ਨੌਰਥ ਜ਼ੋਨ ਫਿਲਮ ਅਤੇ ਟੈਲੀਵਿਜ਼ਨ ਸਿਨੇਮੇਟੋਗ੍ਰਾਫਰ ਵੈਲਫੇਅਰ ਅਸੋਸੀਏਸ਼ਨ ਨੇ ਕਾਮੇਡੀ ਕਿੰਗ ਜਸਵਿੰਦਰ ਭੱਲਾ ਦੇ ਦਿਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾ!.
ਅੰਤਿਮ ਅਰਦਾਸ 'ਚ ਸ਼ਾਮਿਲ ਹੋਣ ਦੀ ਕੀਤੀ ਅਪੀਲ
ਅੰਮ੍ਰਿਤਸਰ, ਮੋਹਾਲੀ ( ਸਵਿੰਦਰ ਸਿੰਘ ) ਪ੍ਰਸਿੱਧ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਸਿੰਘ ਭੱਲਾ ਸਾਨੂੰ ਸਭ ਨੂੰ ਸਦੀਵੀ ਵਿਛੋੜਾ ਦੇ ਗਏ ਹਨ ਅਤੇ ਉਹਨਾਂ ਦਾ ਇਸ ਦੁਨੀਆਂ ਤੋਂ ਜਾਣਾ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ ਜੋ ਕੋਈ ਵੀ ਭੁੱਲ ਨਹੀਂ ਸਕਦਾ ਉਹਨਾਂ ਨੇ ਜੋ ਪੰਜਾਬੀ ਫਿਲਮ ਇੰਡਸਟਰੀ ਦੇ ਲਈ ਕੀਤਾ ਹੈ ਉਹਨਾਂ ਨੂੰ ਕੋਈ ਭੁੱਲ ਨਹੀਂ ਸਕਦਾ ਕਿਉਂਕਿ ਉਹਨਾਂ ਹਮੇਸ਼ਾ ਹੀ ਰੋਂਦਿਆਂ ਨੂੰ ਹਸਾਇਆ ਹੈ ਭਾਵੇ ਉਹ ਆਪਣੇ ਚਾਹੁਣ ਵਾਲਾ ਨੂੰ ਰੁਵਾ ਕੇ ਗਏ ਹਨ ਪਰ ਸਾਰੀ ਜਿੰਦਗੀ ਸਰੋਤੇ ਤੇ ਦਰਸ਼ਕ ਉਹਨਾਂ ਦੁਵਾਰਾਂ ਕੀਤੇ ਹੋਏ ਕੰਮਾਂ ਨੂੰ ਕਦੇ ਨਹੀਂ ਭੁੱਲ ਸਕਦੇ ਇਸ ਦਾ ਪ੍ਰਗਟਾਵਾ ਨੌਰਥ ਜ਼ੋਨ ਫਿਲਮ ਅਤੇ ਟੈਲੀਵਿਜ਼ਨ ਸਿਨੇਮੇਟੋਗ੍ਰਾਫਰ ਵੈਲਫੇਅਰ ਅਸੋਸੀਏਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਪ੍ਰਧਾਨ ਮਨਜੀਤ ਸਿੰਘ, ਜਰਨਲ ਸਕੱਤਰ ਕਰਨ ਬਰਾੜ, ਕੈਸ਼ੀਅਰ ਸ਼ਿਵਤਾਰ ਸ਼ਿਵ, ਮੀਡੀਆ ਇੰਚਾਰਜ ਸ਼ਵਿੰਦਰ ਸਾਵੀ, ਡੀਓਪੀ ਰਾਹੁਲ ਅਰੋੜਾ, ਰਾਕੇਸ਼ ਜਲੰਧਰ, ਸ਼ੈਲੀ, ਇੰਦਰ ਗਿੱਲ, ਜਤਿੰਦਰ ਸਾਈਂਰਾਜ, ਜਤਿੰਦਰ ਸ਼ਰਮਾ, ਰਾਕੇਸ਼ ਪਟਿਆਲਵੀ, ਸੋਨੂ ਬੈਂਸ, ਅਤੇ ਸਮੂਹ ਮੈਂਬਰ ਸਹਿਬਾਨਾਂ ਨੇ ਕੀਤਾ ਉਹਨਾਂ ਕਿਹਾ ਕੇ ਕੱਲ ਉਹਨਾਂ ਦੀ ਅਤਿਮ ਅਰਦਾਸ 30 ਅਗਸਤ ਦਿਨ ਸ਼ਨੀਵਾਰ 12 ਵਜੇ ਤੋਂ ਬਾਅਦ ਦੁਪਹਿਰ 1:30 ਵਜੇ ਤੱਕ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੈਕਟਰ 34 C, ਚੰਡੀਗੜ੍ਹ ਵਿਖੇ ਹੋਵੇਗੀ ਅਸੀ ਆਪਣੀ ਐਸੋਸ਼ੇਸ਼ਨ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦੇ ਹਾ ਅਤੇ ਉਸ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਹਾ ਕਿ ਉਸ ਵਿਛੜੀ ਰੂਹ ਦੀ ਆਤਮਾ ਨੂੰ ਸ਼ਾਤੀ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਕਸ਼ੇ!
ਚੇਅਰਮੈਨ ਜਸਵਿੰਦਰ ਜੱਸੀ ਨੇ ਬੋਲਦੇ ਹੋਏ ਕਿਹਾ ਕੇ ਅਸੀ ਭੱਲਾ ਸਾਬ ਦੇ ਪਰਿਵਾਰ ਦੇ ਨਾਲ ਹਮੇਸ਼ਾ ਖੜੇ ਹਾ ਕਿਉਂਕਿ ਸਾਡੀ ਐਸੋਸ਼ੇਸ਼ਨ ਦੇ ਵਿੱਚ ਜਿੰਨੇ ਵੀ ਸਾਡੇ ਮੈਂਬਰ ਸਹਿਬਾਨ ਹਨ ਉਹਨਾਂ ਦੇ ਨਾਲ ਬਹੁਤ ਸਾਰਿਆ ਫ਼ਿਲਮਾਂ ਦੇ ਵਿੱਚ ਬਤੌਰ ਕੈਮਰਾਮੈਨ ਕੰਮ ਕਰ ਚੁੱਕੇ ਹਨ ਅਤੇ ਸਾਰਿਆ ਵੱਲੋਂ ਜਸਵਿੰਦਰ ਸਿੰਘ ਭੱਲਾ ਨੂੰ ਨਿੱਘੀ ਸ਼ਰਧਾਜਲੀ ਹੈ ! ਆਖਿਰ ਵਿੱਚ ਅਸੀ ਆਪਣੀ ਐਸੋਸ਼ੇਸ਼ਨ ਵੱਲੋਂ ਉਹਨਾਂ ਦੇ ਚਾਹੁਣ ਵਾਲਿਆ ਨੂੰ ਅਰਦਾਸ ਬੇਨਤੀ ਕਰਦੇ ਹਾ ਕਿ ਉਹ ਸਾਰੇ ਉਹਨਾਂ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ !
