18 ਸਤੰਬਰ ਨੂੰ ਮੋਗਾ ਵਿੱਚ ਮਰਹੂਮ ਸੂਫ਼ੀ ਗਾਇਕ ਬਰਕਤ ਸਿੱਧੂ ਦੀ ਯਾਦ ਵਿੱਚ ਹੋਵੇਗਾ ਮੇਲਾ.
ਅਸਟ੍ਰੇਲੀਆ ਤੋਂ ਗਾਇਕ ਮਿਸਟਰ ਬੀਨ ਨੇ ਪੰਜਾਬ ਦੇ ਲੋਕਾਂ ਨੂੰ ਮੇਲੇ ਦੇ ਵਿੱਚ ਪੁੱਜਣ ਦੀ ਕੀਤੀ ਅਪੀਲ
ਅੰਮ੍ਰਿਤਸਰ ( ਸਵਿੰਦਰ ਸਿੰਘ ) ਮਰਹੂਮ ਸੂਫ਼ੀ ਗਾਇਕ ਬਰਕਤ ਸਿੰਧੂ ਸਾਬ ਦੇ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਦੀ ਯਾਦ ਦੇ ਵਿੱਚ ਚੜਿੱਕ ਰੋਡ ਮਹਾਰਾਜਾ ਪੈਲਸ ਮੋਗਾ ਵਿਖੇ 18 ਸਤੰਬਰ ਨੂੰ ਮੇਲਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਭਰ ਤੋਂ ਉੱਚ ਕੋਟੀ ਦੇ ਗਾਇਕ ਇਸ ਮੇਲੇ ਦੀ ਸ਼ਾਨ ਨੂੰ ਵਧਾਉਣ ਦੇ ਲਈ ਪੁੱਜਣਗੇ ! ਦੱਸ ਦਈਏ ਕਿ ਇਸ ਮੇਲੇ ਦਾ ਸਾਰਾ ਪ੍ਰਬੰਧ ਮਰਹੂਮ ਗਾਇਕ ਬਰਕਤ ਸਿੱਧੂ ਦੇ ਪਿਆਰੇ ਸ਼ਗਿਰਦ ਬੇਅੰਤ ਸਿੰਘ ਜੋ ਆਸਟ੍ਰੇਲੀਆ ਦੇ ਵਿੱਚ ਹਨ ਜਿੰਨਾ ਨੂੰ ਗਾਇਕ ਮਿਸਟਰ ਬੀਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ ! ਮਿਸਟਰ ਬੀਨ ਨੇ ਕੁਝ ਸਮਾਂ ਪਹਿਲਾ ਹੀ ਆਪਣੀ ਨੇਕ ਕਮਾਈ ਦੇ ਵਿੱਚੋ ਆਪਣੇ ਗੁਰੂ ਉਸਤਾਦ ਜਨਾਬ ਬਰਕਤ ਸਿੱਧੂ ਹੋਰ ਦੀ ਇੱਕ ਯਾਦਗਰ ਮਜ਼ਾਰ ਬਣਵਾਈ ਹੈ ਜਿਸ ਵਿੱਚ ਬੇਹਤਰੀਨ ਢੰਗ ਦੇ ਨਾਲ ਇਸ ਦੀ ਉਸਾਰੀ ਕੀਤੀ ਗਿਆ ਹੈ ! ਭਾਵੇ ਮਿਸਟਰ ਬੀਨ ਆਸਟ੍ਰੇਲੀਆ ਵਿੱਚ ਹਨ ਪਰ ਇਸ ਸਥਾਨ ਦੀ ਰੇਖ ਦੇਖ ਉਹਨਾਂ ਦਾ ਪਰਿਵਾਰ ਜਿਸ ਵਿੱਚ ਉਹਨਾਂ ਦੀ ਧਰਮ ਪਤਨੀ ਪਰਮਜੀਤ ਕੌਰ ਸਪੁੱਤਰ ਗੁਰਸੇਵਕ ਸਿੰਘ, ਸੂਫ਼ੀ ਗਾਇਕ ਬੱਬੂ ਸੂਫ਼ੀ ਅਤੇ ਭੋਲਾ ਪ੍ਰਧਾਨ ਜੀ ਹੋਰਾਂ ਦੇ ਵੱਲੋ ਕੀਤੀ ਜਾਂਦੀ ਹੈ ਜੋ ਇੱਕ ਸ਼ਲਾਘਾਯੋਗ ਕਦਮ ਹੈ !
ਗਾਇਕ ਮਿਸਟਰ ਬੀਨ ਹੋਰ ਫੋਨ ਤੇ ਗੱਲਬਾਤ ਦੇ ਦੌਰਾਨ ਦੱਸਿਆ ਕਿ 18 ਸਤੰਬਰ ਨੂੰ ਮੇਰੇ ਸਤਿਕਾਰਯੋਗ ਗੁਰੂ ਜੀ ਬਰਕਤ ਸਿੱਧੂ ਜੀ ਦਾ ਜਨਮ ਦਿਹਾੜਾ ਹੈ ਅਸੀਂ ਸਾਰੇ ਰਲ ਮਿਲ ਕੇ ਉਨ੍ਹਾਂ ਦਾ ਜਨਮ ਦਿਨ ਇੱਕ ਮੇਲੇ ਦੇ ਰੂਪ ਦੇ ਵਿੱਚ ਮਨਾਉਣ ਜਾ ਰਹੇ ਹਾ ਮੇਰੀ ਦਿਲੀ ਤਮੰਨਾ ਸੀ ਕਿ ਮੈਂ ਆਪਣੇ ਉਸਤਾਦ ਗੁਰੂ ਜਨਾਬ ਬਰਕਤ ਸਿੱਧੂ ਜੀ ਦੀ ਯਾਦ ਦੇ ਵਿੱਚ ਕੁਝ ਕਰ ਸਕਾ ਬੱਸ ਇਹ ਛੋਟਾ ਜਿਹਾ ਉਪਰਾਲਾ ਹੈ ਜੋ ਮੈਂ ਆਪਣੀ ਦਸਾ ਨੂੰਹਾਂ ਦੀ ਕਿਰਤ ਕਮਾਈ ਦੇ ਵਿੱਚ ਕਰਨ ਦਾ ਯਤਨ ਕਰ ਰਿਹਾ ਹਾ ! ਮਿਸਟਰ ਬੀਨ ਨੇ ਦੱਸਿਆ ਕਿ ਬਰਕਤ ਸਿੱਧੂ ਸਾਬ ਇੱਕ ਨੇਕ ਦਿਲ ਇਨਸਾਨ ਸਨ ਜਿੰਨਾ ਨੇ ਆਪਣੀ ਗਾਇਕੀ ਦੇ ਨਾਲ ਦਰਸ਼ਕਾਂ ਤੇ ਸਰੋਤਿਆ ਦੇ ਦਿੱਲ ਜਿੱਤ ਲਏ ਸਨ ਉਨ੍ਹਾਂ ਦੀ ਸੂਫ਼ੀਆਨਾ ਗਾਇਕੀ ਦੀ ਚਰਚਾ ਅੱਜ ਵੀ ਪੰਜਾਬ ਦੇ ਵੱਡੇ ਵੱਡੇ ਕਲਾਕਾਰਾਂ ਦੀਆਂ ਮਹਿਫਲਾਂ ਦੇ ਵਿੱਚ ਹੁੰਦੇ ਹਨ ਉਹ ਇੱਕ ਰੱਬੀ ਰੂਹ ਸਨ ਜਿੰਨਾ ਨੇ ਕਦੇ ਵੀ ਕੋਈ ਲੱਚਰਤਾ ਵਾਂਗ ਗੀਤ ਨਹੀਂ ਗਾਇਆ ਅਸੀਂ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਸੁਣ ਸਕਦੇ ਹਾ !
ਆਖਿਰ ਦੇ ਵਿੱਚ ਮੈਂ ਪੰਜਾਬ ਵਾਸੀਆਂ ਨੂੰ ਅਪੀਲ ਕਰਦਾ ਹਾ ਕਿ 18 ਸਤੰਬਰ ਨੂੰ ਮੇਰੇ ਸਤਿਕਾਰਯੋਗ ਗੁਰੂ ਜੀ ਬਰਕਤ ਸਿੱਧੂ ਸਾਬ ਦਾ ਜੋ ਮੇਲਾ ਮੋਗਾ ਦੇ ਵਿੱਚ ਹੋ ਰਿਹਾ ਹੈ ਪੰਜਾਬ ਭਰ ਤੋਂ ਵੱਡੇ ਵੱਡੇ ਕਲਾਕਾਰ ਤੇ ਗਾਇਕ ਪੁੱਜ ਕੇ ਆਪਣੀ ਗਾਇਕੀ ਦੇ ਨਾਲ ਇਸ ਮੇਲੇ ਦੀ ਸ਼ਾਨ ਨੂੰ ਚਾਰ ਚੰਦ ਲਾਉਣਗੇ ਅਤੇ ਬਾਅਦ ਦੇ ਵਿੱਚ ਆਏ ਹੋਏ ਕਲਾਕਾਰਾਂ ਨੂੰ ਜਿਥੇ ਜੀ ਆਇਆ ਆਖਿਆ ਜਾਵੇਗਾ ਉਥੇ ਬਣਦਾ ਸਨਮਾਨ ਵੀ ਦਿੱਤਾ ਜਾਵੇਗਾ ਮੈਂ ਉਮੀਦ ਕਰਦਾ ਹਾ ਕਿ ਪੰਜਾਬੀ ਵਾਸੀ ਮੇਰੀ ਇਸ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਗੇ ਧੰਨਵਾਦ !