ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਿਆਸ ਦਰਿਆ ਦਾ ਦੌਰਾ.

 

 ਬਾਬਾ ਬਕਾਲਾ ਸਾਹਿਬ 28 ਅਗਸਤ (ਸੁਖਰਾਜ ਸਿੰਘ ਮੱਦੇਪੁਰ) ਅੱਜ ਕਰੀਬ ਦੋ ਵਜੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ  ਬਿਆਸ ਦਰਿਆ ਵਿਚ ਆ ਰਹੇ ਪਾਣੀ ਦਾ ਜਾਇਜ਼ਾ ਲੈਣ ਲਈ ਕਸਬਾ  ਬਿਆਸ ਦਰਿਆ ਪੁੱਜੇ। ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਸਹਾਇਤਾ ਲਈ ਲੋਕਾਂ ਦੇ ਦਰਬਾਰ ਵਿਚ ਖੜੀ ਹੈ। ਹੜ੍ਹ ਦੀ ਮਾਰ ਹੇਠ ਆਏ ਲੋਕਾਂ ਦੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇਗੀ । ਇਸ ਮੌਕੇ ਡੇਰਾ ਬਿਆਸ ਨੂੰ ਜਾਂਦੀ ਸੜਕ ਉਪਰ ਮੀਟਰ ਗੇਜ ਤੇ ਪੁੱਜੇ ਕੇ ਉਨ੍ਹਾਂ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ ਇਸ ਵਕਤ ਬਿਆਸ ਦਰਿਆ ਰੈੱਡ ਅਲਰਟ ਤੋ ਥੋੜ੍ਹਾ ਹੀ ਥੱਲੇ ਚੱਲ ਰਿਹਾ ਸੀ।