ਪੀਰ ਬਾਬਾ ਕੜਬੀ ਸ਼ਾਹ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਤੇ ਕਬੱਡੀ ਕੱਪ ਕਰਵਾਇਆ ਗਿਆ.
ਬਾਬਾ ਬਕਾਲਾ ਸਾਹਿਬ 25 ਅਗਸਤ (ਸੁਖਰਾਜ ਸਿੰਘ ਮਧੇਪੁਰ ) ਪੀਰ ਬਾਬਾ ਕੜਬੀ ਸ਼ਾਹ ਦੀ ਯਾਦ ਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਐਨ ਆਰ ਆਈ ਵੀਰਾਂ ਮੱਜੂਪੁਰ ਤੇ ਚੇਤਨਪੁਰਾ ਦੇ ਸਾਂਝੇ ਸਹਿਯੋਗ ਨਾਲ ਸੱਭਿਆਚਾਰਕ ਮੇਲਾ ਤੇ ਕਬੱਡੀ ਕੱਪ ਕਰਵਾਇਆ ਗਿਆ ਇਸ ਮੌਕੇ ਮੇਲੇ ਵਿੱਚ ਨਾਮਵਰ ਕਲਾਕਾਰ ਸ਼ਰੀਫ ਦਿਲਦਾਰ ,ਰੁਕਸਾਨਾ ਖਾਨ ਤੇ ਜਸਪ੍ਰੀਤ ਜੱਸੀ ਨੇ ਹਾਜਰੀ ਭਰੀ ਜਿਸ ਤੇ ਹਿਟ ਗੀਤਾ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰੱਖਿਆ ਅਤੇ ਮੇਲੇ ਦੀ ਸਮਾਪਤੀ ਤੋਂ ਬਾਅਦ ਕਬੱਡੀ ਕੱਪ ਕਰਵਾਇਆ ਗਿਆ । ਜਿਸ ਵਿੱਚ ਪਹਿਲਾ ਸਥਾਨ ਤੇ ਬਾਬਾ ਸਾਧੂ ਸਿੰਘ ਐਨ ਆਰ ਆਈ ਸਪੋਰਟਸ ਕਬੱਡੀ ਕਲੱਬ ਚਿੰਡਾ ਦੇਵੀ ਤੇ ਦੂਸਰੇ ਸਥਾਨ ਤੇ ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਰਹੀ ਜਿਸ ਵਿੱਚ ਪਹਿਲਾ ਇਨਾਮ 61000 /- ਹਜਾਰ ਅਤੇ ਦੂਜਾ ਇਨਾਮ 51000 /- ਹਜਾਰ ਜੇਤੂ ਟੀਮਾਂ ਨੂੰ ਦਿੱਤਾ ਗਿਆ । ਇਸ ਮੌਕੇ ਮੇਲਾ ਪ੍ਰਬੰਧਕ ਸ਼ੇਰ ਸਿੰਘ ਮਜੂਪੁਰ , ਸਾਬਕਾ ਸਰਪੰਚ ਸਤਪਾਲ ਸਿੰਘ ਮਜੂਪੁਰ , ਸਾਬਕਾ ਸਰਪੰਚ ਸੑ ਕਸ਼ਮੀਰ ਸਿੰਘ ਚੇਤਨਪੁਰਾ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ , ਸਰਪੰਚ ਜਸਬੀਰ ਸਿੰਘ ਰਾਜਾ ਚੇਤਨਪੁਰਾ , ਜਗਦੀਪ ਸਿੰਘ ਸਰਪੰਚ ਮੱਝੂਪੁਰਾ , ਬਲਵਿੰਦਰ ਸਿੰਘ ਮੈਂਬਰ ਚੇਤਨਪੁਰਾ ,ਗੁਰਜੀਤ ਸਿੰਘ ਬਲਾਕ ਸੰਮਤੀ ਮੈਂਬਰ , ਡਾਕਟਰ ਬਲਵਿੰਦਰ ਸਿੰਘ , ਗੁਰਮੋਹਿਤ ਪ੍ਰੀਤ ਸਿੰਘ, ਬਲਕਾਰ ਸਿੰਘ ਦੋਧੀ , ਹਰਪਾਲ ਸਿੰਘ ,ਅਮਰਜੀਤ ਸਿੰਘ ਅੰਬਾ , ਸਰਬਜੀਤ ਸਿੰਘ ਮੱਲਾ, ਯੈਸਮੀਨ ਕੌਰ ਗਿੱਲ ਤੇ ਪ੍ਰਿੰਸ ਆਦਿ ਹਾਜ਼ਰ ਸਨ ।