ਸਪੇਅਰ ਪਾਰਟਸ ਦੀ ਦੁਕਾਨ ਚ ਚੋਰੀ ਕਰਨ ਵਾਲਾ 1 ਕਾਬੂ, 2 ਦੀ ਭਾਲ ਜਾਰੀ.

ਬੁਢਲਾਡਾ 28 ਅਗਸਤ (ਅਮਨ ਮਹਿਤਾ) : ਬੀਤੀ ਰਾਤ ਬੱਸ ਸਟੈਂਡ ਰੋਡ ਤੇ ਸਪੇਅਰ ਪਾਰਟਸ ਦੀ ਦੁਕਾਨ ਤੇ ਚੋਰਾਂ ਵੱਲੋਂ ਦੁਕਾਨ ਦਾ ਸ਼ੱਟਰ ਤੋੜ ਕੇ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪੇਅਰ ਪਾਰਟਸ ਦੁਕਾਨ ਮਾਲਕ ਲਕਸ਼ਮੀ ਨਰਾਇਣ ਨੇ ਦੱਸਿਆ ਕਿ ਉਹਨਾਂ ਨੂੰ ਚੋਰੀ ਦੀ ਘਟਨਾ ਦਾ ਸਵੇਰੇ ਆਪਣੇ ਮੋਬਾਇਲ ਰਾਹੀਂ ਕੈਮਰੇ ਤੋਂ ਪਤਾ ਚੱਲਿਆ ਤਾਂ ਤੁਰੰਤ ਸਿਟੀ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਜਿਸ ਉਪਰੰਤ ਸ਼ਹਿਰੀ ਥਾਣਾ ਦੀ ਪੀਸੀਆਰ ਟੀਮ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦੀ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸ.ਐਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਤੁਰੰਤ ਹਰਕਤ ਵਿੱਚ ਆਉਂਦਿਆਂ ਕੁਝ ਹੀ ਘੰਟਿਆਂ ਵਿੱਚ ਮਾਮਲਾ ਦਰਜ ਕਰਕੇ ਕਾਲੀ, ਮੱਦੀ, ਗੱਪੂ ਦੀ ਪਛਾਣ ਕਰ ਲਈ ਗਈ ਸੀ ਜਿਸ ਵਿੱਚੋ ਇੱਕ ਦੋਸ਼ੀ ਕਾਲੀ ਨੂੰ ਗਿਫਤਾਰ ਵੀ ਕੀਤਾ ਜਾ ਚੁੱਕਾ ਹੈ। ਬਾਕੀ ਰਹਿੰਦੇ 2 ਨੌਜਵਾਨਾ ਦੀ ਭਾਲ ਕੀਤੀ ਜਾ ਰਹੀ ਹੈ ਜਿਨ੍ਹਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।