ਸੰਗਤ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਗੇ ਆਵੇ- ਐਡਵੋਕੇਟ ਲਾਇਲਪੁਰੀ.

 


ਲੁਧਿਆਣਾ 30 ਅਗਸਤ:()  ਗੁਰਦੁਆਰਾ ਸ਼ਹੀਦਾਂ ਫ਼ੇਰੂਮਾਨ ਢੋਲੇਵਾਲ ਚੌਂਕ ਦੇ ਮੁੱਖ ਸੇਵਾਦਾਰ ਐਡਵੋਕੇਟ ਬਲਵਿੰਦਰ ਸਿੰਘ ਲਾਇਲਪੁਰੀ ਵੱਲੋਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਹੜ੍ਹ ਪੀੜਤ ਪਰਿਵਾਰਾਂ ਦੀ ਮੱਦਦ ਲਈ ਅੱਗੇ ਆਇਆ ਜਾਵੇ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤ ਲੋਕਾਂ ਨੂੰ ਬੁਨਿਆਦੀ ਵਸਤਾਂ ਦੀ ਲੋੜ ਹੈ । ਇਸ ਲਈ ਰਾਸ਼ਨ ਸਮੱਗਰੀ ਜਿਵੇਂ ਘਿਉ, ਖੰਡ, ਚਾਹਪੱਤੀ, ਚਾਵਲ, ਆਟਾ, ਦਾਲਾਂ ਅਤੇ ਹੋਰ ਸਮੱਗਰੀ ਜਲਦ ਤੋਂ ਜਲਦ ਗੁਰਦੁਆਰਾ ਸਾਹਿਬ ਵਿਖੇ ਭੇਜ ਕੇ ਗੁਰੂ ਸਾਹਿਬ ਦੀਆਂ ਖੁਸੀਆਂ ਪ੍ਰਾਪਤ ਕਰੋ।ਐਡਵੋਕੇਟ ਲਾਇਲਪੁਰੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਇਸ ਸਮੱਗਰੀ ਨੂੰ ਇਕੱਠਾ ਕਰਕੇ ਜ਼ਰੂਰਤਮੰਦ ਪਰਿਵਾਰਾਂ ਤੱਕ ਪਹੁੰਚਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਖੁੱਲ੍ਹੇ ਮਨ ਨਾਲ ਸੇਵਾ ਵਿਚ ਹਿੱਸਾ ਪਾਉਣ।