ਖੇਡ ਪ੍ਰਮੋਟਰ ਸੋਨੀਆ ਅਲੱਗ ਨੇ ਗੁਰੂ ਨਾਨਕ ਸਟੇਡੀਅਮ ਦੇ ਬਾਸਕਟਬਾਲ ਗਰਾਊਂਡ ਦਾ ਕੀਤਾ ਅਚਨਚੇਤ ਦੌਰਾ.



ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

 

ਸਰਬਜੀਤ ਲੁਧਿਆਣਵੀ

ਲੁਧਿਆਣਾ, 29 ਅਗਸਤ  : ਖੇਡ ਪ੍ਰਮੋਟਰ ਅਤੇ ਆਮ ਆਦਮੀ ਪਾਰਟੀ ਦੇ ਸਪੋਰਟਸ ਵਿੰਗ ਲੁਧਿਆਣਾ ਦੇ ਪ੍ਰਧਾਨ ਸੋਨੀਆ ਅਲੱਗ ਨੇ ਸਥਾਨਕ ਗੁਰੂ ਨਾਨਕ ਸਟੇਡੀਅਮ ਦੇ ਬਾਸਕਟਬਾਲ ਸਟੇਡੀਅਮ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਬਾਸਕਟਬਾਲ ਗਰਾਊਂਡ ਦੇ ਪੁੱਖਤਾ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਬਾਸਕਟਬਾਲ ਦੇ ਖਿਡਾਰੀਆਂ ਨਾਲ ਮੁਲਕਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੀਆਂ ਪਰੇਸ਼ਾਨੀਆਂ ਬਾਰੇ ਚਰਚਾ ਕੀਤੀ। ਇਸ ਮੌਕੇ ਉਨ੍ਹਾਂ ਨੇ ਰਹਿੰਦੇ ਪ੍ਰਬੰਧਾ ਨੂੰ ਸਮੇਂ ਸਿਰ ਪੂਰਾ ਕਰਨ ਲਈ ਜਿਲ੍ਹਾ ਸਪੋਰਟਸ ਅਫ਼ਸਰ ਕੁਲਦੀਪ ਸਿੰਘ ਅਤੇ ਬਾਸਕਟਬਾਲ ਦੇ ਨੈਸ਼ਨਲ ਕੋਚ ਤੇਜਾ ਸਿੰਘ ਧਾਲੀਵਾਲ ਨਾਲ ਆਉਣ ਵਾਲੀ ਨੈਸ਼ਨਲ ਬਾਸਕਟਬਾਲ ਚੈਂਪੀਅਨਸ਼ਿਪ ਬਾਰੇ ਵਿਚਾਰਾਂ ਕੀਤੀਆਂ।  


ਇਸ ਮੌਕੇ ਖੇਡ ਪ੍ਰਮੋਟਰ ਸੋਨੀਆ ਅਲੱਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਦੂਰ ਕਰਨ ਲਈ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਤਾਂ ਜੋ ਨੌਜਵਾਨ ਖੇਡਾਂ ਵੱਲ ਪ੍ਰੇਰਿਤ ਹੋ ਕੇ ਨਸ਼ਿਆਂ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਾਰ ਵਲੋਂ ਖੇਡਾਂ ਸਮੇਂ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਆਵੇ ਇਸ ਲਈ ਪਹਿਲਾ ਹੀ ਰਹਿੰਦੇ ਪ੍ਰਬੰਧਾ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਡਾਂ ਸਮੇਂ ਖਿਡਾਰੀਆਂ ਨੂੰ ਮੁਸ਼ਕਿਲ ਨਹੀਂ ਆਉਣ ਨਹੀਂ ਦਿੱਤੀ ਜਾਵੇਗੀ। ਜਿਸ ਲਈ ਪੰਜਾਬ ਸਰਕਾਰ ਵਲੋਂ ਫੰਡਾਂ ਦੀ ਕੋਈ ਵੀ ਕਮੀ ਨਹੀਂ ਆਵੇਗੀ।

ਪ੍ਰਧਾਨ ਸੋਨੀਆ ਅਲੱਗ ਨੇ ਦੱਸਿਆ ਕਿ ਗੁਰੂ ਨਾਨਕ ਸਟੇਡੀਅਮ ਵਿਚ ਨਵੇਂ ਬਣੇ ਬਾਸਕਟਬਾਲ ਦੀ ਗਰਾਊਂਡ ਦਾ ਉਦਘਾਟਨ ਕੀਤਾ ਜਾਵੇਗਾ।

 ਇਸ ਮੌਕੇ ਉਨ੍ਹਾਂ ਨੇ ਜਿਲ੍ਹਾਂ ਖੇਡ ਅਫ਼ਸਰ ਕੁਲਦੀਪ ਸਿੰਘ ਤੋਂ ਰਹਿੰਦੇ ਕੰਮਾਂ ਦੀ ਲਿਸਟ ਵੀ ਬਣਾਈ ਗਈ ਤਾਂ ਜੋ ਆਉਣ ਵਾਲੀ ਚੈਂਪੀਅਨਸ਼ਿਪ ਵਿੱਚ ਖਿਡਾਰੀਆਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।