ਨਿਰਮਲ ਸਿੰਘ ਕੈੜਾ ਨੂੰ ਨਵੀਂ ਜ਼ਿੰਮੇਵਾਰੀ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਆਬਜ਼ਰਵਰ ਨਿਯੁਕਤ.

ਲੁਧਿਆਣਾ, 24 ਅਗਸਤ (ਜ਼ਿਪੰ) - ਪੰਜਾਬ ਕਾਂਗਰਸ ਵੱਲੋਂ ਚਲਾਏ ਜਾ ਰਹੇ ਸੰਗਠਨ ਸਿਰਜਣ ਅਭਿਆਨ ਤਹਿਤ ਪਾਰਟੀ ਨੇ ਸੀਨੀਅਰ ਲੀਡਰ ਨਿਰਮਲ ਸਿੰਘ ਕੈੜਾ ਨੂੰ ਇੱਕ ਹੋਰ ਅਹਮ ਜ਼ਿੰਮੇਵਾਰੀ ਸੌਂਪਦੇ ਹੋਏ  ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਆਬਜ਼ਰਵਰ ਨਿਯੁਕਤ ਕੀਤਾ ਹੈ।
ਕੈੜਾ ਪਾਰਟੀ ਵਿੱਚ ਲੰਬੇ ਸਮੇਂ ਤੋਂ ਸਰਗਰਮ ਭੂਮਿਕਾ ਨਿਭਾ ਰਹੇ ਹਨ ਅਤੇ ਉਹਨਾਂ ਨੂੰ ਕਾਂਗਰਸ ਸੰਗਠਨ ਦਾ ਵਿਸ਼ਾਲ ਤਜਰਬਾ ਅਤੇ ਪੂਰਨ ਸਮਰਪਣ ਪ੍ਰਾਪਤ ਹੈ। ਉਨ੍ਹਾਂ ਦਾ ਪਰਿਵਾਰ ਪੰਜਾਬ ਦੀ ਰਾਜਨੀਤੀ ‘ਚ ਇੱਕ ਪੱਕਾ ਟਕਸਾਲੀ ਕਾਂਗਰਸੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਕੈੜਾ ਪਾਰਟੀ ਦੇ ਕਈ ਅਹੁਦਿਆਂ ‘ਤੇ ਰਹਿ ਕੇ ਸੰਗਠਨ ਨੂੰ ਮਜ਼ਬੂਤ ਕਰਨ ‘ਚ ਲਗਾਤਾਰ ਯਤਨਸ਼ੀਲ ਰਹੇ ਹਨ।
 
ਹੁਣ ਇਕ ਵਾਰੀ ਫਿਰ ਕੈੜਾ ਨੂੰ ਸੰਗਠਨਾਤਮਕ ਢਾਂਚੇ ਨੂੰ ਮਜਬੂਤ ਕਰਨ ਦੀ ਅਹੰ ਭੂਮਿਕਾ ਦਿੱਤੀ ਗਈ ਹੈ। ਆਬਜ਼ਰਵਰ ਵਜੋਂ ਉਹ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਗਤਿਵਿਧੀਆਂ ‘ਤੇ ਨਜ਼ਰ ਰੱਖਣਗੇ, ਕਮਜ਼ੋਰੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕਰਨ ਲਈ ਢੁਕਵੇਂ ਕਦਮ ਚੁੱਕਣਗੇ, ਵਰਕਰਾਂ ਨੂੰ ਸਰਗਰਮ ਤੇ ਇਕਜੁਟ ਕਰਨਗੇ ਅਤੇ 2027 ਵਿਧਾਨ ਸਭਾ ਚੋਣਾਂ  ਲਈ ਜਮੀਨੀ ਹਕੀਕਤਾਂ ਦੇ ਆਧਾਰ ‘ਤੇ ਰਣਨੀਤੀ ਤਿਆਰ ਕਰਨਗੇ।
 
ਆਪਣੀ ਨਿਯੁਕਤੀ ਉੱਤੇ ਪ੍ਰਤੀਕ੍ਰਿਆ ਦਿੰਦਿਆਂ ਕੈੜਾ ਨੇ ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ, ਪ੍ਰਦੇਸ਼ ਪ੍ਰਧਾਨ ਰਾਜਾ ਵੜਿੰਗ  ਅਤੇ ਪਾਰਟੀ ਹਾਈਕਮਾਨ  ਦਾ ਧੰਨਵਾਦ ਕਰਦਿਆਂ ਕਿਹਾ ਕਿ, ਜੋ ਭਰੋਸਾ ਪਾਰਟੀ ਨੇ ਮੈਨੂੰ ਦਿੱਤਾ ਹੈ, ਉਸ ‘ਤੇ ਪੂਰਾ ਉਤਰਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗਾ।"
 
ਇਸ ਤੋਂ ਪਹਿਲਾਂ ਵੀ ਕੈੜਾ ਨੂੰ ਬਰਨਾਲਾ, ਸੰਗਰੂਰ, ਮਹਲ ਕਲਾਂ ਅਤੇ ਧੂਰੀ ਹਲਕਿਆਂ  ਦਾ ਆਬਜ਼ਰਵਰ ਬਣਾਇਆ ਜਾ ਚੁੱਕਾ ਹੈ, ਜਿੱਥੇ ਉਨ੍ਹਾਂ ਨੇ ਸੰਗਠਨ ਪੱਧਰ ‘ਤੇ ਲਾਭਕਾਰੀ ਕੰਮ ਕੀਤਾ।
 
ਪਾਰਟੀ ਸੂਤਰਾਂ ਮੂਤਾਬਕ, ਕੈੜਾ ਦੀ ਨਿਯੁਕਤੀ ਨਾਲ ਜ਼ਿਲ੍ਹੇ ‘ਚ ਸੰਗਠਨਾਤਮਕ ਢਾਂਚੇ ਨੂੰ ਨਵੀਂ ਰਫ਼ਤਾਰ ਮਿਲੇਗੀ ਤੇ ਵਰਕਰਾਂ ਵਿੱਚ ਨਵਾਂ ਜੋਸ਼ ਭਰਿਆ ਜਾਵੇਗਾ।