ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਅਦਾਕਾਰ ਡਾ ਜਸਵਿੰਦਰ ਭੱਲਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ.

ਚੇਅਰਮੈਨ ਦਲਵਿੰਦਰ ਦਿਆਲਪੁਰੀ ਦੀ ਅਗਵਾਈ ਹੇਠ ਹੋਈ ਸੋਗ ਮੀਟਿੰਗ


ਬਾਬਾ ਬਕਾਲਾ ਸਾਹਿਬ 23 ਅਗਸਤ ( ਸੁਖਰਾਜ ਸਿੰਘ ਮੱਦੇਪੁਰ) ਅੱਜ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦੀ ਇੱਕ ਸੋਗ ਮੀਟਿੰਗ ਕਲਾ ਮੰਚ ਦੇ ਚੇਅਰਮੈਨ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੀ ਅਗਵਾਈ ਹੇਠ ਹੋਈ ਬੀਤੇ ਕੱਲ੍ਹ ਪ੍ਰਸਿੱਧ ਕਮੇਡੀਅਨ ਡਾ ਜਸਵਿੰਦਰ ਭੱਲਾ ਜੀ ਦੀ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਨੇ ਕਿਹਾ ਕਿ ਡਾ ਜਸਵਿੰਦਰ ਭੱਲਾ ਜੀ ਦੀ ਹੋਈ ਬੇਵਕਤੀ ਮੌਤ ਨਾਲ ਜਿੱਥੇ ਫਿਲਮ ਇੰਡਸਟਰੀ ਨੂੰ ਬਹੁਤ ਵੱਡਾ ਦੁੱਖਦਾਈ ਘਾਟਾ ਪਿਆ ਹੈ ਉੱਥੇ ਕਮੇਡੀ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਨ੍ਹਾਂ ਨੇ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਦਿਆਂ ਪਰਿਵਾਰ ਨਾਲ ਡੂੰਘੇ ਦੁੱਖ  ਇਜ਼ਹਾਰ ਕੀਤਾ ਇਸ ਮੌਕੇ ਉਨ੍ਹਾਂ ਨਾਲ ਕਲਾ ਮੰਚ ਦੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ, ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਗਾਇਕ ਗੁਰਮੇਜ ਸਹੋਤਾ, ਪ੍ਰਧਾਨ ਗੁਰਪ੍ਰੀਤ ਸਿੰਘ ਪੁਰੇਵਾਲ, ਮੁੱਖ ਸਲਾਹਕਾਰ ਡਾ ਰਮਨ ਕੁਮਾਰ,  ਸਰਪ੍ਰਸਤ   ਕਵੀ ਅਜੈਬ ਸਿੰਘ ਬੋਦੇਵਾਲ,ਮਹਿਲਾ ਵਿੰਗ ਦੇ ਪ੍ਰਧਾਨ ਸੁਨੀਤਾ ਰਾਣੀ, ਰਮਨਦੀਪ ਕੌਰ ਦਿਉਲ, ਜਸਬੀਰ ਕੌਰ, ਕਲਵਿੰਦਰ ਕੌਰ, ਗੁਰਸਿਮਰਨ ਸ਼ਰਮਾ, ਅਦਾਕਾਰਾ ਸੁਮਨਦੀਪ ਕੌਰ ਸਰਾਂ ਤਲਵੰਡੀ, ਸੁਬੇਗ ਸਿੰਘ ਮੀਆਂ ਵਿੰਡ, ਡਾ ਸੰਦੀਪ ਸਿੰਘ ਮੀਆਂ ਵਿੰਡ,ਮਾ ਗੁਰਵਿੰਦਰ ਸਿੰਘ ਬੋਦੇਵਾਲ, ਅਮਰੀਕ ਸਿੰਘ ਉੱਪਲ, ਸੋਨੂੰ ਪੇਟਰ ਉੱਪਲ, ਜਥੇਦਾਰ ਹਰਭਜਨ ਸਿੰਘ ਗਿੱਲ ਕਲੇਰ, ਦਲੇਰ ਸਿੰਘ ਪੁਰੇਵਾਲ, ਨੰਬਰਦਾਰ ਵੀਰ ਸਿੰਘ ਸਰਾਂ ਤਲਵੰਡੀ, ਗਾਇਕ ਤੇ ਗੀਤਕਾਰ ਲਖਵਿੰਦਰ ਸਿੰਘ ਉੱਪਲ,, ਗੀਤਕਾਰ ਸੱਤਾ ਜਸਪਾਲ, ਤਰਸੇਮ ਸਿੰਘ ਸਰਾਂ ਤਲਵੰਡੀ, ਅੰਗਰੇਜ਼ ਸਿੰਘ ਖਡੂਰ ਸਾਹਿਬ, ਅਰਜਨ ਸਿੰਘ ਸਰਾਂ ਤਲਵੰਡੀ, ਗੋਰਾ ਸਰਾਂ, ਸਤਨਾਮ ਸਿੰਘ ਸਰਾਂ ਤਲਵੰਡੀ, ਅਰਮਾਨ ਜੋਤ ਸਿੰਘ ਦਿਉਲ ਆਦਿ ਮੈਂਬਰ ਹਾਜ਼ਰ ਸਨ