ਸਰਬਸੰਮਤੀ ਨਾਲ ਬਲਬੀਰ ਸਿੰਘ ਚੀਮਾ ਬਣੇ ਜ਼ਿਲ੍ਹਾ ਪ੍ਰਧਾਨ.
ਬਾਬਾ ਬਕਾਲਾ ਸਾਹਿਬ 29 ਅਗਸਤ
(ਸੁਖਰਾਜ ਸਿੰਘ ਮੱਦੇਪੁਰ) ਅਧਿਆਪਕ ਦਲ ਪੰਜਾਬ ਜ਼ਿਲ੍ਹਾ ਅੰਮ੍ਰਿਤਸਰ ਦੀ ਚੋਣ ਸੂਬਾ ਕਨਵੀਨਰ ਬਾਜ਼ ਸਿੰਘ ਖਹਿਰਾ ਅਤੇ ਜਸਵਿੰਦਰ ਸਿੰਘ ਔਲਖ ਦੀ ਦੇਖ ਰੇਖ ਹੋਈ ।ਜਿਸ ਵਿਚ ਰਵਿੰਦਰਜੀਤ ਸਿੰਘ ਪੰਨੂ ਅਤੇ ਦਿਲਬਾਗ ਸਿੰਘ ਪੱਡਾ ਚੋਣ ਅਬਜਰਵਰ ਦੇ ਤੌਰ ਤੇ ਸਾਮਿਲ ਹੋਏ ।ਇਸ ਮੌਕੇ ਤੇ ਹਾਜ਼ਰ ਅਧਿਆਪਕਾਂ ਵਲੋਂ ਸਰਬਸਮਤੀ ਨਾਲ ਬਲਬੀਰ ਸਿੰਘ ਚੀਮਾ ਨੂੰ ਜਿਲ੍ਹਾ ਪ੍ਰਧਾਨ ਉਮੇਸ਼ ਕੁਮਾਰ ਨੂੰ ਜ਼ਿਲਾ ਸਕੱਤਰ ਜਨਰਲ ਚੁਣਿਆ ਗਿਆ । ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਪੰਜਾਬ ਪੱਧਰ ਤੇ ਅਧਿਆਪਕ ਦਲ ਦੇ 2 ਗਰੁੱਪ ( ਜਹਾਂਗੀਰ ਅਤੇ ਜਵੰਦਾ ) ਅਧਿਆਪਕ ਹਿੱਤਾਂ ਲਈ ਸੰਘਰਸ਼ ਕਰਦੇ ਰਹੇ ਸਨ ।ਪਰੰਤੂ ਹੁਣ ਸਮੂਹ ਆਗੂਆਂ ਦੀਆਂ ਕੋਸਿਸ਼ਾਂ ਸਦਕਾ ਏਕਤਾ ਤੋ ਬਾਅਦ ਜ਼ਿਲ੍ਹਾ ਪੱਧਰ ਤੇ ਚੋਣਾਂ ਹੋ ਰਹੀਆਂ ਹਨ ।ਜਿਨ੍ਹਾਂ ਦੇ ਮੁਕੰਮਲ ਹੋਣ ਤੋ ਬਾਅਦ ਪੰਜਾਬ ਪ੍ਰਧਾਨ ਤੇ ਸਕੱਤਰ ਜਨਰਲ ਦੀ ਚੋਣ ਕੀਤੀ ਜਾਵੇਗੀ ।ਇਸ ਮੌਕੇ ਤੇ ਸੂਬਾ ਆਗੂਆਂ ਨੇ ਅਧਿਆਪਕ ਦਲ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਆਪਕਾਂ ਦੀਆਂ ਸਮਸਿਆਵਾਂ ਦੇ ਹੱਲ ਸੰਬੰਧੀ ਆਪਣੀ ਵਚਨਬਧਤਾ ਪ੍ਰਗਟਾਈ ,ਅਤੇ ਸਰਬਸਮਤੀ ਨਾਲ ਚੁਣੇ ਹੋਏ ਅਹੁਦੇਦਾਰਾਂ ਅਤੇ ਸਾਰੇ ਮੈਂਬਰਾਂ ਨੂੰ ਮੁਬਾਰਕਬਾਦ ਦਿੱਤੀ ।ਇਸ ਮੌਕੇ ਤੇ ਆਤਮਜੀਤ ਸਿੰਘ ਢਿੱਲੋਂ , ਭੁਪਿੰਦਰ ਸਿੰਘ ਚਾਹਲ , ਰਮਨਦੀਪ ਸਿੰਘ , ਨਵਦੀਪ ਸਿੰਘ, ਮਨਜਿੰਦਰ ਸਿੰਘ ਢਿੱਲੋਂ , ਗੁਰਪ੍ਰੀਤ ਸਿੰਘ , ਰਾਜਵਿੰਦਰ ਸਿੰਘ ਰੰਧਾਵਾ , ਸੁਰਜੀਤ ਕੁਮਾਰ , ਸੁਖਵੰਤ ਸਿੰਘ , ਰਾਜੇਸ਼ ਕੁਮਾਰ , ਹਰਪਿੰਦਰ ਸਿੰਘ , ਇੰਦਰਰਾਜ ਸਿੰਘ , ਗੁਰਬਿੰਦਰਜੀਤ ਸਿੰਘ, ਸਤਪਾਲ ਸਿੰਘ , ਅਨਿਲ ਕੁਮਾਰ , ਸੁਖਵਿੰਦਰ ਸਿੰਘ ਕੁਲਵਿੰਦਰ ਬਾਨਾ ਹੋਰ ਵੀ ਆਗੂ ਹਾਜ਼ਿਰ ਸਨ।