ਕੇਂਦਰ ਦੀ ਭਾਜਪਾ ਸਰਕਾਰ ਦੀ ਗਰੀਬ ਵਿਰੋਧੀ ਨੀਤੀਆਂ ਖਿਲਾਫ਼ ਆਤਮ ਨਗਰ 'ਚ ਆਮ ਆਦਮੀ ਪਾਰਟੀ ਦੀ ਮੀਟਿੰਗ.

 

ਲੁਧਿਆਣਾ, 27 ਅਗਸਤ (ਰਾਕੇਸ਼ ਅਰੋੜਾ) - ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ ਅਤੇ ਹਲਕਾ ਆਤਮ ਨਗਰ ਦੇ ਵਿਧਾਇਕ ਸਾਹਿਬਾਨ ਕੁਲਵੰਤ ਸਿੰਘ ਸਿੱਧੂ ਜੀ ਦੇ ਸਪੁੱਤਰ ਐਡਵੋਕੇਟ ਸਰਤਾਜ ਸਿੰਘ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਨੇ ਜੋ ਗਰੀਬ ਜਨਤਾ ਨੂੰ ਰਾਸ਼ਨ ਤੋਂ ਵਾਝਾਂ ਕਰਨ ਲਈ ਜੋ ਕਦਮ ਚੁੱਕੇ ਹਨ ਉਸਦੇ ਸਬੰਧ ਵਿੱਚ ਹਲਕਾ ਆਤਮ ਨਗਰ ਦੇ ਵਾਰਡ ਨੰਬਰ 40 ਚ' ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੌਕੇ ਤੇ ਰਾਜ ਕੁਮਾਰ ਅਗਰਵਾਲ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਆਲੋਚਣਾ ਕਰਦੇ ਹੋਏ ਕਿਹਾ ਕਿ ਉਹ ਗਰੀਬ ਪਰਿਵਾਰਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਕੇਂਦਰ ਨੂੰ ਗਰੀਬ ਪਰਿਵਾਰਾਂ ਨਾਲ ਉਨਾਂ ਦੇ ਭੋਜਨ ਦੀ ਸੁਰੱਖਿਆ ਨਾਲ ਸਸਤੀ ਰਾਜਨੀਤੀ ਖੇਡਣ ਨਹੀਂ ਦੇਵੇਗੀ। ਅਸੀਂ ਆਪਣੇ ਲੋਕਾਂ ਲਈ ਇਕ ਜੁੱਟ ਹੋ ਕੇ ਲੜਾਂਗੇ। ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾਂ ਆਪਣੇ ਪੰਜਾਬ ਵਾਸੀਆਂ ਦੇ ਹਰੇਕ ਦੁਖ ਸੁਖ ਨਾਲ ਖੜ੍ਹੀ ਹੈ।