ਬਾਬਾ ਨੰਦ ਸਿੰਘ ਜੀ ਦੀ 82ਵੀ ਬਰਸੀ ਤੇ ਖੂਨਦਾਨ ਕੈਂਪ ਤੇ ਫਰੀ ਜਨਰਲ ਮੈਡੀਕਲ ਲਾਇਆ.
ਮਰੀਜ਼ਾਂ ਲਈ ਖੂਨਦਾਨ ਮਨੁੱਖਤਾ ਤੇ ਸੱਭ ਤੋਂ ਵੱਡਾ ਪਰਉਪਕਾਰ-ਸੰਤ ਬਾਬਾ ਗੁਰਚਰਨ ਸਿੰਘ
ਲੁਧਿਆਣਾ 28 ਅਗਸਤ (ਰਾਕੇਸ਼ ਅਰੋੜਾ)- ਵਿਸ਼ਵ ਪ੍ਰਸਿਧ ਭਗਤੀ ਦਾ ਘਰ ਗੁਰਦੁਆਰਾ ਨਾਨਕਸਰ ਕਲੇਰਾਂ ਵਿਖੇ ਗੁਰਦੁਆਰਾ ਨਾਨਕਸਰ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ 82ਵੀ ਸਾਲਾਨਾ ਬਰਸੀ ਤੇ ਮਨੁੱਖਤਾ ਦੇ ਭਲੇ ਲਈ ਬਾਬਾ ਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵਲੋਂ ਵਰੋਸਾਏ ਨਾਨਕਸਰ ਦੇ ਸਮੂਹ ਮਹਾਂਪੁਰਖਾਂ ਦੀ ਪ੍ਰੇਰਣਾ ਸਦਕਾ ਭਾਈ ਘਨ੍ਹੱਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਵਲੋ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਦੇਖ ਰੇਖ ਹੇਠ ਮਹਾਨ ਖੂਨਦਾਨ ਕੈਂਪ ਈਸ਼ਰ ਸਿੰਘ, ਡਾ: ਬਲਵਿੰਦਰ ਸਿੰਘ ਅਤੇ ਸੁਖ ਸਾਗਰ ਚੈਰੀਟੇਬਲ ਸੁਸਾਇਟੀ (ਰਜਿ) ਜਗਰਾਉਂ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਤੇ ਮਹਾਨ ਖੂਨਦਾਨ ਕੈਂਪ, ਫਰੀ ਜਨਰਲ ਮੈਡੀਕਲ ਕੈਂਪ, ਫਰੀ ਦਵਾਈਆ ਦੇ ਲੰਗਰ ਅਤੇ ਫਰੀ ਹੋਮੀਓਪੈਥਿਕ ਮੈਡੀਕਲ ਕੈਂਪ ਦਾ ਉਦਘਾਟਨ ਕਰਨ ਕਰਨ ਸਮੇਂ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੀ ਬਰਸੀ ਤੇ ਨਤਮਸਤਕ ਹੋਣ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਿਆ ਅਤੇ ਸੰਤ ਬਾਬਾ ਗੁਰਚਰਨ ਸਿੰਘ ਜੀ, ਬਾਬਾ ਹਰੀ ਸਿੰਘ ਨਾਨਕਸਰ ਕਲੇਰਾਂ ਅਤੇ ਬਾਬਾ ਲਖਵਿੰਦਰ ਸਿੰਘ ਦਿੱਲੀ ਵਾਲਿਆਂ ਨੇ ਖੂਨਦਾਨ ਕੈਂਪ ਦੀ ਸ਼ਾਲਾਘਾ ਕਰਦਿਆਂ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਖੂਨਦਾਨ ਕਰਨ ਵਾਲੇ ਪ੍ਰਾਣੀਆ ਨੂੰ ਪ੍ਰਮਾਣ ਪਤਰ ਅਤੇ ਸਨਮਾਨ ਚਿੰਨ ਭੇਂਟ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਤੇ ਬਲਦੇਵ ਸਿੰਘ ਸੰਧੂ ਕੋਮੀ ਮੀਤ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ,ਡਾ: ਲਛਮਨ ਸਿੰਘ ਢਿਲੋਂ, ਡਾ: ਮੇਜਰ ਸਿੰਘ, ਡਾ: ਸ਼ਾਇਨੀ ਚਲੋਤਰਾ ਐਸੋਸੀਏਟ ਪ੍ਰੋਫੈਸਰ ਲਾਰਡ ਮਹਾਂਵੀਰ ਹੋਮੀਓਪੈਥਿਕ ਮੈਡੀਕਲ ਕਾਲਜ, ਕਰਮਜੀਤ ਸਿੰਘ,ਦਰਸ਼ਨ ਸਿੰਘ ਭੁੰਭਰਾਹ, ਕੁਲਦੀਪ ਸਿੰਘ, ਗੁਰਦੀਪ ਸਿੰਘ ਗਰੇਵਾਲ,ਜਗਜੀਤ ਸਿੰਘ ਢੀਂਗਰਾ,ਸਰਬਜੀਤ ਸਿੰਘ ਸੋਹਲ,ਏਕਮਦੀਪ ਸਿੰਘ, ਸੁਖਮਨਦੀਪ ਸਿੰਘ, ਹਰਪ੍ਰੀਤ ਸਿੰਘ, ਹਰਪਾਲ ਸਿੰਘ, ਰੋਬਿਨਦੀਪ ਸਿੰਘ, ਹਰਬੰਸ ਸਿੰਘ ਫੋਜੀ,ਦਰਸ਼ਨ ਸਿੰਘ ਲੱਕੀ ਆਦਿ ਹਾਜ਼ਰ ਸਨ।