ਦੂਜੀ ਰਾਜ ਪੱਧਰੀ 'ਪਿਕਲਬਾਲ ਚੈਂਪੀਅਨਸ਼ਿਪ-2025' ਸ਼ੁਰੂ.
ਖਿਡਾਰੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ
ਲੁਧਿਆਣਾ, 24 ਅਗਸਤ (ਸਰਬਜੀਤ) : ਪਿਕਲਬਾਲ ਐਸੋਸੀਏਸ਼ਨ ਪੰਜਾਬ ਵਲੋਂ ਦੂਜੀ ਰਾਜ ਪੱਧਰੀ 'ਪਿਕਲਬਾਲ ਚੈਂਪੀਅਨਸ਼ਿਪ-2025' ਜੀਆਰਡੀ ਅਕੈਡਮੀ, ਹੰਬੜਾ ਰੋਡ, ਲੁਧਿਆਣਾ ਵਿਖੇ ਕਰਵਾਈ ਗਈ। ਜਿਸ ਦੀ ਸ਼ੁਰੂਆਤ ਪਿਕਲਬਾਲ ਐਸੋਸੀਏਸ਼ਨ ਪੰਜਾਬ ਦੀ ਜੁਆਇੰਟ ਸਕੱਤਰ ਸ਼੍ਰੀਮਤੀ ਸੋਨੀਆ ਅਲੱਗ ਨੇ ਕੀਤੀ। ਚੈਂਪੀਅਨਸ਼ਿਪ ਦੇ ਪਹਿਲੇ ਦਿਨ ਪੰਜਾਬ ਭਰ ਤੋਂ ਖਿਡਾਰੀ ਭਾਗ ਲਿਆ ਅਤੇ ਉਮਰ ਵਰਗ - ਅੰਡਰ 14, ਅੰਡਰ 16, ਅੰਡਰ 19, ਓਪਨ, 35+, 50+ ਅਤੇ 60+ ਦੇ ਖਿਡਾਰੀ ਸਿੰਗਲਜ਼, ਡਬਲਜ਼ ਅਤੇ ਮਿਕਸਡ ਡਬਲਜ਼ ਦੇ ਮੁਕਾਬਲੇ ਕਰਵਾਏ ਗਏ।
ਇਸ ਮੌਕੇ ਸੋਨੀਆ ਅਲਗ ਨੇ ਕਿਹਾ ਕਿ ਚੈਂਪੀਅਨਸ਼ਿਪ ਦਾ ਉਦੇਸ਼ ਪਿਕਲਬਾਲ ਦੀ ਤੇਜ਼ੀ ਨਾਲ ਵਧ ਰਹੀ ਖੇਡ ਨੂੰ ਉਤਸ਼ਾਹਿਤ ਕਰਨਾ ਹੈ ਤੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਪਿਕਲਬਾਲ ਸਿਰਫ਼ ਇੱਕ ਖੇਡ ਨਹੀਂ ਹੈ, ਸਗੋਂ ਤੰਦਰੁਸਤੀ ਤੇ ਸਿਹਤਮੰਦ ਜੀਵਨ ਸ਼ੈਲੀ ਵੱਲ ਇੱਕ ਕਦਮ ਹੈ। ਉਨ੍ਹਾਂ ਨੇ ਬੱਚਿਆਂ ਨੂੰ ਖੇਡਾਂ ਦੇ ਮਹੱਤਵ ਬਾਰੇ ਦੱਸਿਆ ਅਤੇ ਉਹਨਾਂ ਨੂੰ ਖੇਡਾਂ ਨਾਲ ਜੁੜਨ 'ਤੇ ਵਧਾਈ ਦਿੱਤੀ।