ਵਾੜ ਬਣਾਈ ਰੱਬਾ ਮੈਂ ਤੇਰੀ.
ਸੁਨਹਿਰੀ ਕਣਕਾਂ ਚੜ੍ਹਿਆ ਆ ਲੋਰ
ਜੱਟ ਪੈਲਾਂ ਪਾਵੇ ਵਾਂਗਰਾਂ ਮੋਰ।
ਟਾਹਲੀ ਉੱਤੇ ਚਿੜੀਆਂ ਚਹਿਕਦੀਆ
ਆਲ੍ਹਣੇ ਬਿਜੜਾ ਪਾਵੇ ਸ਼ੋਰ।
ਫਿਤਰਤ ਏ ਮੌਸਮ ਜੋ ਰੰਗ ਵਟਾਵੇ
ਬੱਦਲ ਚੜ੍ਹ ਚੜ੍ਹ ਆਵੇ ਘੋਰ।
ਧਰਤ ਹੈ ਤੇਰੀ ਬੇਸ਼ੱਕ ਵਰਸੀਂ
ਕੁਝ ਪਲ ਠਹਿਰ ਜਾ ਹੋਰ।
ਹਰ ਜੀਅ ਜੰਤ ਦਾ ਖਿਆਲ
ਇੱਕ ਜੱਟ ਪ੍ਆਣੀ ਤੇ ਕਰ ਗੌਰ।
ਵਾੜ ਬਣਾਈ ਰੱਬਾ ਮੈਂ ਤੇਰੀ
ਤੂੰ ਹੀ ਨਾ ਬਣ ਜਾਈਂ ਚੋਰ। ✍ ਪ੍ਰਭਦਿਆਲ ਸਿੱਧੂ
