ਹੈ, ਪਰ ਫਿਰ ਵੀ ਉਹ ਸਰਕਾਰ ਨਾਲ ਮਿਲ ਕੇ ਇਸ ਨੂੰ ਪੂਰੀ ਤਰ੍ਹਾਂ ਮੁਕਾਉਣ ਦਾ ਸੰਕਲਪ ਲੈਂਦੇ ਹਨ। ਉਨ੍ਹਾਂ ਨੇ ਆਪਣੇ ਸਮਰਥਕਾਂ ਅਤੇ ਵਸਨੀਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦੀ ਅਪੀਲ ਕੀਤੀ।

ਇਸ ਮੌਕੇ ਤੇ ਪੂਰਬੀ ਹਲਕੇ ਦੀ ਮਹਿਲ਼ਾ ਵਿੰਗ ਦੀ ਪ੍ਰਧਾਨ ਰਾਧਾ ਮਲਹੋਤਰਾ, ਮਹਾਵੀਰ (ਬਲਾਕ ਪ੍ਰਧਾਨ), ਨੋਡਲ ਅਫਸਰ ਸਤੀਸ਼ ਕੁਮਾਰ, ਬੁੱਟਾਰਾਮ, ਸਰੋਜ ਮੱਗੋ, ਬਲਦੇਵ ਸਿੰਘ, ਹਰੀਸ਼ ਆਨੰਦ, ਸੁਮਿਤ ਵਸ਼ਿਸ਼ਟ, ਰੋਹਿਤ ਗੋਯਲ, ਅੰਕੁਸ਼ ਮਿੱਤਲ, ਆਯੁਸ਼ ਸੋਨੀ, ਮਨਵੀਰ ਸਿੰਘ ਗਰਚਾ, ਦਮਨ ਜੌਲੀ, ਅਰਜੁਨ ਢਿੱਲੋਂ, ਗੁਰਬਚਨ ਸਿੰਘ ਕੋਹਲੀ, ਰੋਹਿਤ ਮੱਗੋ ਅਤੇ ਕਈ ਹੋਰ ਵਸਨੀਕ ਅਤੇ ਸਬੰਧਤ ਥਾਣੇ ਦਾ ਪੁਲਿਸ ਅਤੇ ਪ੍ਰਸ਼ਾਸਨਕ ਅਧਿਕਾਰੀ ਵੀ ਹਾਜ਼ਰ ਸਨ।