ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350-ਸਾਲਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਏ .
ਬਾਬਾ ਬਕਾਲਾ ਸਾਹਿਬ ਵਿਖੇ ਹੋਏ ਸਮਾਗਮ ਦੌਰਾਨ 5000 ਬੱਚਿਆਂ ਦੀ ਧਾਰਮਿਕ ਪ੍ਰੀਖਿਆ ਦੇ ਇਨਾਮਾਂ ਦੀ ਕੀਤੀ ਵੰਡ
ਬਾਬਾ ਬਕਾਲਾ ਸਾਹਿਬ 26 ਅਗਸਤ (ਸੁਖਰਾਜ ਸਿੰਘ ਮਧੇਪੁਰ) ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਵਾਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ (5000) ਬਚਿਆਂ ਧਾਰਮਿਕ ਪ੍ਰੀਖਿਆ ਦਾ ਇਨਾਮ ਵੰਡ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਹੋਇਆ ਜਿਸ ਵਿੱਚ ਕਰੀਬ 60 ਪਿੰਡਾਂ ਅਤੇ ਦਸ ਸਕੂਲਾਂ ਦੇ ਪੰਜ ਹਜਾਰ ਬੱਚਿਆਂ ਨੇ ਭਾਗ ਲਿਆ, ਸਿੱਖ ਜੀਵਨ ਜਾਚ ਸੰਸਥਾ ਦੇ ਮੁਖੀ ਭਾਈ ਹਰਪ੍ਰੀਤ ਸਿੰਘ ਐਮ ਏ ਨੇ ਦੱਸਿਆ ਕਿ ਇਸ ਧਾਰਮਿਕ ਪ੍ਰੀਖਿਆ ਵਿੱਚ ਬੱਚਿਆਂ ਵਾਸਤੇ ਇਲੈਕਟ੍ਰਿਕ ਸਕੂਟਰੀਆਂ ਅਤੇ ਲੈਪਟਾਪ,ਸਾਈਕਲ ਅਤੇ ਹੋਰ ਹਜ਼ਾਰਾਂ ਇਨਾਮ ਰੱਖੇ ਗਏ ਸਨ, ਸਮਾਗਮ ਵਿੱਚ ਸ਼ਾਮਿਲ ਹੋਏ ਸਾਰੇ ਪੰਜ ਹਜਾਰ ਬੱਚਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ,ਇਸ ਵਿੱਚ ਪਹਿਲਾ ਸਥਾਨ ਨਿਪਸ ਸਕੂਲ ਬੁਤਾਲਾ ਦੀ ਲੜਕੀ ਮਨਸੀਰਤ ਕੌਰ ਜਿਸ ਨੇ ਇਲੈਕਟ੍ਰਿਕ ਸਕੂਟਰੀ ਪ੍ਰਾਪਤ ਕੀਤੀ,ਦੂਸਰਾ ਇਨਾਮ ਜੁਗਰਾਜ ਸਿੰਘ ਸਪੁੱਤਰ ਸ੍ਰ ਕੁਲਵਿੰਦਰ ਸਿੰਘ ਬਾਬਾ ਬਕਾਲਾ ਜਿਸਨੇ ਸਕੂਟਰੀ ਪ੍ਰਾਪਤ ਕੀਤੀ,ਤੀਸਰੇ ਨੰਬਰ ਤੇ ਪ੍ਰਭਦੀਪ ਕੌਰ ਬਾਬਾ ਗੋਬਿੰਦ ਸਕੂਲ ਸਠਿਆਲਾ ਦੀ ਬੱਚੀ ਜਿਸਨੇ ਲੈਪਟਾਪ ਪ੍ਰਾਪਤ ਕੀਤਾ,ਗੁਰੂ ਨਾਨਕ ਸਕੂਲ ਰਈਆ ਦੀ ਬੱਚੀ ਨੇ ਸਾਈਕਲ,ਬੋਲੇਵਾਲ ਦੇ ਬੱਚੇ ਨੇ ਸਾਈਕਲ,ਟਪਿਆਲਾ ਪਿੰਡ ਤੋਂ ਕਰਮਜੀਤ ਕੌਰ ਨੇ ਸਾਈਕਲ ਅਤੇ ਹੋਰ ਬੱਚਿਆਂ ਨੇ ਸਮਾਰਟ ਵਾਚ 30 ਬੱਚੇ,ਸਕੂਲ ਬੈਗ 100 ਬੱਚਿਆਂ ਨੂੰ ਵਾਟਰ ਬੌਟਲ 50 ਬੱਚਿਆਂ ਨੂੰ, ਸਟੇਸ਼ਨਰੀ 60 ਬੱਚੇ,ਲੰਚ ਬਾਕਸ 100 ਬੱਚਿਆਂ ਨੂੰ ਦਿੱਤੇ ਗਏ ,ਇਸ ਮੌਕੇ ਦਿੱਲੀ ਤੋਂ ਗਿਆਨੀ ਬੱਚਿੱਤਰ ਸਿੰਘ ਹੈੱਡ ਗ੍ਰੰਥੀ ਗੁ:ਨਾਨਕ ਪਿਆਉ ਸਾਹਿਬ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਜਿੰਨਾਂ ਨੂੰ ਸਿੱਖ ਜੀਵਨ ਜਾਚ ਸੰਸਥਾ ਵੱਲੋਂ ਗੋਲ਼ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ,ਸੰਤ ਗਿਆਨੀ ਗੁਰਮੀਤ ਸਿੰਘ ਜੀ ਖੋਸਾ ਕੋਟਲ਼ਾ ਵਾਲੇ ਮੁੱਖ ਤੌਰ ਤੇ ਪਹੁੰਚੇ ਸਬੰਧ ਵਿੱਚ ਸਿੱਖ ਜੀਵਨ ਜਾਚ,ਬਾਬਾ ਬਕਾਲਾ ਸਾਹਿਬ ਕੁਲਵੰਤ ਸਿੰਘ ਰੰਧਾਵਾ ਜੀ ਐਮ ਸੀ,ਸੁਖਦੇਵ ਸਿੰਘ ਔਜਲਾ,ਜੱਗਪ੍ਰੀਤ ਸਿੰਘ,ਮਨਜੀਤ ਸਿੰਘ ਠੁਕਰਾਲ,ਗੁਰਜੰਟ ਸਿੰਘ,ਅਜੀਤ ਸਿੰਘ ਮੈਂਬਰ,ਮੇਜਰ ਸਿੰਘ,ਬਲਜੀਤ ਸਿੰਘ ਮੈਂਬਰ,ਅਰਮਾਨਦੀਪ ਕੌਰ ਰਈਆ,ਸੁਰਿੰਦਰ ਸਿੰਘ ਸੱਤੋਵਾਲ,ਮੰਗਲ ਸਿੰਘ ਟਪਿਆਲਾ,ਪਵਨਦੀਪ ਕੌਰ ਟਪਿਆਲਾ,ਗੁਰਪ੍ਰੀਤ ਕੌਰ ਮਧਰੇ,ਹਰਪ੍ਰੀਤ ਸਿੰਘ ਖਲਚੀਆਂ,ਕੰਵਲਜੀਤ ਸਿੰਘ ਮਧੇਪੁਰ,ਸੁਖਰਾਜ ਸਿੰਘ ਮਧੇਪੁਰ,ਨਿਰਵੈਲ ਸਿੰਘ ਖਾਲਸਾ ਵਡਾਲਾ,ਸੁਖਦੇਵ ਸਿੰਘ ਬਾਠ,ਹਰਕੀਰਤ ਕੌਰ ਮਧਰੇ,ਸੁਖਦੇਵ ਸਿੰਘ ਧਿਆਨਪੁਰ,ਮਨਪ੍ਰੀਤ ਸਿੰਘ ਭੁੱਲਰ,ਯੁਵਰਾਜ ਸਿੰਘ RPs,ਨਿਰਵੈਲ ਸਿੰਘ ਖਾਲਸਾ,ਕੁਲਵਿੰਦਰ ਸਿੰਘ ਪੱਤੀ ਬਾਬਾ ਬੂੜ ਸਿੰਘ ਜੀ ਬਾਬਾ ਬਕਾਲਾ ਸਾਹਿਬ,ਹਰਪ੍ਰੀਤ ਸਿੰਘ ਐਮ ਏ ਮੁਖੀ ਸਿੱਖ ਜੀਵਨ ਜਾਚ ਪੰਜਾਬ ਰਜਿ: ਇਸ ਸਮੇਂ ਕੁਲਵੰਤ ਸਿੰਘ ਜੀ ਰੰਧਾਵਾ ਐਮ ਸੀ ਬਾਬਾ ਬਕਾਲਾ ਸਾਹਿਬ ਵੱਲੋਂ ਆਈਆਂ ਸੰਗਤਾਂ ਦੀ ਆਪਣੇ ਰੈਸਟਾਉਰੈਂਟ ਤੇ ਚਾਹ ਪਾਣੀ ਨਾਲ ਵਿਸ਼ੇਸ਼ ਸੇਵਾ ਕੀਤੀ ਸਿੱਖ ਜੀਵਨ ਜਾਚ ਵੱਲੋਂ ਵਿਸ਼ੇਸ਼ ਤੌਰ ਤੇ ਸਾਰੇ ਨਗਰ ਬਾਬਾ ਬਕਾਲਾ ਸਾਹਿਬ ਦੀਆਂ ਸੰਗਤਾਂ ਨੂੰ ਸਮਾਗਮ ਵਿੱਚ ਸਹਿਯੋਗ ਕਰਨ ਲਈ ਸਿੱਖ ਜੀਵਨ ਜਾਚ ਦੇ ਮੁੱਖੀ ਭਾਈ ਹਰਪ੍ਰੀਤ ਸਿੰਘ ਐਮ ਏ ਨੇ ਧਨਵਾਦ ਕੀਤਾ।