ਕੇਂਦਰ ਵੱਲੋਂ ਮੁਫ਼ਤ ਰਾਸ਼ਨ ਕਾਰਡ ਕੱਟਣ ਦੀ ਯੋਜਨਾ ਅਤੇ ਵੋਟ ਚੋਰੀ ਨੂੰ ਰੋਕਣ ਲਈ ਹਰ ਨਾਗਰਿਕ ਨੂੰ ਲਾਮਬੰਧ ਹੋਣ ਦੀ ਲੋੜ - ਤਰਸੇਮ ਸਿੰਘ ਭਿੰਡਰ.
ਲੁਧਿਆਣਾ 28 ਅਗਸਤ (ਰਾਕੇਸ਼ ਅਰੋੜਾ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਪੰਜਾਬ ਦੇ 55 ਲੱਖ ਬੀ ਪੀ ਐਲ ਕਾਰਡ ਕੱਟਣ ਦੀ ਯੋਜਨਾ ਹੈ ਅਤੇ ਕਈ ਹਜਾਰ ਪਰਿਵਾਰਾਂ ਦਾ ਰਾਸ਼ਨ ਬੰਦ ਵੀ ਕਰ ਦਿੱਤਾ ਗਿਆ ਹੈ ਜਿਸ ਸਭ ਦਾ ਅਸੀਂ ਸਭ ਨੇ ਮਿਲ ਕੇ ਵਿਰੋਧ ਕਰਨਾ ਹੈ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਤਰਸੇਮ ਸਿੰਘ ਭਿੰਡਰ ਚੇਅਰਮੈਨ ਇੰਪਰੂਵਮੈਂਟ ਟਰੱਸਟ ਨੇ ਨਿਊ ਸ਼ਿਵਾ ਜੀ ਨਗਰ ਗਗਨਦੀਪ ਜੋਨੀ ਦੇ ਦਫਤਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕੀਤਾ । ਭਿੰਡਰ ਨੇ ਆਖਿਆ ਕਿ ਪੰਜਾਬ ਵਿੱਚ ਕੇਂਦਰ ਵੱਲੋਂ ਜੌ ਗਰੀਬਾਂ ਦੇ ਰਾਸ਼ਨ ਕਾਰਡ ਕੱਟਣ ਦੀ ਯੋਜਨਾ ਹੈ ਉਸਨੂੰ ਬਿਲਕੁੱਲ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਭਾਵੇਂ ਕੇਂਦਰ ਵੱਲੋਂ ਕਈ ਹਜਾਰ ਕਾਰਡ ਪਹਿਲਾਂ ਹੀ ਕੱਟੇ ਜਾ ਚੁੱਕੇ ਹਨ। ਓਹਨਾ ਆਖਿਆ ਕਿ ਭਾਜਪਾ ਨੇ ਵੱਖ ਵੱਖ ਜਗ੍ਹਾ ਕੈਂਪਾਂ ਦੀ ਆੜ ਵਿੱਚ ਹੁਣ ਵੋਟਾਂ ਅਤੇ ਵੋਟਰ ਕਾਰਡ ਕੱਟਣ ਦੀ ਵੋਟ ਚੋਰੀ ਯੋਜਨਾ ਹੈ ਪੰਜਾਬ ਸਰਕਾਰ ਡੱਟ ਕੇ ਉਸਦੇ ਖਿਲਾਫ ਖੜੀ ਹੈ ਅਤੇ ਸਾਨੂੰ ਸਭ ਨੂੰ ਵੋਟ ਚੋਰੀ ਜੌ ਕੇ ਭਾਰਤ ਅਤੇ ਹਰ ਰਾਜ ਦੀਆਂ ਵੋਟਾਂ ਵਿੱਚ ਇੱਕ ਅਹਿਮ ਮੁੱਦਾ ਬਣ ਚੁੱਕਿਆ ਹੈ ਇਸਨੂੰ ਰੋਕਣ ਲਈ ਹਰ ਨਾਗਰਿਕ ਆਪਣਾ ਫਰਜ਼ ਨਿਭਾਵੇ ਅਤੇ ਜੌ ਨਾਗਰਿਕ ਹੈ ਉਸਦੀ ਵੋਟ ਕੱਟੀ ਨਾ ਜਾਵੇ ਅਤੇ ਗਰੀਬ ਪਰਿਵਾਰਾਂ ਨੂੰ ਮੁਫ਼ਤ ਰਾਸ਼ਨ ਯਕੀਨੀ ਬਣੇ ਇਹ ਤਾਂ ਹੀ ਬਣ ਸਕਦਾ ਹੈ ਜੇਕਰ ਅਸੀਂ ਸਭ ਆਪਣੀ ਜਿੰਮੇਵਾਰੀ ਸਮਝ ਕੇ ਹਰ ਜਨ ਮਾਣਸ ਨੂੰ ਜਾਗਰੂਕ ਕਰੀਏ। ਇਸ ਪ੍ਰੋਗਰਾਮ ਵਿੱਚ ਅਬਦੁਲ ਕਾਦਿਰ , ਅਤੇ ਗਗਨਦੀਪ ਜੋਨੀ ਨੇ ਵੀ ਆਪਣੇ ਵਿਚਾਰ ਰੱਖੇ। ਹੋਰਨਾ ਤੋਂ ਇਲਾਵਾ ਇਸ ਮੌਕੇ ਜਸਬੀਰ ਸਿੰਘ ਚੱਡਾ , ਪਰਮਿੰਦਰ ਸੰਧੂ, ਭਾਰਤ ਭੂਸ਼ਣ, ਸੰਦੀਪ ਬੈਂਸ, ਰੰਗਾ ਮਦਾਨ, ਗਗਨਦੀਪ ਸੇਠੀ, ਅਜੈ ਨਈਅਰ ਟੈਂਕੀ, ਅਲਕਾ ਮਲਹੋਤਰਾ ਅਤੇ ਹੋਰ ਪਤਵੰਤੇ ਹਾਜਰ ਸਨ ।
