ਸੱਚਖੰਡ ਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਦੇ ਸਬੰਧ 'ਚ ਸ੍ਰੀ ਅਖੰਡ ਪਾਠ ਸਾਹਿਬ ਦੀ ਹੋਈ ਆਰੰਭਤਾ.


*ਬਰਸੀ ਸਮਾਗਮ ਨੂੰ ਸਮਰਪਿਤ ਆਯੋਜਿਤ ਕੀਤੀ ਗਈ ਗੁਰਬਾਣੀ ਗਾਇਨ ਪ੍ਰਤੀਯੋਗਤਾ*
ਗੁਰਬਾਣੀ ਕੀਰਤਨ ਦੀ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚੇ  ਕੌਮ ਦੇ ਚਾਨਣ ਮੁਨਾਰੇ- ਸੰਤ ਬਾਬਾ ਅਮੀਰ ਸਿੰਘ ਜੀ


ਲੁਧਿਆਣਾ 25 ਅਗਸਤ (ਪ੍ਰਿਤਪਾਲ ਸਿੰਘ ਪਾਲੀ) - ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਦੇ ਬਾਨੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ 23ਵੀਂ ਬਰਸੀ ਸਮਾਗਮ ਦੇ ਸਬੰਧ ਵਿੱਚ ਅੱਜ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਲੁਧਿਆਣਾ ਵਿਖੇ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕੀਤੀ ਗਈ, ਉੱਥੇ ਨਾਲ ਹੀ ਸ਼੍ਰੋਮਣੀ ਗੁਰਮਤਿ ਸੰਗੀਤ ਪ੍ਰਚਾਰਕ ਸੱਚਖੰਡਵਾਸੀ ਸੰਤ ਬਾਬਾ ਸੁਚਾ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਵਿਸੇਸ਼ ਤੌਰ ਤੇ ਗੁਰਬਾਣੀ ਗਾਇਨ ਪ੍ਰਤੀਯੋਗਤਾ ਦਾ ਆਯੋਜਨ ਵੀ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਨੇ ਗੁਰਬਾਣੀ ਗਾਇਨ ਪ੍ਰਤੀਯੋਗਤਾ ਵਿੱਚ ਭਾਗ ਲੈ ਰਹੇ ਵੱਖ ਵੱਖ ਪ੍ਰਮੁੱਖ ਸੰਗੀਤ ਅਕੈਡਮੀਆਂ ਦੇ ਹੋਣਹਾਰ ਵਿਿਦਆਰਥੀਆਂ ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੋਇਆ  ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਕੀਰਤਨ ਸ਼ੈਲੀ ਤਿੰਨ ਚੀਜ਼ਾ ਦਾ ਅਨੋਖਾ ਸੁਮੇਲ ਹੈ (ਜਿਵੇਂ ਕਿ ਫਲਸਫਾ, ਕਾਵਿ ਰਚਨਾ ਅਤੇ ਸੰਗੀਤ) ਜੋ ਕਿਸੇ ਵੀ ਧਰਮ ਵਿੱਚ ਘੱਟ ਦੇਖਣ ਨੂੰ ਮਿਲਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਨੂੰ ਵਿਸ਼ੇਸ਼ ਰਾਗਾਂ ਵਿਉਂਤਬੱਧ ਕਰਕੇ ਗੁਰਮਤਿ ਸੰਗੀਤ ਨੂੰ ਇੱਕ ਅਜਿਹੇ ਸਾਧਨ ਵੱਜੋਂ ਵਰਤਿਆ ਹੈ ਜੋ ਮਨ ਨੂੰ ਇਕਾਗਰ ਕਰਨ ਤੇ ਆਤਮਾ ਨੂੰ ਰੂਹਾਨੀਅਤ ਦੀਆਂ ਬੁਲੰਦੀਆਂ ਤੇ ਲਿਜਾ ਸਕੇ।ਸੰਤ ਬਾਬਾ ਅਮੀਰ ਸਿੰਘ ਜੀ ਨੇ ਕਿਹਾ ਕਿ ਮੌਜੂਦਾ ਸਮੇਂ ਦੀ ਸਿੱਖ ਫੁੱਲਵਾੜੀ ਨੂੰ ਆਪਣੇ ਧਰਮ, ਵਿਰਸੇ ਤੇ ਇਤਿਹਾਸ ਨਾਲ ਜੋੜਨ ਖਾਸ ਕਰਕੇ ਉਨ੍ਹਾਂ ਨੂੰ ਗੁਰੂ ਸਾਹਿਬਾਨ ਵੱਲੋ ਬਖਸ਼ੀ ਗੁਰਬਾਣੀ ਕੀਰਤਨ ਦੀ ਵਿਰਾਸਤੀ ਗੁਰਮਤਿ ਸੰਗੀਤ ਕਲਾ ਨੂੰ ਸਿਖਾਉਣ ਤੇ ਗਾਇਨ ਕਰਵਾਉਣ ਵਿੱਚ ਵੱਖ ਵੱਖ ਗੁਰਮਤਿ ਸੰਗੀਤ ਅਕੈਡਮੀਆਂ ਵੱਲੋ ਪਾਇਆ ਜਾ ਰਿਹਾ ਮਹੱਤਵਪੂਰਨ ਯੋਗਦਾਨ ਸਮੁੱਚੀ ਕੌਮ ਲਈ ਪ੍ਰੇਣਨਾ ਦਾ ਸਰੋਤ ਹੈ।ਉਨ੍ਹਾਂ ਨੇ ਗੁਰਬਾਣੀ ਗਾਇਨ ਪ੍ਰਤੀਯੋਗਤਾ ਵਿੱਚ ਭਾਗ ਲੈਣ ਲਈ ਪੁੱਜੀਆਂ ਵੱਖ ਵੱਖ ਸੰਗੀਤ ਅਕੈਡਮੀਆਂ ਜਿੰਨ੍ਹਾਂ ਵਿੱਚ ਸੇਵਾ ਸੰਗੀਤ ਅਕੈਡਮੀ ਮਹਿਤਾ (ਅੰਮ੍ਰਿਤਸਰ), ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ (ਅਕੈਡਮੀ ਮਹਿਤਾ), ਸ੍ਰੀ ਗੁਰੁ ਗੋਬਿੰਦ ਸਿੰਘ ਪਰਿਵਾਰ ਗੁਰਮਤਿ ਸੰਗੀਤ ਅਕੈਡਮੀ, ਗੁਰਮਤਿ ਸੰਗੀਤ ਸੇਵਕ ਅਕੈਡਮੀ ਸਲੇਮਟਾਬਰੀ (ਲੁਧਿਆਣਾ), ਰਬਾਬ ਸੰਗੀਤ ਅਕੈਡਮੀ ਬੁਢਲਾਡਾ, ਉਸਤਤ ਗੁਰਮਤਿ ਸੰਗੀਤ ਅਕੈਡਮੀ (ਅੰਮ੍ਰਿਤਸਰ), ਅਕਾਲ ਗੁਰਮਤਿ ਸੰਗੀਤ ਅਕੈਡਮੀ (ਕਿਸ਼ਨਪੁਰਾ) ਅਤੇ ਬਾਬਾ ਬਿਧੀ ਚੰਦ ਸਾਹਿਬ ਗੁਰਮਤਿ ਸੰਗੀਤ ਵਿਿਦਆਲਾ (ਸੁਰਸਿੰਘ) ਦੇ ਸਮੂਹ ਵਿਿਦਆਰਥੀਆਂ ਨੂੰ ਆਪਣੀ ਦਿਲੀ ਆਸੀਸ ਦੇਦਿਆ ਹੋਇਆ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਵਿਿਦਆਰਥੀ ਨਿਰਧਾਰਤ ਰਾਗਾਂ ਵਿੱਚ ਕੀਰਤਨ ਕਰਨ ਦੀ ਸਿਖਲਾਈ ਪ੍ਰਾਪਤ ਕਰਕੇ ਕੌਮ ਦੇ ਲਈ ਚਾਨਣ ਦਾ ਮੁਨਾਰਾ ਬਣਨਗੇ। ਇਸ ਮੌਕੇ ਉਨ੍ਹਾਂ ਨੇ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਕੌਮ ਦੇ ਬੱਚਿਆਂ ਨੂੰ ਬਾਣੀ ਤੇ ਬਾਣੇ ਦੇ ਸਿਧਾਂਤ ਨਾਲ ਜੋੜਨ ਦੇ ਲਈ ਆਪਣੀ ਸਰਗਰਮ ਭੂਮਿਕਾ ਨਿਭਾਉਣ ਤਾਂ ਕਿ ਗੁਰੂ ਨਾਨਕ ਸਾਹਿਬ ਵੱਲੋ ਲਗਾਈ ਸਿੱਖੀ ਦੀ ਫੁੱਲਵਾੜੀ ਹੋਰ ਮਹਿਕ ਸਕੇ।ਇਸ ਦੌਰਾਨ ਆਯੋਜਿਤ ਕੀਤੀ ਗਈ ਪ੍ਰਤੀਯੋਗਤਾ ਅੰਦਰ ਵੱਖ ਵੱਖ ਪ੍ਰਮੁੱਖ ਸੰਗੀਤ ਅਕੈਡਮੀਆਂ ਦੇ ਵਿਿਦਆਰਥੀਆਂ ਦੀਆਂ ਟੀਮਾਂ ਨੇ ਭਾਗ ਲੈ ਕੇ ਆਪਣੀ ਪੁਖਤਾ ਗੁਰਮੀਤ ਸੰਗੀਤ ਕਲਾ ਦਾ ਜ਼ੋਰਦਾਰ ਪ੍ਰਦਰਸ਼ਨ ਸੰਗਤਾਂ ਦੇ ਸਨਮੁੱਖ ਪੇਸ਼ ਕੀਤਾ। ਉਪਰੰਤ ਭਾਗ ਲੈਣ ਵਾਲੀਆਂ ਸਾਰੀ ਅਕੈਡਮੀਆਂ ਦਾ ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ ਵੱਲੋਂ ਸਨਮਾਨ ਕੀਤਾ ਗਿਆ।