ਵੇਵਸ ਫਿਲਮ ਬਾਜ਼ਾਰ ਨੇ ਗੋਆ ਵਿੱਚ 19ਵੇਂ ਐਡੀਸ਼ਨ ਵਿੱਚ ਸਹਿ-ਉਤਪਾਦਨ ਬਾਜ਼ਾਰ ਲਈ 20,000 ਡਾਲਰ ਦੀ ਨਕਦ ਗ੍ਰਾਂਟ ਦਾ ਕੀਤਾ ਐਲਾਨ.


ਚੰਡੀਗੜ੍ਹ, 29 ਅਗਸਤ: ਵੇਵਸ ਫਿਲਮ ਬਾਜ਼ਾਰ, ਦੱਖਣ ਏਸ਼ੀਆ ਦੇ ਸਭ ਤੋਂ ਵੱਡੇ ਫਿਲਮ ਬਾਜ਼ਾਰ ਅਤੇ ਭਾਰਤ ਦੇ ਅੰਤਰਰਾਸ਼ਟਰੀ ਫਿਲਮ ਆਊਟਰੀਚ ਦਾ ਇੱਕ ਅਨਿੱਖੜਵਾਂ ਅੰਗ ਹੈ, ਜਿਸ ਨੇ 19ਵੇਂ ਐਡੀਸ਼ਨ ਵਿੱਚ ਆਪਣੇ ਸਹਿ-ਨਿਰਮਾਣ ਬਾਜ਼ਾਰ ਲਈ ਅਧਿਕਾਰਤ ਤੌਰ 'ਤੇ ਅਰਜ਼ੀਆਂ ਮੰਗੀਆਂ ਹਨ। ਇਹ ਆਯੋਜਨ 20-24 ਨਵੰਬਰ, 2025 ਤੱਕ ਮੈਰੀਅਟ ਰਿਜ਼ੋਰਟ, ਗੋਆ ਵਿਖੇ ਆਯੋਜਿਤ ਕੀਤਾ ਜਾਵੇਗਾ।

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਇੱਫੀ) ਦੇ ਨਾਲ-ਨਾਲ ਚੱਲਣ ਵਾਲੇ ਫਿਲਮ ਬਾਜ਼ਾਰ ਨੂੰ ਵੇਵਸ ਫਿਲਮ ਬਾਜ਼ਾਰ ਦੇ ਰੂਪ ਵਿੱਚ ਮੁੜ-ਬ੍ਰਾਂਡਿਡ ਕੀਤਾ ਗਿਆ ਹੈ। ਇਹ ਭਾਰਤ ਨੂੰ ਸਮੱਗਰੀ, ਰਚਨਾਤਮਕਤਾ ਅਤੇ ਸਹਿ-ਨਿਰਮਾਣ ਲਈ ਇੱਕ ਗਲੋਬਲ ਹੱਬ ਵਜੋਂ ਸਥਾਪਿਤ ਕਰਨ ਦੇ ਇੱਕ ਵਿਆਪਕ ਰਣਨੀਤਕ ਦ੍ਰਿਸ਼ਟੀਕੋਣ ਦਾ ਹਿੱਸਾ ਹੈ। ਵੇਵਸ ਫਿਲਮ ਬਾਜ਼ਾਰ ਭਾਰਤੀ ਅਤੇ ਦੱਖਣ ਏਸ਼ੀਆਈ ਫਿਲਮ ਨਿਰਮਾਣ ਪ੍ਰਤਿਭਾ ਨੂੰ ਅੰਤਰਰਾਸ਼ਟਰੀ ਪੇਸ਼ੇਵਰਾਂ ਨਾਲ ਜੋੜਨ ਵਾਲੇ ਇੱਕ ਪ੍ਰਮੁੱਖ ਪਲੈਟਫਾਰਮ ਵਜੋਂ ਸਥਾਪਿਤ ਕੀਤਾ ਗਿਆ ਹੈ। ਪਿਛਲੇ ਸਾਲ, ਇਸ ਨੇ 40 ਤੋਂ ਵੱਧ ਦੇਸ਼ਾਂ ਦੇ 1,800 ਤੋਂ ਵੱਧ ਭਾਗੀਦਾਰਾਂ ਨੂੰ ਆਕਰਸ਼ਿਤ ਕੀਤਾ, ਜਿਸ ਨੇ ਫਿਲਮ ਉਦਯੋਗ ਵਿੱਚ ਇਸ ਦੀ ਮਹੱਤਤਾ ਅਤੇ ਵਧ ਰਹੇ ਪ੍ਰਭਾਵ ਨੂੰ ਉਜਾਗਰ ਕੀਤਾ।

ਸਹਿ-ਨਿਰਮਾਣ ਬਾਜ਼ਾਰ, ਵੇਵਸ ਫਿਲਮ ਬਾਜ਼ਾਰ ਦੀ ਇੱਕ ਮੁੱਖ ਵਿਸ਼ੇਸ਼ਤਾ, ਫੀਚਰ ਅਤੇ ਦਸਤਾਵੇਜ਼ੀ ਪ੍ਰੋਜੈਕਟਾਂ ਲਈ ਸਬਮਿਸ਼ਨਾਂ ਨੂੰ ਸੱਦਾ ਦਿੰਦਾ ਹੈ। 2007 ਵਿੱਚ ਇਸ ਦੀ ਸ਼ੁਰੂਆਤ ਤੋਂ ਬਾਅਦ, ਇਹ ਪਲੈਟਫਾਰਮ ਫਿਲਮ ਨਿਰਮਾਤਾਵਾਂ ਨੂੰ ਕਲਾਤਮਕ ਅਤੇ ਵਿੱਤੀ ਸਹਾਇਤਾ ਪ੍ਰਾਪਤ ਕਰਨ ਦੇ ਅਵਸਰ ਪ੍ਰਦਾਨ ਕਰ ਰਿਹਾ ਹੈ। ਇਹ ਬਾਜ਼ਾਰ ਅੰਤਰਰਾਸ਼ਟਰੀ ਭਾਈਵਾਲੀ ਅਤੇ ਸਹਿਯੋਗੀ ਸਹਿ-ਨਿਰਮਾਣ ਨੂੰ ਉਤਸ਼ਾਹਿਤ ਕਰਦੇ ਹੋਏ ਦੁਨੀਆ ਭਰ ਦੇ ਫਿਲਮ ਪੇਸ਼ੇਵਰਾਂ ਨੂੰ ਇਕਜੁੱਟ ਕਰਨ ਦਾ ਯਤਨ ਕਰਦਾ ਹੈ।

ਦ ਲੰਚਬੌਕਸ, ਦਮ ਲਗਾ ਕੇ ਹਈਸ਼ਾ, ਨਿਊਟਨ, ਸ਼ਿਰਕੋਆ: ਇਨ ਲਾਈਜ਼ ਵੀ ਟ੍ਰਸਟ, ਗਰਲਜ਼ ਵਿਲ ਬੀ ਗਰਲਜ਼ ਅਤੇ ਇਨ ਦ ਬੈਲੀ ਆਫ ਏ ਟਾਈਗਰ ਸਮੇਤ ਕਈ ਪ੍ਰਸ਼ੰਸਾਯੋਗ ਫਿਲਮਾਂ ਵੇਵਜ਼ ਫਿਲਮ ਬਾਜ਼ਾਰ ਨੂੰ ਆਪਣੀ ਸਫਲਤਾ ਦਾ ਸਿਹਰਾ ਦਿੰਦੀਆਂ ਹਨ, ਜੋ ਗਲੋਬਲ ਸਿਨੇਮਾ ਲੈਂਡਸਕੇਪ 'ਤੇ ਇਸ ਦੇ ਪ੍ਰਭਾਵ ਨੂੰ ਦਰਸਾਉਂਦੀਆਂ ਹਨ।

2025 ਦੇ ਸਹਿ-ਉਤਪਾਦਨ ਬਾਜ਼ਾਰ ਲਈ ਨਕਦ ਗ੍ਰਾਂਟਾਂ: 2025 ਦੇ ਐਡੀਸ਼ਨ ਲਈ, ਵੇਵਸ ਫਿਲਮ ਮਾਰਕੀਟ ਸਹਿ-ਉਤਪਾਦਨ ਬਾਜ਼ਾਰ ਦੇ ਤਿੰਨ ਜੇਤੂਆਂ ਨੂੰ ਕੁੱਲ $20,000 ਨਕਦ ਗ੍ਰਾਂਟਾਂ ਪ੍ਰਦਾਨ ਕਰੇਗਾ, ਜੋ ਇਸ ਤਰ੍ਹਾਂ ਵੰਡੀਆਂ ਜਾਣਗੀਆਂ: ਪਹਿਲਾ ਇਨਾਮ: ਸਹਿ-ਉਤਪਾਦਨ ਬਾਜ਼ਾਰ ਵਿਸ਼ੇਸ਼ਤਾ - $10,000,  ਦੂਜਾ ਇਨਾਮ: ਸਹਿ-ਉਤਪਾਦਨ ਬਾਜ਼ਾਰ ਵਿਸ਼ੇਸ਼ਤਾ - $5,000, ਅਤੇ  ਵਿਸ਼ੇਸ਼ ਨਕਦ ਗ੍ਰਾਂਟ: ਸਹਿ-ਉਤਪਾਦਨ ਬਾਜ਼ਾਰ ਦਸਤਾਵੇਜ਼ੀ - $5,000 ।

2024 ਵਿੱਚ ਸ਼ੁਰੂ ਕੀਤੀ ਗਈ, ਇਸ ਨਕਦ ਗ੍ਰਾਂਟ ਪਹਿਲ ਦਾ ਉਦੇਸ਼ ਰਚਨਾਤਮਕ ਦ੍ਰਿਸ਼ਟੀਕੋਣ ਅਤੇ ਨਿਰਮਾਣ ਵਿਚਕਾਰ ਪਾੜੇ ਨੂੰ ਪੂਰਾ ਕਰਨਾ ਅਤੇ ਮਹੱਤਵਪੂਰਨ ਵਿਕਾਸ ਫੰਡਿੰਗ ਪ੍ਰਦਾਨ ਕਰਨਾ ਹੈ। ਪਿਛਲੇ ਐਡੀਸ਼ਨ ਵਿੱਚ, ਪਾਇਲ ਸੇਠੀ ਦੁਆਰਾ ਨਿਰਦੇਸ਼ਿਤ ਕੁਰਿੰਜੀ (ਦ ਡਿਸਐਪਿਅਰਿੰਗ ਫਲਾਵਰ) ਨੇ ਪਹਿਲਾ ਇਨਾਮ ਜਿੱਤਿਆ ਸੀ। ਸੰਜੂ ਸੁਰੇਂਦ੍ਰਨ ਦੁਆਰਾ ਨਿਰਦੇਸ਼ਿਤ ਅਤੇ ਪ੍ਰਮੋਦ ਸ਼ੰਕਰ ਦੁਆਰਾ ਨਿਰਮਿਤ ਕੋਠੀਆਂ - ਫਿਸ਼ਰਜ਼ ਆਫ ਮੈਨ ਨੇ ਦੂਜਾ ਇਨਾਮ ਜਿੱਤਿਆ, ਜਦੋਂ ਕਿ ਪ੍ਰਾਂਜਲ ਦੁਆ ਦੁਆਰਾ ਨਿਰਦੇਸ਼ਿਤ ਅਤੇ ਬਿਚ-ਕੁਆਨ ਟ੍ਰਾਨ ਦੁਆਰਾ ਨਿਰਮਿਤ ਆਲ ਟੈਨ ਹੈੱਡਜ਼ ਆਫ ਰਾਵਣ ਨੇ ਤੀਜਾ ਇਨਾਮ ਜਿੱਤਿਆ।
 
ਸਬਮਿਸ਼ਨ ਦੀ ਆਖਰੀ ਮਿਤੀ: ਫੀਚਰ ਫਿਲਮ ਪ੍ਰੋਜੈਕਟਾਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 7 ਸਤੰਬਰ, 2025 ਹੈ। ਜਦੋਂ ਕਿ ਦਸਤਾਵੇਜ਼ੀ ਪ੍ਰੋਜੈਕਟਾਂ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 13 ਸਤੰਬਰ, 2025 ਹੈ। ਚੁਣੇ ਗਏ ਫਿਲਮ ਨਿਰਮਾਤਾਵਾਂ ਨੂੰ ਸਹਿਯੋਗ ਅਤੇ ਸਹਿ-ਨਿਰਮਾਣ ਸਮਝੌਤਿਆਂ ਲਈ ਨਿਰਮਾਤਾਵਾਂ,  ਡਿਸਟੀਬਿਊਟਰਸ, ਵਿਕਰੀ ਏਜੰਟਾਂ ਅਤੇ ਵਿੱਤਪੋਸ਼ਕਾਂ ਨਾਲ ਜੁੜਨ ਦੇ ਬਹੁਮੁੱਲ ਅਵਸਰ ਮਿਲਣਗੇ।

ਵੇਵਸ ਫਿਲਮ ਬਾਜ਼ਾਰ ਦੀਆਂ ਵਾਧੂ ਗਤੀਵਿਧੀਆਂ: ਸਹਿ-ਉਤਪਾਦਨ ਬਾਜ਼ਾਰ ਤੋਂ ਇਲਾਵਾ, ਵੇਵਸ ਫਿਲਮ ਬਾਜ਼ਾਰ, ਬਾਜ਼ਾਰ ਸਕ੍ਰੀਨਿੰਗ, ਵਿਊਇੰਗ ਰੂਮ (ਲਗਭਗ 200 ਨਵੀਆਂ ਅਤੇ ਅਣਦੇਖੀਆਂ ਭਾਰਤੀ ਅਤੇ ਦੱਖਣੀ ਏਸ਼ੀਆਈ ਫਿਲਮਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਵੀਡੀਓ ਲਾਇਬ੍ਰੇਰੀ) ਦੇ ਨਾਲ-ਨਾਲ ਕਈ ਉਦਯੋਗ-ਕੇਂਦ੍ਰਿਤ ਪ੍ਰੋਗਰਾਮਾਂ ਜਿਵੇਂ ਕਿ ਵਰਕ-ਇਨ-ਪ੍ਰੋਗਰੈੱਸ ਲੈਬ, ਨੌਲੇਜ ਸੀਰੀਜ਼, ਪ੍ਰੋਡਿਊਸਰ ਵਰਕਸ਼ਾਪਾਂ, ਕੰਟ੍ਰੀ ਪੈਵੇਲੀਅਨ ਅਤੇ ਮਾਰਕਿਟ ਸਟਾਲ ਵੀ ਪ੍ਰਦਾਨ ਕਰਦਾ ਹੈ। ਇਹ ਗਤੀਵਿਧੀਆਂ ਪ੍ਰਤਿਭਾਵਾਂ ਨੂੰ ਨਿਖਾਰਣ, ਉਦਯੋਗ ਸੰਵਾਦ ਨੂੰ ਹੁਲਾਰਾ ਦੇਣ ਅਤੇ ਦੱਖਣ ਏਸ਼ੀਆਈ ਸਿਨੇਮਾ ਨੂੰ ਵਿਸ਼ਵ ਪੱਧਰ 'ਤੇ ਉੱਚਾ ਚੁੱਕਣ ਦੇ ਲਈ ਵੇਵਸ ਫਿਲਮ ਬਾਜ਼ਾਰ ਦੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਹਨ।

ਵਧੇਰੇ ਜਾਣਕਾਰੀ ਲਈ ਅਤੇ ਅਪਲਾਈ ਕਰਨ ਲਈ films.wavesbazaar.com 'ਤੇ ਜਾਓ।