ਭਾਜਪਾ ਆਗੂ ਨੇ ਅਨੋਖੇ ਢੰਗ ਨਾਲ ਮਨਾਇਆ ਆਪਣਾ ਜਨਮਦਿਨ.

ਬੁਢਲਾਡਾ 30 ਅਗਸਤ ( ਮੇਹਤਾ ਅਮਨ)- ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ ਨੇ ਆਪਣਾ ਜਨਮ ਦਿਨ ਸਫਾਈ ਕਾਮਿਆਂ, ਸੀਵਰੇਜ ਕਾਮਿਆਂ ਅਤੇ ਵੱਖ-ਵੱਖ ਵਿਭਾਗਾਂ ਦੇ ਲੇਬਰ ਨਾਲ ਸਬੰਧਿਤ ਲੋਕਾਂ ਅਨੋਖੇ ਢੰਗ ਨਾਲ ਮਨਾਇਆ ਹੈ। ਇਸ ਮੌਕੇ ਉਨ੍ਹਾਂ ਨੇ ਸਫਾਈ ਸੇਵਕਾਂ, ਸੀਵਰੇਜਕ ਕਾਮਿਆਂ ਅਤੇ ਹੋਰ ਵੱਖ-ਵੱਖ ਅਦਾਰਿਆਂ ਵਿੱਚ ਲੇਵਰ ਕਰਨ ਵਾਲੇ ਗਰੀਬ ਵਰਗ ਨਾਲ ਸਬੰਧਿਤ ਲੋਕਾਂ ਨਾਲ ਇੱਕੋ ਪੰਗਤ ਅਤੇ ਇੱਕੋ ਸੰਗਤ ਵਿੱਚ ਇੱਕਠਿਆਂ ਲੰਗਰ ਛਕਾਇਆ।  ਇਸ ਮੌਕੇ ਕਾਕਾ ਦਾਤੇਵਾਸ ਨੇ ਕਿਹਾ ਕਿ ਮੈਨੂੰ ਆਪਣਾ ਜਨਮ ਦਿਨ ਲੋੜਵੰਦ ਅਤੇ ਸੰਘਰਸ਼ਸ਼ੀਲ ਲੋਕਾਂ ਨਾਲ ਸਾਂਝਾ ਕਰਕੇ ਮਾਣ ਮਹਿਸੂਸ ਹੋਇਆ ਹੈ ਜੋ ਕਿ ਇਹ ਲੋਕ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੀ ਮਿਹਨਤ ਨਾਲ ਆਪਣੇ ਲਈ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਚਾਰੇ ਪਾਸੇ ਸਫਾਈ ਕਰਦੇ ਹਨ ਇਸ ਮੌਕੇ ਪੂਰੀਆਂ-ਛੋਲੇ, ਜਲੇਬੀਆਂ ਆਦਿ ਦਾ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੋਕੇ ਉਨ੍ਹਾਂ ਨਾਲ ਉਨ੍ਹਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਵਿੰਦਰ ਕੌਰ, ਭਾਜਪਾ ਯੂਥ ਆਗੂ ਅਮਨਦੀਪ ਸਿੰਘ ਗੁਰੂ, ਹਿੰਦੂ ਯੁਵਾ ਵਾਹਿਨੀ ਪੰਜਾਬ ਦੇ ਪ੍ਰਧਾਨ ਤੇਜਿੰਦਰ ਸਿੰਘ ਗੋਰਾ, ਦੀਪ ਬੁਢਲਾਡਾ, ਦਲਜੀਤ ਦਰਸ਼ੀ, ਮਾ: ਗੁਰਪ੍ਰੀਤ ਸਿੰਘ ਬਾਲੀ, ਡੀ.ਪੀ.ਈ ਸਤਨਾਮ ਸਿੰਘ ਸੱਤਾ, ਮਾ: ਕੁਲਵੰਤ ਸਿੰਘ ਬਲਵਿੰਦਰ ਸਿੰਘ ਕਾਕਾ ਕੋਚ, ਮਾ: ਸੁਰਿੰਦਰ ਡੂਡਨ, ਮਾ: ਨਵਦੀਪ ਸਿੰਘ, ਮਾ: ਜਗਦੇਵ ਸਿੰਘ ਸੁੱਖਪਾਲ ਸਿੰਘ, ਕਰਮਜੀਤ ,ਤੋਂ ਇਲਾਵਾ ਪ੍ਰੈੱਸ ਦੇ ਨੁਮਾਇੰਦੇ ਵੀ ਮੌਜੂਦ ਸਨ।