ਦੁੱਗਰੀ ਐਚਆਈਜੀ ਫਲੈਟਸ ਦੀ ਇਸਤਰੀ ਸਤਿਸੰਗ ਸਭਾ ਨੇ ਮਨਾਇਆ ਗਣੇਸ਼ ਉਤਸਵ.

 

ਲੁਧਿਆਣਾ, 29 ਅਗਸਤ । ਅਰਬਨ ਅਸਟੇਟ ਦੁੱਗਰੀ ਦੇ ਐਚਆਈਜੀ ਫਲੈਟਸ ਦੀ ਇਸਤਰੀ ਸਤਿਸੰਗ ਸਭਾ ਵੱਲੋਂ ਗਣੇਸ਼ ਉਤਸਵ ਧੂਮਧਾਮ ਨਾਲ ਮਨਾਇਆ ਗਿਆ। ਮੋਨਿਕਾ ਬੱਤਾ ਅਤੇ ਰਾਜੇਸ਼ਵਰੀ ਗੋਸਾਈੰ ਦੀ ਮੌਜੂਦਰੀ ਵਿੱਚ ਆਯੋਜਿਤ ਇਸ ਉਤਸਵ ਵਿੱਚ ਹਲਕਾ ਆਤਮ ਨਗਰ ਦੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਵਿਧਾਇਕ ਸਿੱਧੂ ਨੇ ਸਾਰਿਆਂ ਨੂੰ ਗਣੇਸ਼ ਚਤੁਰਥੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਵਿੱਚ ਸਾਰੇ ਗੁਰੂਆਂ, ਪੀਰਾਂ ਤੇ ਭਗਵਾਨਾਂ ਦੇ ਦਿਨ ਮਿਲਜੁਲ ਕੇ ਮਨਾਏ ਜਾਂਦੇ ਹਨ, ਜੋ ਪੰਜਾਬ ਦੇ ਸੱਭਿਆਚਾਰ ਦੀ ਖੂਬਸੂਰਤੀ ਦਾ ਕਾਰਣ ਹੈ ਅਤੇ ਇਸ ਨਾਲ ਭਾਈਚਾਰਕ ਏਕਤਾ ਹੋਰ ਮਜਬੂਤ ਹੁੰਦੀ ਹੈ। ਉਹਨਾਂ ਕਿਹਾ ਕਿ ਸਾਡੇ ਪੀਰਾਂ-ਪੈਗੰਬਰਾਂ ਨੇ ਇੱਕ ਰੱਬ ਹੋਣ ਵੱਲ ਇਸ਼ਾਰਾ ਕੀਤਾ ਹੈ। ਰੱਬ ਦੇ ਨਾਂ ਤਾਂ ਵੱਖ-ਵੱਖ ਹੋ ਸਕਦੇ ਹਨ, ਪਰ ਉਹ ਹੈ ਇਕ ਹੀ। ਇਸਤਰੀ ਸਤਿਸੰਗ ਸਭਾ ਵੱਲੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਦਾ ਸਨਮਾਨ ਵੀ ਕੀਤਾ ਗਿਆ। 

ਫੋਟੋ - ਐਚਆਈਜੀ ਇਸਤਰੀ ਸਤਿਸੰਗ ਸਭਾ ਵੱਲੋਂ ਕਰਵਾਏ ਗਏ ਗਣੇਸ਼ ਉਤਸਵ ਦੌਰਾਨ ਪਹੁੰਚੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ।