ਸਕੂਲੀ ਬੱਚਿਆਂ ਨੂੰ ਦਿੱਤੀ ਸੜਕ ਸੁਰੱਖਿਆ ਬਾਰੇ ਸਿਖਲਾਈ .

ਹੌਂਡਾ 2 ਵਹੀਲਰਜ਼ ਇੰਡੀਆ ਨੇ ਲੁਧਿਆਣਾ  ਵਿਖੇ  ਸਕੂਲੀ ਬੱਚਿਆਂ ਲਈ ਸੜਕ ਸੁਰੱਖਿਆ ਸਮਰ  ਕੈਂਪ ਦੀ ਕੀਤੀ ਸ਼ੁਰੂਆਤ

  • 350 ਤੋਂ ਵੱਧ ਸਕੂਲੀ ਬੱਚਿਆਂ ਨੂੰ ਮਨੋਰੰਜਕ ਤਰੀਕੇ ਨਾਲ ਸੜਕ ਸੁਰੱਖਿਆ ਬਾਰੇ ਸਿਖਲਾਈ ਦੇਣ ਲਈ ਲੁਧਿਆਣਾ ਨਗਰ ਨਿਗਮ ਨਾਲ ਮਿਲਾਇਆ ਹੱਥ

ਲਲਿਤ ਬੇਰੀ
ਲੁਧਿਆਣਾ:
ਇਸ ਪੱਕੀ ਧਾਰਨਾ ਦੇ ਨਾਲ ਕਿ ਭਵਿੱਖ ਵਿਚ  ਸੁਰੱਖਿਅਤ ਲੁਧਿਆਣੇ  ਲਈ ਸੜਕ ਸੁਰੱਖਿਆ ਜਾਗਰੂਕਤਾ ਦੀ ਸ਼ੁਰੂਆਤ  ਨੌਜਵਾਨ ਵਿਦਿਆਰਥੀਆਂ ਤੋਂ  ਕਰਨੀ ਚਾਹੀਦੀ ਹੈ,  ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ  ਲਿਮਟਿਡ (ਐਚਐਮਐਸਆਈ) ਨੇ ਲੁਧਿਆਣਾ ਨਗਰ ਨਿਗਮ  ਦੇ ਸਹਿਯੋਗ ਨਾਲ ਸ਼ਹਿਰ ਦੇ ਸਕੂਲੀ ਬੱਚਿਆਂ ਲਈ ਰੋਡ ਸੇਫਟੀ ਸਮਰ ਕੈਂਪ ਦਾ ਆਯੋਜਨ  ਕੀਤਾ।
ਚਿਲਡਰਨ  ਟ੍ਰੈਫਿਕ ਸਿਖਲਾਈ ਪਾਰਕ ਮਾਡਲ ਟਾਊਨ ਵਿਖੇ  25 ਮਈ ਤੋਂ ਸ਼ੁਰੂ ਹੋਇਆ ਇਹ ਸਮਰ ਕੈਂਪ  31 ਮਈ  ਤਕ  ਜਾਰੀ ਰਹੇਗਾ। ਹੌਂਡਾ  ਦੇ ਹੁਨਰਮੰਦ ਸੁਰੱਖਿਆ ਨਿਰਦੇਸ਼ਕਾਂ ਦੁਆਰਾ 350 ਤੋਂ ਵੱਧ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਜਾਗਰੂਕਤਾ ਬਾਰੇ  ਸਿੱਖਿਆ ਦਿੱਤੀ ਜਾ ਰਹੀ ਹੈ।
ਹੌਂਡਾ ਸੇਫਟੀ ਸਮਰ  ਕੈਂਪ ਦਾ ਉਦਘਾਟਨ  ਸ਼੍ਰੀਮਤੀ ਸਵਰਨਜੀਤ ਕੌਰ, ਜਿਲਾ ਸਿੱਖਿਆ ਅਫਸਰ ਅਤੇ ਹਰਪ੍ਰੀਤ ਸਿੰਘ, ਡਿਵੀਜ਼ਨਲ ਹੈੱਡ ਵਲੋਂ ਕੀਤਾ ਗਿਆ!

ਹੌਂਡਾ ਦੇ ਲੁਧਿਆਣਾ ਵਿਚ ਸਕੂਲੀ ਬੱਚਿਆਂ ਤੱਕ ਪਹੁੰਚਣ ਦੇ ਕਾਰਨਾਂ  ਅਤੇ ਸੜਕ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ ਦੀ ਲੋੜ ਕਿਉਂ ਹੈ ? ਬਾਰੇ ਬੋਲਦਿਆਂ ਹੌਂਡਾ ਮੋਟਰਸਾਈਕਲ ਐਂਡ ਸਕੂਟਰ ਇੰਡੀਆ ਪ੍ਰਾਈਵੇਟ  ਲਿਮਟਿਡ ਦੇ  ਬ੍ਰਾਂਡ ਐਂਡ ਕਮਿਊਨੀਕੇਸ਼ਨ ਵਾਈਸ ਪ੍ਰੈਜ਼ੀਡੈਂਤ ਪ੍ਰਭੂ ਨਾਗਾਰਾਜ ਨੇ ਕਿਹਾ ਕਿ, “ਸੜਕ ਸੁਰੱਖਿਆ ਹੋੌੰਡਾ ਦੀ ਕਾਰਪੋਰੇਟ ਤੇ ਸਮਾਜਿਕ ਜ਼ਿੰਮੇਵਾਰੀ ਦਾ ਮੁੱਖ ਥੀਮ ਹੈ।