ਅਜੋਕੇ ਮੰਜ਼ਰ ਦਾ ਸ਼ਬਦ ਚਿਤਰਣ / ਸਤਿਨਾਮ ਸਿੰਘ u.

 


ਸਾਗਰ ਪੁੱਤਰ ਸੋਹਣਿਆਂ 

ਯਾਰਾ ਇੰਝ ਨਾ ਕਰ। 

ਛੱਡ ਕੇ ਖਹਿੜਾ ਪਰਬਤਾਂ 

ਹੁਣ ਸਾਗਰ ਉੱਤੇ ਵਰ੍ਹ। 

ਹੋਏ ਘਰੋਂ ਬੇਘਰ ਹਾਂ

ਹੈ ਛੱਤਾਂ ਉੱਤੇ ਵਾਸ। 

ਡੁੱਬ ਮੋਈਆਂ ਫ਼ਸਲਾਂ ਵੇਖ ਕੇ 

ਹੈ ਹੁੰਦਾ ਮਨ ਉਦਾਸ। 

ਸੜਕੀਂ ਚੱਲਣ ਕਿਸ਼ਤੀਆਂ 

ਸਹਿਮੇਂ ਮਿੱਟੀ ਦੇ ਪੁੱਤ। 

ਆਸਾਂ ਦੇ ਬਾਗ ਵੀਰਾਨ ਨੇ

ਇਹ ਆਈ ਕਿਹੜੀ ਰੁੱਤ। 

ਵੰਡਦੇ ਜਿਹੜੇ ਹੱਥ ਸਨ

ਅੱਜ ਓਹੋ ਲੈ ਰਹੇ ਦਾਨ। 

ਅਉਖੀ ਘੜੀ ਜੋ ਬਹੁੜਦੇ

ਹੋਣ ਓਹੀ ਮਨੁੱਖ ਮਹਾਨ। 

ਬਾਬਾ ਨਨਕਾਣੇ ਵਾਲਿਆ

ਹੁਣ ਨਜ਼ਰ ਸੁਵੱਲੀ ਪਾ। 

ਲਹਿੰਦਾ ਚੜ੍ਹਦਾ ਦੇਸ਼ ਹੈ 

ਤੇਰਾ ਡੁੱਬ ਗਿਆ। 

 

ਸਤਿਨਾਮ ਸਿੰਘ ਕੋਮਲ