ਰਿਚਵਿਲ ਗਰੁੱਪ ਨੂੰ ਇਮਰਜਿੰਗ ਰੀਅਲ ਅਸਟੇਟ ਬ੍ਰਾਂਡ ਦਾ ਐਵਾਰਡ.
ਰਾਜਦੀਪ ਸਿੰਘ ਲਾਪਰਾਂ ਅਤੇ ਪ੍ਰਭਜੋਤ ਸਿੰਘ ਮਨੀ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਹੱਥੋਂ ਹਾਸਿਲ ਕੀਤਾ ਸਨਮਾਨ
ਲੁਧਿਆਣਾ, 26 ਅਗਸਤ (ਸੁਰਜੀਤ ਸਿੰਘ) – ਰੀਅਲ ਐਸਟੇਟ ਸੈਕਟਰ ਵਿੱਚ ਰਿਚਵਿਲ ਗਰੁੱਪ ਹਰ ਰੋਜ਼ ਨਵੇਂ ਮੁਕਾਮ ਹਾਸਲ ਕਰ ਰਿਹਾ ਹੈ। ਹੁਣ ਰਿਚਵਿਲ ਗਰੁੱਪ ਨੂੰ ਇਮਰਜਿੰਗ ਰੀਅਲ ਐਸਟੇਟ ਬ੍ਰਾਂਡ ਦਾ ਐਵਾਰਡ ਮਿਲਿਆ ਹੈ। ਇਹ ਐਵਾਰਡ ਰਿਚਵਿਲ ਗਰੁੱਪ ਦੇ ਰਾਜਦੀਪ ਸਿੰਘ ਲਾਪਰਾਂ ਅਤੇ ਪ੍ਰਭਜੋਤ ਸਿੰਘ ਮਨੀ ਨੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਹੱਥੋਂ ਪ੍ਰਾਪਤ ਕੀਤਾ।
ਉਨ੍ਹਾਂ ਦੱਸਿਆ ਕਿ ਰਿਚਵਿਲ ਵੱਲੋਂ ਬੜੇਵਾਲ ਰੋਡ 'ਤੇ ਗਰੁੱਪ ਹਾਊਜਿੰਗ ਪ੍ਰੋਜੈਕਟ ਨਾਲ ਸ਼ੁਰੂਆਤ ਕੀਤੀ ਗਈ ਸੀ, ਜਿਸਨੂੰ ਸਫਲਤਾਪੂਰਵਕ ਹੈਂਡਓਵਰ ਕਰ ਦਿੱਤਾ ਗਿਆ ਹੈ। ਹੁਣ ਰਿਚਵਿਲ ਗਰੁੱਪ ਵੱਲੋਂ ਸਾਊਥ ਸਿਟੀ ਲਾਡੋਵਾਲ ਬਾਈਪਾਸ 'ਤੇ ਹੰਬੜਾ ਰੋਡ ਦੇ ਕਿਨਾਰੇ ਬਾਗੀ ਖਾਸ ਦੇ ਨਾਲੇ ਹੇਠਾਂ ਕਮਰਸ਼ੀਅਲ ਹਾਈ ਸਟ੍ਰੀਟ ਅਤੇ ਹੰਬੜਾ ਰੋਡ 'ਤੇ ਸਾਈ ਧਾਮ ਦੇ ਸਾਹਮਣੇ ਮੇਨ ਰੋਡ 'ਤੇ ਤੀਰਥੰਕਰ ਗਰੁੱਪ ਹਾਊਜਿੰਗ ਪ੍ਰੋਜੈਕਟ ਵਿੱਚ ਤੇਜ਼ੀ ਨਾਲ ਡਿਵੈਲਪਮੈਂਟ ਕੀਤੀ ਜਾ ਰਹੀ ਹੈ।
ਰਾਜਦੀਪ ਸਿੰਘ ਅਤੇ ਪ੍ਰਭਜੋਤ ਸਿੰਘ ਮਨੀ ਨੇ ਦੱਸਿਆ ਕਿ 5 ਏਕੜ ਵਿੱਚ ਬਣ ਰਹੇ ਅਲਟਰਾ ਲਗਜ਼ਰੀ ਤੀਰਥੰਕਰ ਗਰੁੱਪ ਹਾਊਜਿੰਗ ਦਾ ਸੈਂਪਲ ਫਲੈਟ ਤਿਆਰ ਹੋ ਗਿਆ ਹੈ। ਇਸ ਪ੍ਰੋਜੈਕਟ ਵਿੱਚ ਵਰਲਡ ਕਲਾਸ ਸੁਵਿਧਾਵਾਂ ਦੇ ਨਾਲ 8 ਹਜ਼ਾਰ ਵਰਗ ਫੁੱਟ ਦਾ ਕਲੱਬ ਹਾਊਸ ਬਣਾਇਆ ਜਾ ਰਿਹਾ ਹੈ, ਜਿਸ ਵਿੱਚ ਆਲ ਵੇਦਰ ਸਵਿਮਿੰਗ ਪੁਲ, ਜਿਮ ਵੀ ਹੋਵੇਗਾ। ਇਸ ਤੋਂ ਇਲਾਵਾ ਰੈਸਟੋਰੈਂਟ, ਬੈਂਕਵਿਟ ਹਾਲ, ਮਿਨੀ ਥੀਏਟਰ, ਯੋਗਾ ਜ਼ੋਨ, ਇੰਡੋਰ ਗੇਮਜ਼ ਦੀਆਂ ਸੁਵਿਧਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।
