ਪ੍ਰੋਫੈਸ਼ਨਲ ਫੋਟੋਗ੍ਰਾਫਰ ਐਸੋਸੀਏਸ਼ਨ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਦੀ ਸਰਬਸੰਮਤੀ ਨਾਲ ਹੋਈ ਚੋਣ.

ਸਿਮਰਨਜੀਤ ਸਿੰਘ ਐਸੋਸੀਏਸ਼ਨ ਦੇ ਬਣੇ ਪ੍ਰਧਾਨ : ਚੇਅਰਮੈਨ ਲਖਵਿੰਦਰ ਸਿੰਘ 


ਅੰਮ੍ਰਿਤਸਰ (  ਸਵਿੰਦਰ ਸਿੰਘ ) ਪ੍ਰੋਫੈਸ਼ਨਲ ਫੋਟੋਗਰਾਫਰ ਐਸੋਸੀਏਸ਼ਨ (ਰਜਿ) ਅੰਮ੍ਰਿਤਸਰ ਦੇ ਐਗਜੈਕਟਿਵ ਮੈਂਬਰਾਂ ਦੀ ਮੀਟਿੰਗ ਹੋਟਲ ਸਪਾਈਸੀ ਹੱਟ ਸੁਲਤਾਨਵਿੰਡ ਰੋਡ ਵਿਖੇ ਹੋਈ ਇਹ ਮੀਟਿੰਗ ਐਸੋਸੀਏਸ਼ਨ ਦੇ ਚੇਅਰਮੈਨ ਲਖਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ! ਇਸ ਮੀਟਿੰਗ ਵਿੱਚ  ਤਿੰਨ ਕੁ ਐਗਜੈਕਟਿਵ ਮੈਂਬਰਾਂ ਨੂੰ ਛੱਡ ਕੇ ਬਾਕੀ ਸਾਰੇ ਐਗਜੈਕਟਿਵ ਮੈਂਬਰ ਹਾਜ਼ਰ ਹੋਏ!


 ਇਸ ਮੀਟਿੰਗ ਵਿੱਚ ਜਾਣਕਾਰੀ ਦਿੰਦਿਆਂ  ਚੇਅਰਮੈਨ ਲਖਵਿੰਦਰ ਸਿੰਘ ਨੇ ਮੈਂਬਰਾਂ ਨੂੰ ਦੱਸਿਆ ਕਿ ਸਾਡੀ ਐਸੋਸੀਏਸ਼ਨ ਦੀ ਪੁਰਾਣੀ ਟੀਮ ਨੂੰ  ਤਕਰੀਬਨ 2 ਸਾਲ ਹੋ ਚੁੱਕੇ ਹਨ ਤੇ ਉਹਨਾਂ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਇਸ ਲਈ ਨਵੀਂ ਟੀਮ ਦੀ ਚੋਣ ਕਰਨਾ ਜਰੂਰੀ ਸੀ ਮੀਟਿੰਗ ਵਿੱਚ ਹਾਜ਼ਰ ਅਗਜੈਕਟਿਵ ਮੈਂਬਰਾਂ ਨੇ ਸਰਬਸੰਮਤੀ ਨਾਲ ਚੋਣ ਕਰਵਾਏ ਜਾਣ ਨੂੰ ਤਰਜੀਹ ਦਿੱਤੀ ਤੇ ਸਰਬਸੰਮਤੀ ਨਾਲ ਸਿਮਰਨਜੀਤ ਸਿੰਘ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਜਸਵਿੰਦਰਪਾਲ ਸਿੰਘ ਨੂੰ ਜਨਰਲ ਸੈਕਟਰੀ, ਗੁਰਚਰਨ ਸਿੰਘ ਰਾਣਾ ਨੂੰ ਚੇਅਰਮੈਨ ਚੁਣਿਆ ਗਿਆ ਹੁਣ ਇਹ ਚੁਣੇ ਹੋਏ ਅਗਜੈਕਟਿਵ ਮੈਂਬਰਾਂ ਨੂੰ ਆਪਣੀ ਟੀਮ ਚੁਣਨ ਦਾ ਪੂਰਨ ਅਧਿਕਾਰ ਹੋਵੇਗਾ!


 ਇਸ ਮੌਕੇ ਹਾਜ਼ਰ ਐਗਜੈਕਟਿਵ ਮੈਂਬਰਾਂ ਵੱਲੋਂ ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ ਵਧਾਈ ਦਿੱਤੀ ਗਈ ਇਸ ਮੌਕੇ ਪਰਮਜੀਤ ਸਿੰਘ (ਪੰਮਾ), ਚਰਨਜੀਤ ਸਿੰਘ ਬਬਲੂ , ਸੁਰਿੰਦਰਜੀਤ ਸਿੰਘ, ਸੁਖਰਾਜਦੀਪ ਸਿੰਘ ਪੱਟੀ, ਹਰੀ ਓਮ, ਰਘਵੀਰ ਸਿੰਘ, ਬਿਕਰਮਜੀਤ ਸਿੰਘ, ਕਰਨ ਅਰੋੜਾ, ਅੱਜੇ ਕੁਮਾਰ ਰਵੀ,  ਕੰਵਲ ਪ੍ਰੀਤ ਸਿੰਘ ਮੋਨੂ ਜੰਡਿਆਲਾ, ਹਰਵਿੰਦਰ ਸਿੰਘ, ਜਗਰੂਪ ਸਿੰਘ ਆਦਿ ਅੱਗਜੇਕਟਿਵ ਮੈਂਬਰ ਮੌਜੂਦ ਸਨ।