ਪੰਜਾਬੀ ਯੂਨੀਵਰਸਿਟੀ ਵਿੱਚ ਹੋਈ ਬੇਅਦਬੀ ਦੀ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਸਖ਼ਤ ਨਿਖੇਧੀ.

ਬਾਬਾ ਬਕਾਲਾ ਸਾਹਿਬ 31ਅਗਸਤ (ਸੁਖਰਾਜ ਸਿੰਘ ਮੱਦੇਪੁਰ) - ਅੱਜ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦੀ ਮੀਟਿੰਗ ਕਲਾ ਮੰਚ ਦੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ ਦੇ ਗ੍ਰਹਿ ਵਿਖੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ ਦੀ ਅਗਵਾਈ ਹੇਠ ਹੋਈ ਬੀਤੇ ਦਿਨੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਦੀਆ ਹਜ਼ਾਰਾਂ ਕਾਪੀਆ ਨੂੰ ਟੋਆ ਪੁੱਟ ਕੇ ਨਸ਼ਟ ਕਰਨ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਹੈ ਇਸ ਮੀਟਿੰਗ ਵਿੱਚ ਕਲਾ ਮੰਚ ਦੇ ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ, ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ ਪ੍ਰਧਾਨ ਗੁਰਪ੍ਰੀਤ ਸਿੰਘ ਪੁਰੇਵਾਲ, ਮੁੱਖ ਸਲਾਹਕਾਰ ਡਾ ਰਮਨ ਕੁਮਾਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼ਬਦ ਅਤੇ ਸਾਹਿਤਕ ਵਿਰਾਸਤ ਦੀ ਬੇਅਬਦੀ ਦੀ ਘੋਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਇਸ ਮੌਕੇ ਕੋਚ ਜਸਵੰਤ ਸਿੰਘ ਗਿੱਲ, ਸਰਪੰਚ ਕੁਲਬੀਰ ਸਿੰਘ ਗਿੱਲ ਕਲੇਰ,ਡਾ ਸੰਦੀਪ ਸਿੰਘ ਮੀਆਂ ਵਿੰਡ, ਕਵੀ ਅਜੈਬ ਸਿੰਘ ਬੋਦੇਵਾਲ, ਸੁਬੇਗ ਸਿੰਘ ਮੀਆਂ ਵਿੰਡ, ਅੰਗਰੇਜ਼ ਸਿੰਘ ਖਡੂਰ ਸਾਹਿਬ, ਅਰਜਨ ਸਿੰਘ ਸਰਾਂ ਤਲਵੰਡੀ, ਗੀਤਕਾਰ ਸੱਤਾ ਜਸਪਾਲ, ਅਰਮਾਨ ਜੋਤ ਸਿੰਘ ਦਿਉਲ ਆਦਿ ਮੈਂਬਰ ਹਾਜ਼ਰ ਸਨ।