ਐਨ.ਆਈ.ਏ ਪੰਚਕੂਲਾ ਨੇ ਰਾਸ਼ਟਰੀ ਖੇਡ ਦਿਵਸ ਮਨਾਇਆ.
ਪੰਚਕੂਲਾ, 29 ਅਗਸਤ : ਨੈਸ਼ਨਲ ਇੰਸਟੀਟਿਊਟ ਆਫ਼ ਆਯੁਰਵੇਦ (ਐਨ.ਆਈ.ਏ.), ਪੰਚਕੂਲਾ ਨੇ ਮੇਜਰ ਧਿਆਨ ਚੰਦ ਰਾਸ਼ਟਰੀ ਖੇਡ ਮਹੋਤਸਵ ਦੇ ਮੌਕੇ ਰਾਸ਼ਟਰੀ ਖੇਡ ਦਿਵਸ ਬਹੁਤ ਉਤਸ਼ਾਹ ਨਾਲ ਮਨਾਇਆ | ਸਮਾਗਮ ਦੀ ਸ਼ੁਰੂਆਤ ਪ੍ਰੋ: ਸਤੀਸ਼ ਗੰਧਰਵਾ, ਡੀਨ ਵੱਲੋਂ ਦੀਪਕ ਜਗਾ ਕੇ ਕੀਤੀ।
ਇਸ ਸਮਾਗਮ ਵਿੱਚ ਡਾ: ਗੌਰਵ ਗਰਗ (ਡੀ.ਐੱਮ.ਐੱਸ. ਕੋਆਰਡੀਨੇਟਰ), ਪ੍ਰੋ: ਪ੍ਰਹਿਲਾਦ ਰਘੂ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਸਰਗਰਮੀ ਨਾਲ ਹਿੱਸਾ ਲਿਆ। ਵਾਲੀਬਾਲ, ਬੈਡਮਿੰਟਨ, ਕੈਰਮ ਅਤੇ ਸ਼ਤਰੰਜ ਸਮੇਤ ਵੱਖ-ਵੱਖ ਖੇਡ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ।
ਸਪੋਰਟਸ ਕਮੇਟੀ ਵੱਲੋਂ ਡਾ: ਸਮੀਤ ਮਸੰਦ ਦੇ ਵਿਸ਼ੇਸ਼ ਯਤਨਾਂ ਨਾਲ ਇਹ ਸਮਾਗਮ ਸਫ਼ਲਤਾਪੂਰਵਕ ਕਰਵਾਇਆ ਗਿਆ|
ਇੰਸਟੀਟਿਊਟ ਵਲੋਂ ਮਾਣਯੋਗ ਵਾਈਸ ਚਾਂਸਲਰ ਪ੍ਰੋ. ਸੰਜੀਵ ਸ਼ਰਮਾ ਅਤੇ , ਪ੍ਰੋ. ਗੁਲਾਬ ਪਮਨਾਨੀ, ਡੀਨ ਦੇ ਮਾਰਗਦਰਸ਼ਨ ਅਤੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ।