ਭਾਜਪਾ ਪੰਜਾਬੀਆਂ ਦੇ ਹਰ ਦੁੱਖ ਸੁੱਖ ਵਿੱਚ ਖੜਨ ਵਾਲੀ ਪਾਰਟੀ ਹੈ - ਗੋਸ਼ਾ.

ਸੀਐਮ ਨਾਇਬ ਸਿੰਘ ਸੈਣੀ ਦਾ ਕੀਤਾ ਧੰਨਵਾਦ
  1. ਹਰਿਆਣਾ ਸਰਕਾਰ ਨੇ 121 ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇ ਕੇ ਲਾਈ ਮੋਹਰ 
ਲੁਧਿਆਣਾ 26 ਅਗਸਤ (ਪ੍ਰਿਤਪਾਲ ਸਿੰਘ ਪਾਲੀ) ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਵੱਸਦੇ ਹਰ ਧਰਮ ਦੇ ਲੋਕਾਂ ਦਾ ਮਾਣ ਸਨਮਾਨ ਕਰਨ ਵਾਲੀ ਪਾਰਟੀ ਹੈ।ਕੇਦਰ ਵਿੱਚ ਜਦੋ ਵੀ ਇਸ ਪਾਰਟੀ ਦੀ ਸਰਕਾਰ ਹੋਦ ਵਿੱਚ ਆਈ ਉਸ ਸਮੇ ਵੱਖ ਵੱਖ ਧਰਮ ਦੇ ਲੋਕਾਂ ਨੂੰ ਇੰਨਸਾਫ ਮਿਲਣ ਦੀ ਆਸ ਬੱਝੀ।ਸੰਨ 1984 ਵਿੱਚ ਉਸ ਵੇਲੇ ਦੀ ਕੇਦਰ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਹੋਣ ਕਰਕੇ ਪਾਰਟੀ ਦੇ ਲੀਡਰਾਂ, ਵਰਕਰਾਂ ਅਤੇ ਹਮਾਇਤੀਆਂ ਨੇ ਦੇਸ਼ ਭਰ ਵਿੱਚ ਵੱਸਦੇ ਸਿੱਖ ਪੰਜਾਬੀਆਂ ਨੂੰ ਕੋਹ ਕੋਹ ਕੇ ਮਾਰਿਆਂ।ਲੰਮਾ ਸਮਾਂ ਕੇਦਰ ਵਿੱਚ ਕਾਂਗਰਸ ਦੀ ਸਰਕਾਰ ਰਹਿਣ ਦੇ ਬਾਵਜੂਦ ਵੀ ਸੱਖਾਂ ਨੂੰ ਇੰਨਸਾਫ ਨਹੀ ਮਿਲ ਸਕਿਆ।ਸਿੱਖਾਂ ਵੱਲੋ ਵਾਰ ਵਾਰ ਅਪੀਲਾਂ ਦਲੀਲਾਂ ਕਰਨ ਦੇ ਬਾਵਜੂਦ ਕਾਂਗਰਸ ਨੇ ਉਸ ਫਾਈਲ ਨੂੰ ਠੰਢੇ ਬਸਤੇ ਵਿੱਚ ਪਾਕੇ ਰੱਖਿਆ।ਇਹ ਵਿਚਾਰ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪੈਨਲਿਸਟ ਗੁਰਦੀਪ ਸਿੰਘ ਗੋਸਾ ਨੇ ਕਹੇ।ਉਨਾਂ ਦੱਸਿਆ ਕਿ ਜਦੋ ਤੋ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਹੈ।ਉਸ ਸਮੇ ਤੋ ਸਿੱਖਾਂ ਨੂੰ ਇੰਨਸਾਫ ਮਿਲਣ ਦੀ ਆਸ ਬੱਝੀ।ਕੇਦਰ ਵਿੱਚ ਸਰਕਾਰ ਆਉਣ ਤੇ ਭਾਜਪਾ ਨੇ ਸਿੱਖ ਪੰਜਾਬੀਆਂ ਦੇ ਪਿਛਲੇ ਲੰਮੇ ਸਮੇ ਤੋ ਲਟਕਦੇ ਆ ਰਹੇ ਮਸਲਿਆਂ ਨੂੰ ਪਹਿਲ ਦੇ ਅਧਾਰ ਤੇ ਇੱਕ ਇੱਕ ਕਰਕੇ ਹੱਲ ਕਰਨਾ ਸ਼ੁਰੂ ਕਰ ਦਿੱਤਾ।ਕੇਦਰ ਦੀ ਭਾਜਪਾ ਸਰਕਾਰ ਨੇ ਪਹਿਲਾ ਸਿੱਖਾਂ ਦੇ ਕਾਤਲਾਂ ਨੂੰ ਬਣਦੀਆਂ ਸਖ਼ਤ ਸਜਾਵਾਂ ਦਵਾਈਆਂ।ਜਿੰਨਾਂ ਕਾਤਲਾਂ ਨੂੰ ਕਾਂਗਰਸ ਪਾਰਟੀ ਪਿਛਲੇ ਲੰਮੇ ਸਮੇ ਤੋ ਬਚਾਉਦੀ ਆ ਰਹੀ ਸੀ।ਸ. ਗੋਸਾ ਨੇ ਦੱਸਿਆ ਕਿ ਇੱਥੇ ਹੀ ਬਸ ਨਹੀ ਹਰਿਆਣਾ ਵਿੱਚ 1984 ਵਿੱਚ ਸਿੱਖ ਵਿਰੋਧੀ ਦੰਗਿਆਂ ਦੌਰਾਨ ਸੂਬੇ ਵਿੱਚ ਮਾਰੇ ਗਏ ਲਗਭਗ 121 ਪਰਿਵਾਰਾਂ ਦੇ ਇੱਕ ਇੱਕ ਮੈਬਰ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਵਾਲੀ ਸਰਕਾਰ ਨੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ,ਜੋ ਭਾਜਪਾ ਨੇ ਆਪਣਾ ਮੁੱਢਲਾ ਫਰਜ਼ ਸਮਝਦੇ ਇਸ ਦੀ ਸੁਰੂਆਤ ਕੀਤੀ ਹੈ।ਸ. ਗੋਸਾ ਨੇ ਕਿਹਾ ਕਿ ਜੋ ਵਿਰੋਧੀ ਧਿਰਾਂ ਭਾਜਪਾ ਨੂੰ ਪੰਜਾਬ,ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖ ਵਿਰੋਧੀ ਦੱਸਦੀਆਂ ਸਨ, ਅੱਜ ਉਨਾਂ ਵਿਰੋਧੀਆਂ ਦੇ ਮੂੰਹ ਤੇ ਵੱਡੀ ਚਪੇੜ ਵੀ ਹੈ।