ਬੰਧਨ ਬੈਂਕ ਨੇ 10ਵੀਂ ਵਰ੍ਹੇਗੰਢ 'ਤੇ 'ਲੀਗੇਸੀ ਅਕਾਉਂਟ ' ਕੀਤਾ ਲਾਂਚ ਧਨੀ ਗਾਹਕਾਂ ਲਈ ਐਕਸਕਲਿਊਸਿਵ ਬੇਨੇਫਿਟਸ ਦੇ ਨਾਲ 'ਲੀਗੇਸੀ ' ਸੇਵਿੰਗ ਅਕਾਉਂਟ.
ਚੰਡੀਗੜ੍ਹ, ਅਗਸਤ 2025: ਭਾਰਤ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਯੂਨੀਵਰਸਲ ਬੈਂਕਾਂ ਵਿੱਚੋਂ ਇੱਕ, ਬੰਧਨ ਬੈਂਕ ਨੇ ਆਪਣੇ ਪ੍ਰੀਮੀਅਮ ਉਤਪਾਦ, ਲੀਗੇਸੀ ਸੇਵਿੰਗਜ਼ ਅਕਾਊਂਟ, ਦੀ ਸ਼ੁਰੂਆਤ ਦਾ ਐਲਾਨ ਕੀਤਾ ਹੈ, ਇਹ ਖਾਤਾ ਓਹਨਾ ਧਨੀ ਗਾਹਕਾਂ ਲਈ ਬਣਾਇਆ ਗਿਆ ਹੈ ਜੋ ਇੱਕ ਬਿਹਤਰ ਅਤੇ ਵਿਸ਼ੇਸ਼ ਅਧਿਕਾਰ ਵਾਲਾ ਬੈਂਕਿੰਗ ਅਨੁਭਵ ਚਾਹੁੰਦੇ ਹਨ। ਇਹ ਲਾਂਚ ਬੈਂਕ ਦੇ ਲਈ ਇੱਕ ਮਹੱਤਵਪੂਰਨ ਮੌਕੇ 'ਤੇ ਹੋਇਆ ਹੈ, ਕਿਉਂਕਿ ਬੈਂਕ ਨੇ ਆਪਣੇ ਸੰਚਾਲਨ ਅਤੇ ਬੈਂਕਿੰਗ ਉੱਤਮਤਾ ਦੇ 10 ਸਾਲ ਪੂਰੇ ਕਰ ਲਏ ਹਨ ।
ਲੀਗੇਸੀ ਸੇਵਿੰਗਜ਼ ਅਕਾਊਂਟ ਦੇ ਨਾਲ ਇੱਕ ਵਰਲਡ ਏਲੀਟ ਮਾਸਟਰਕਾਰਡ ਡੈਬਿਟ ਕਾਰਡ ਮਿਲਦਾ ਹੈ ਜੋ ਘਰੇਲੂ (ਕੈਂਪੀਅਨ ਐਕਸੈਸ ਸਮੇਤ) ਅਤੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਲਾਉਂਜ, ਤਾਜ ਐਪੀਕਿਓਰ ਮੈਂਬਰਸ਼ਿਪ, ਮੁਫਤ ਮੂਵੀ ਅਤੇ ਇਵੈਂਟ ਟਿਕਟਾਂ, ਅਤੇ ਚੋਣਵੇਂ ਕਲੱਬਾਂ ਵਿੱਚ ਗੋਲਫ ਸੈਸ਼ਨਾਂ ਤੱਕ ਪਹੁੰਚ ਪ੍ਰਦਾਨ ਕਰਦਾ ਹੈ। ਲੀਗੇਸੀ ਸੇਵਿੰਗਜ਼ ਅਕਾਊਂਟ ਵਾਲੇ ਗਾਹਕਾਂ ਨੂੰ ਹੋਰ ਵੀ ਵਿਸ਼ੇਸ਼ ਅਧਿਕਾਰ ਪ੍ਰਾਪਤ ਹੋਣਗੇ , ਜਿਵੇਂ ਕਿ ਸਮਰਪਿਤ ਰਿਲੇਸ਼ਨਸ਼ਿਪ ਮੈਨੇਜਰ, ਲਾਕਰ ਦੇ ਰੈਂਟ 'ਤੇ ਜੀਵਨ ਭਰ ਦੀ ਛੋਟ, ਅਤੇ ਯਾਤਰਾ, ਮੈਡੀਕਲ, ਵਿਦਿਅਕ, ਵਿਰਾਸਤੀ ਅਤੇ ਸੰਪਤੀ ਯੋਜਨਾਬੰਦੀ ਵਰਗੀਆਂ ਜਰੂਰਤਾਂ ਲਈ ਲਈ ਮਾਹਰ ਸਲਾਹ ਸੇਵਾਵਾਂ ਆਦਿ । ਇਹ ਉਤਪਾਦ ਲਾਈਫਸਟਾਈਲ ਯਾਤਰਾ ਅਤੇ ਵਿੱਤੀ ਲਾਭਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵੀ ਪ੍ਰਦਾਨ ਕਰਦਾ ਹੈ।
ਇਸ ਤੋਂ ਇਲਾਵਾ, ਗਾਹਕ ਨਕਦ ਜਮ੍ਹਾਂ , ਆਰਟੀਜੀਐਸ , ਐਨਈਐਫਟੀ , ਅਤੇ ਆਈਐਮਪੀਐਸ ਸਮੇਤ ਅਸੀਮਤ ਮੁਫ਼ਤ ਲੈਣ-ਦੇਣ ਦਾ ਲਾਭ ਲੈ ਸਕਦੇ ਹਨ। ਲੀਗੇਸੀ ਗਾਹਕਾਂ ਨੂੰ ਬਿਹਤਰ ਬੀਮਾ ਕਵਰੇਜ ਵੀ ਦਿੱਤੀ ਜਾਂਦੀ ਹੈ, ਜਿਸ ਵਿੱਚ ₹1 ਕਰੋੜ ਤੱਕ ਦਾ ਹਵਾਈ ਦੁਰਘਟਨਾ ਬੀਮਾ, ₹20 ਲੱਖ ਤੱਕ ਦਾ ਨਿੱਜੀ ਦੁਰਘਟਨਾ ਬੀਮਾ, ਅਤੇ ₹5 ਲੱਖ ਤੱਕ ਦੀ ਖਰੀਦ ਸੁਰੱਖਿਆ ਸ਼ਾਮਲ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਬੰਧਨ ਬੈਂਕ ਦੇ ਐਮਡੀ ਅਤੇ ਸੀਈਓ ਸ਼੍ਰੀ ਪਾਰਥ ਪ੍ਰਤਿਮ ਸੇਨਗੁਪਤਾ ਨੇ ਕਿਹਾ, "ਜਿਵੇਂ ਕਿ ਬੰਧਨ ਬੈਂਕ 10 ਸਾਲ ਪੂਰੇ ਕਰ ਰਿਹਾ ਹੈ, ਇਹ ਸੱਚਮੁੱਚ ਹੀ ਮਾਣ ਅਤੇ ਸ਼ੁਕਰਗੁਜ਼ਾਰੀ ਦਾ ਪਲ ਹੈ। ਲੀਗੇਸੀ ਸੇਵਿੰਗਜ਼ ਅਕਾਊਂਟ ਦੇ ਲਾਂਚ ਦੇ ਨਾਲ, ਅਸੀਂ ਸਮਾਵੇਸ਼ੀ ਅਤੇ ਟਿਕਾਊ ਵਿਕਾਸ ਦੇ ਆਪਣੇ ਉਦੇਸ਼ ਨਾਲ ਜੁੜੇ ਰਹਿੰਦੇ ਹੋਏ, ਨਵੀਨਤਾਕਾਰੀ ਹੱਲ ਅਤੇ ਵਿਸ਼ਵ ਪੱਧਰੀ ਅਨੁਭਵ ਪ੍ਰਦਾਨ ਕਰਨ ਦੀ ਇੱਕ ਨਵੀਂ ਵਚਨਬੱਧਤਾ ਨਾਲ ਅਗਲੇ ਦਹਾਕੇ ਵਿੱਚ ਪ੍ਰਵੇਸ਼ ਕਰ ਰਹੇ ਹਾਂ । ਅਸੀਂ ਆਪਣੀ ਅੱਗੇ ਦੀ ਯਾਤਰਾ ਵਿਚ ਆਪਣੇ ਗਾਹਕਾਂ ਦੇ ਅਟੁੱਟ ਵਿਸ਼ਵਾਸ, ਆਪਣੇ ਕਰਮਚਾਰੀਆਂ ਦੇ ਸਮਰਪਣ ਅਤੇ ਆਪਣੇ ਸਾਰੇ ਹਿੱਸੇਦਾਰਾਂ ਦੇ ਸਮਰਥਨ ਦੀ ਉਮੀਦ ਕਰਦੇ ਹਾਂ।"
ਬੰਧਨ ਬੈਂਕ ਪੂਰੇ ਭਾਰਤ ਵਿੱਚ ਇੱਕ ਮਜ਼ਬੂਤ ਸੰਸਥਾ ਵਜੋਂ ਉਭਰਿਆ ਹੈ, ਜੋ 30 ਜੂਨ, 2025 ਤੱਕ ₹1.55 ਲੱਖ ਕਰੋੜ ਦੇ ਡਿਪਾਜ਼ਿਟ ਅਤੇ ₹1.34 ਲੱਖ ਕਰੋੜ ਦੇ ਐਡਵਾਂਸ ਦੇ ਨਾਲ 31 ਮਿਲੀਅਨ ਤੋਂ ਵੱਧ ਗਾਹਕਾਂ ਨੂੰ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ। ਸਮਾਵੇਸ਼ ਅਤੇ ਗਾਹਕ-ਕੇਂਦਰਿਤਤਾ ਦੇ ਆਪਣੇ ਸੰਸਥਾਪਕ ਦਰਸ਼ਨ ਦੁਆਰਾ ਸੇਧਿਤ, ਬੈਂਕ ਵਿਕਾਸ, ਨਵਾਚਰ ਅਤੇ ਵਿਸ਼ਵਾਸ ਦੇ ਇੱਕ ਨਵੇਂ ਦ੍ਰਿਸ਼ਟੀਕੋਣ ਨਾਲ ਅਗਲੇ ਦਹਾਕੇ ਵੱਲ ਦੇਖ ਰਿਹਾ ਹੈ।
ਬੰਧਨ ਬੈਂਕ ਨੇ 10ਵੀਂ ਵਰ੍ਹੇਗੰਢ 'ਤੇ 'ਲੀਗੇਸੀ ਅਕਾਉਂਟ ' ਕੀਤਾ ਲਾਂਚ
ਧਨੀ ਗਾਹਕਾਂ ਲਈ ਐਕਸਕਲਿਊਸਿਵ ਬੇਨੇਫਿਟਸ ਦੇ ਨਾਲ 'ਲੀਗੇਸੀ ' ਸੇਵਿੰਗ ਅਕਾਉਂਟ