ਨਾਰੀ ਏਕਤਾ ਆਸਰਾ ਸੰਸਥਾ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ-ਸਰਾਭਾ.

 


ਲੁਧਿਆਣਾ, 30 ਅਗਸਤ (ਰਾਕੇਸ਼ ਅਰੋੜਾ) -  ਨਾਰੀ ਏਕਤਾ ਆਸਰਾ ਸੰਸਥਾ ਵੱਲੋਂ ਹਮੇਸ਼ਾਂ ਦੀ ਤਰ੍ਹਾਂ ਇਸ ਮਹੀਨੇ ਵੀ ਰਾਸ਼ਨ ਵੰਡ ਸਮਾਰੋਹ ਦਾ ਆਯੋਜਨ ਗੁਰਦੁਆਰਾ ਅਕਾਲ ਸਾਹਿਬ, ਪ੍ਰਤਾਪ ਨਗਰ, ਗਲੀ ਨੰਬਰ ਇੱਕ ਵਿਖੇ ਸੰਸਥਾ ਦੇ ਮੁੱਖ ਸਲਾਹਕਾਰ ਅਤੇ ਕੌਂਸਲਰ ਸੋਹਣ ਸਿੰਘ ਗੋਗਾ ਦੇ ਅਗਵਾਈ ਵਿੱਚ ਕੀਤਾ ਗਿਆ। ਇਸ ਸਮਾਰੋਹ ਵਿੱਚ ਨਿਆਸਰਿਤ ਅਤੇ ਵਿਧਵਾਵਾਂ ਨੂੰ ਰਾਸ਼ਨ ਵੰਡ ਕੇ ਸੰਸਥਾ ਨੇ ਇਨਸਾਨੀਅਤ ਦੀ ਮਿਸਾਲ ਕਾਇਮ ਕੀਤੀ ਗਈ। ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਕਸ਼ਮੀਰ ਸਿੰਘ ਸਰਾਭਾ ਅਤੇ ਵਿਸ਼ੇਸ਼ ਮਹਿਮਾਨ ਵਜੋਂ ਪ੍ਰੇਮ ਸਿੰਘ ਪੀ.ਐਸ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਸੰਸਥਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵਾ ਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਵਿੱਚ ਆਸ ਦੀ ਨਵੀਂ ਕਿਰਨ ਤੇ ਹੌਸਲੇ ਦੀ ਲੋੜ ਪੂਰੀ ਕਰਦੀਆਂ ਹਨ। ਉਨ੍ਹਾਂ ਲੋਕਾਂ ਨੂੰ ਅੱਗੇ ਆ ਕੇ ਇਸ ਕੰਮ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਕੌਂਸਲਰ ਸੋਹਣ ਸਿੰਘ ਗੋਗਾ ਅਤੇ ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਗੋਗਾ ਦਾ ਕਹਿਣਾ ਹੈ ਕਿ ਸੰਸਥਾ ਦਾ ਮਕਸਦ ਕੇਵਲ ਰਾਸ਼ਨ ਦੇਣਾ ਨਹੀਂ, ਸਗੋਂ ਲੋਕਾਂ ਵਿੱਚ ਜਿੰਦਗੀ ਦੇ ਪ੍ਰਤੀ ਵਿਸ਼ਵਾਸ ਜਗਾਉਣਾ ਵੀ ਹੈ। ਸੰਸਥਾ ਹਰ ਮਹੀਨੇ ਨਿਯਮਤ ਤੌਰ ਤੇ ਇਹ ਰਾਸ਼ਨ ਵੰਡ ਸਮਾਰੋਹ ਕਰਦੀ ਹੈ, ਜਿਸ ਰਾਹੀਂ ਬਹੁਤ ਸਾਰੇ ਪਰਿਵਾਰਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਇਸ ਮੌਕੇ ਸੁਖਵਿੰਦਰ ਸਿੰਘ ਦਹੇਲਾ, ਹਰਦੀਪ ਸਿੰਘ ਗੁਰੂ, ਸਵਤਾਰ ਸਿੰਘ ਦਿਉਸੀ, ਲੱਖਾ ਸਿੰਘ, ਭਾਈ ਕੁਲਬੀਰ ਸਿੰਘ, ਪ੍ਰਧਾਨ ਕੁੰਦਨ ਸਿੰਘ ਨਾਗੀ, ਜੋਗਾ ਸਿੰਘ, ਅੰਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਹੂੰਝਣ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਬਲਵਿੰਦਰ ਸਿੰਘ ਬਿੱਲੂ, ਮਨਜੀਤ ਸਿੰਘ ਰੂਪੀ, ਮਹਿੰਦਰ ਸਿੰਘ, ਤੇਜਿੰਦਰ ਸਿੰਘ ਸੈਣੀ, ਕਮਲਜੀਤ ਸਿੰਘ ਲੋਟੇ, ਬਲਜੀਤ ਸਿੰਘ ਬਾਂਸਲ, ਦੀਪਿੰਦਰ ਸਿੰਘ ਸੱਗੂ, ਜੱਗਾ ਸਿੰਘ,  ਸੁਰਜੀਤ ਸਿੰਘ ਸੰਤ, ਅਮਰਜੀਤ ਸਿੰਘ, ਸਤਵੰਤ ਸਿੰਘ ਮਠਾੜੂ, ਆਕਾਸ ਵਰਮਾ, ਜਨਕ ਮਹਾਜਨ, ਹਰਜੀ ਕੌਰ, ਬਲਵਿੰਦਰ ਕੌਰ, ਹਰਮਿੰਦਰ ਕੌਰ, ਹਰਜੀਤ ਕੌਰ, ਮਨਪ੍ਰੀਤ ਕੌਰ, ਸਿਮੀ, ਸਰੀਤ, ਡਿੰਪਲ, ਅਨੂ ਸ਼ਰਮਾ, ਰਮਾ ਸ਼ਰਮਾ, ਰੁਪਿੰਦਰ ਕੌਰ, ਸੰਦੀਪ ਕੌਰ, ਬੀਰਪਾਲ ਬਿਰਦੀ, ਅਮਨਦੀਪ ਕੌਰ ਆਦਿ ਹਾਜ਼ਰ ਸਨ।