ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਜਿਲਾ ਲੁਧਿਆਣਾ ਦੇ ਵੱਖ ਵੱਖ ਬਲਾਕਾਂ ਦੇ ਵਿੱਚੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਸਨਮਾਨ.


ਕੰਪਿਊਟਰ ਸਾਇੰਸ ਅਜੋਕੇ ਯੁੱਗ ਦਾ  ਮਹੱਤਵਪੂਰਨ ਵਿਸ਼ਾ ਹੈ - ਸ਼੍ਰੀ ਓਜਸਵੀ ਅਲੰਕਾਰ ਆਈ ਏ ਐਸ( ਏ ਸੀ ਏ ਗਲਾਡਾ)

 

ਲੁਧਿਆਣਾ (ਵਾਸੂ ਜੇਤਲੀ) - ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਪੰਜਾਬ ਵੱਲੋਂ ਜਾਣਕਾਰੀ ਦਿੰਦੇ ਹੋਏ ਜਨਰਲ ਸਕੱਤਰ ਰੰਜਨ ਭਨੋਟ ਵੱਲੋਂ ਦੱਸਿਆ ਗਿਆ ਕਿ ਅੱਜ ਮਿਤੀ 24 ਅਗਸਤ 2025 ਨੂੰ ਸੋਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਨਰਿੰਦਰ ਸਿੰਘ ਕੁਲਾਰ ਦੀ ਅਗਵਾਈ ਵਿੱਚ ਜ਼ਿਲਾ ਲੁਧਿਆਣਾ ਦੇ 15 ਬਲਾਕਾਂ ਵਿੱਚੋਂ ਮੈਟ੍ਰਿਕ ਪ੍ਰੀਖਿਆ 2024-25  ਵਿੱਚ ਹਰੇਕ ਬਲਾਕ ਵਿੱਚੋਂ ਪਹਿਲੀਆਂ ਤਿੰਨ ਪੁਜ਼ੀਸ਼ਨਾਂ ਤੇ ਆਉਣ ਵਾਲੇ ਕੁੱਲ 45 ਵਿਦਿਆਰਥੀਆਂ ਨੂੰ ਪਹਿਲੀ ਪੁਜੀਸ਼ਨ ਲਈ 3100 ਰੁਪਏ, ਦੂਜੀ ਪੁਜੀਸ਼ਨ ਲਈ 2100 ਰੁਪਏ, ਤੀਜੀ ਪੁਜੀਸ਼ਨ ਲਈ 1100 ਰੁਪਏ ਦੇ ਇਨਾਮਾਂ ਦੇ ਨਾਲ-ਨਾਲ ,ਟਰਾਫੀ ਅਤੇ ਸਰਟੀਫਿਕੇਟ ਨਾਲ ਵੀ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੇ ਕੰਪਿਊਟਰ ਸਾਇੰਸ ਵਿਸ਼ੇ ਦੇ 35 ਅਧਿਆਪਕਾਂ ਨੂੰ ਟਰਾਫੀ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਸਤਵਿੰਦਰ ਸਿੰਘ ਵੱਲੋਂ ਸਟੇਜ਼ ਦੀ ਡਿਊਟੀ ਸੰਭਾਲੀ ਗਈ । ਇਸ ਸਮਾਗਮ ਵਿੱਚ  ਏ ਸੀ ਏ ਗਲਾਡਾ  ਸ਼੍ਰੀ ਓਜਸਵੀ ਅਲੰਕਾਰ ਆਈ. ਏ. ਐਸ. ਅਤੇ ਸ਼੍ਰੀਮਤੀ ਡਿੰਪਲ ਮਦਾਨ ਡੀ.ਈ.ਓ (ਸ) ਲੁਧਿਆਣਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਐਡੀਸ਼ਨਲ ਗਲਾਡਾ ਚੀਫ ਐਡਮਨਿਸਟ੍ਰੇਟਰ ਸ਼੍ਰੀ ਓਜਸਵੀ ਅਲੰਕਾਰ ਆਈ. ਏ. ਐਸ. ਵੱਲੋਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਵਿਦਿਆਰਥੀਆਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ਲਈ ਵਧਾਈ ਦਿੰਦੇ ਹੋਏ  ਜਿੰਦਗੀ ਦੇ ਰਸਤੇ ਤੇ ਅੱਗੇ ਵੱਧਦੇ ਹੋਏ ਹੋਰ ਨਵੇਂ ਮੀਲ ਪੱਥਰ  ਸਥਾਪਿਤ ਕਰਨ ਦੀ ਪ੍ਰੇਰਣਾ ਦਿੱਤੀ ਅਤੇ ਸੋਸਾਇਟੀ ਕਾਰਜਾਂ ਦੇ ਲਈ ਸੋਸਾਇਟੀ ਮੈਬਰਾਂ ਦੇ ਕੰਮ ਦੀ ਸ਼ਲਾਘਾ ਕੀਤੀ । ਸ਼੍ਰੀ ਓਜਸਵੀ ਅਲੰਕਾਰ ਆਈ ਏ ਐਸ( ਏ ਸੀ ਏ ਗਲਾਡਾ) ਜੀ ਨੇ ਆਪਣੇ ਵੱਲੋਂ   ਵਿਦਿਆਰਥੀਆਂ ਨੂੰ ਗਿਫਟ ਵਜੋਂ ਇਨਾਮ ਵੀ ਦਿੱਤੇ ਅਤੇ ਉਹਨਾਂ ਵੱਲੋਂ ਅਧਿਆਪਕਾਂ ਨੂੰ ਪੌਦੇ ਵੀ ਵੰਡੇ ਗਏ ਅਤੇ  ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਬਾਰੇ  ਵੀ ਸੁਚੇਤ ਕੀਤਾ ਗਿਆ। ਸ਼੍ਰੀਮਤੀ ਡਿੰਪਲ ਮਦਾਨ ਜੀ ਡੀ.ਈ.ਓ (ਸ) ਲੁਧਿਆਣਾ ਨੇ  ਵੀ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਉਹਨਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਨਾਮ ਵੰਡ ਸਮਾਰੋਹ ਵਿੱਚ ‘ਦਾ ਰੈਡ ਫਾਉਂਡੇਸ਼ਨ’ ਦੇ ਚੇਅਰਮੈਨ ਸ਼੍ਰੀ ਬਲਰਾਮ ਸ਼ਰਮਾ ਜੀ ਅਤੇ ਪ੍ਰੈਜ਼ੀਡੈਂਟ ਨਿਪੁਨ ਸ਼ਰਮਾ ਜੀ , ਵਿੰਗਸ ਐਜੂਕੇਸ਼ਨਲ ਸੋਸਾਇਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਸਤਿੰਦਰਪਾਲ ਸਿੰਘ ਜੀ , ਨੈਸ਼ਨਲ ਅਵਾਰਡੀ ਸ਼੍ਰੀ ਅੰਮ੍ਰਿਤਪਾਲ ਸਿੰਘ ਪਾਲੀ ਜੀ ਅਤੇ ਮਨਪ੍ਰੀਤ ਸਿੰਘ ਸੁਪਰਡੈਂਟ ਜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਜਨਰਲ ਸਕੱਤਰ ਰੰਜਨ ਭਨੋਟ ਵੱਲੋਂ ਸੋਸਾਇਟੀ ਵੱਲੋਂ 2017 ਤੋਂ ਹੋਂਦ ਵਿੱਚ ਆਉਣ ਤੋਂ ਬਾਅਦ ਕੀਤੇ ਗਏ ਸਮਾਜਿਕ ਅਤੇ ਕੰਪਿਊਟਰ ਅਧਿਆਪਕਾਂ ਦੀ ਭਲਾਈ ਲਈ ਕੀਤੇ ਗਏ  ਕੰਮਾਂ ਦਾ ਵੇਰਵਾ ਸਰੋਤਿਆਂ ਨਾਲ ਸਾਂਝਾ ਕੀਤਾ ਗਿਆ । ਖਜਾਨਚੀ ਜਸਵਿੰਦਰ ਸਿੰਘ ਵੱਲੋਂ ਵਿੱਤੀ ਲੇਖਾ ਜੋਖਾ ਦੱਸਿਆ ਗਿਆ । ਇਸ ਮੋਕੇ ਤੇ ਕੰਪਿਊਟਰ ਅਧਿਆਪਕ ਵੈਲਫੇਅਰ ਸੋਸਾਇਟੀ ਵਲੋਂ ਮੁੱਖ ਮਹਿਮਾਨ ਸ਼੍ਰੀ ਓਜਸਵੀ ਅਲੰਕਾਰ ਆਈ. ਏ. ਐਸ. ਅਤੇ ਸ਼੍ਰੀਮਤੀ ਡਿੰਪਲ ਮਦਾਨ ਡੀ.ਈ.ਓ (ਸ) ਲੁਧਿਆਣਾ ਨੂੰ ਸਨਮਾਨ ਚਿੰਨ ਭੇਂਟ ਕੀਤਾ ਗਿਆ । ਇਸ ਮੌਕੇ ਜੁਆਇੰਟ ਸਕੱਤਰ ਕੁਲਵੰਤ ਸਿੰਘ ਪੰਡੋਰੀ, ਸਕੱਤਰ ਹਰਜਿੰਦਰ ਸਿੰਘ, ਗੁਰਜੋਤ ਸਿੰਘ ਔਜਲਾ, ਗੁਰਮਤਪਾਲ ਸਿੰਘ, ਨਵੀਨ ਸ੍ਰੀਵਾਸਤਵ, ਪ੍ਰੀਤ ਮੋਹਿੰਦਰ ਸਿੰਘ,ਕਰਨ ਕੁਮਾਰ, ਮੱਖਣ ਸਿੰਘ, ਹਰਜੀਤ ਸਿੰਘ  ਮਾਂਗਟ, ਗਗਨਪ੍ਰੀਤ ਸਿੰਘ, ਹਰਪ੍ਰੀਤ ਕੌਰ, ਰਚਨਾ,  ਅਰੁਨ ਕੁਮਾਰ, ਸਵਰਨ ਸਿੰਘ, ਅਮਨਦੀਪ ਸਿੰਘ, ਦੀਪਕ ਸੋਨੀ, ਪਰਵੀਨ ਕੁਮਾਰ ਅਤੇ ਵੱਖ ਵੱਖ ਸਕੂਲਾਂ ਤੋਂ ਆਏ ਹੋਏ ਹੋਰ ਅਧਿਆਪਕ ਹਾਜਰ ਸਨ।