ਸਕੂਟਰੀਆਂ ਦੇ ਸ਼ੋਅਰੂਮ 'ਚ ਲੱਗੀ ਅੱਗ.
ਫਾਇਰ ਬਿਗ੍ਰੇਡ ਤੇ ਲੋਕਾਂ ਦੀ ਮਦਦ ਨਾਲ ਅੱਗ 'ਤੇ ਪਾਇਆ ਕਾਬੂ
ਬੁਢਲਾਡਾ, 30 ਅਗਸਤ (ਮੇਹਤਾ ਅਮਨ) ਸਥਾਨਕ ਸ਼ਹਿਰ ਦੇ ਭੀਖੀ ਰੋਡ ਤੇ ਬਿਜਲੀ ਵਾਲੀ ਸਕੂਟਰੀਆਂ ਦੀ ਦੁਕਾਨ ਤੇ ਅੱਗ ਲੱਗਣ ਕਾਰਨ ਭਾਰੀ ਨੁਕਸਾਨ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਜੈ ਅੰਬੇ ਮੋਟਰਜ਼ ਚ ਰਾਤ ਨੂੰ ਕਰੀਬ 8-9 ਵਜੇ ਸਕਰੈਪ ਨੂੰ ਅਚਾਨਕ ਅੱਗ ਲੱਗ ਗਈ। ਆਲੇ ਦੁਆਲੇ ਦੇ ਲੋਕਾਂ ਵੱਲੋਂ ਫਾਇਰ ਬਿਗ੍ਰੇਡ ਨੂੰ ਸੂਚਨਾ ਦਿੱਤੀ ਗਈ ਅਤੇ ਫਾਇਰ ਬ੍ਰਿਗੇਡ ਦੀ ਮਦਦ ਨਾਲ ਅੱਗ ਤੇ ਕਾਬੂ ਲਾ ਲਿਆ। ਇਸ ਮੌਕੇ ਨਗਰ ਕੋਂਸਲ ਪ੍ਰਧਾਨ ਸੁਖਪਾਲ ਸਿੰਘ ਅਤੇ ਟਿੰਕੂ ਪੰਜਾਬ ਨੇ ਦੱਸਿਆ ਕਿ ਅੱਗ ਸੰਬੰਧੀ ਸੂਚਨਾ ਮਿਲਣ ਤੇ ਫਾਇਰ ਬਿਗ੍ਰੇਡ ਅਤੇ ਆਲੇ ਦੇ ਲੋਕਾਂ ਦੇ ਸਹਿਯੋਗ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ ਅਤੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਸ਼ੋਅ ਰੂਮ ਦੇ ਮਾਲਕ ਸੁਰਿੰਦਰ ਬਾਂਸਲ ਵੱਲੋਂ ਨੁਕਸਾਨ ਕਰੀਬ 1 ਲੱਖ ਦੇ ਕਰੀਬ ਦੱਸਿਆ ਗਿਆ ਹੈ।