ਕੁਦਰਤੀ ਕਰੋਪੀ ਕਾਰਨ ਬਣੇ ਹਾਲਾਤਾਂ 'ਚ ਰਾਜ ਕੁਮਾਰ ਅਗਰਵਾਲ ਵਲੋਂ ਵਿੱਤੀ ਸਹਾਇਤਾ.
2 ਲੱਖ ਦਾ ਚੈਕ ਹੜ੍ਹ ਪੀੜਤਾਂ ਦੀ ਮਦੱਦ ਲਈ ਕੀਤਾ ਭੇਂਟ
ਲੁਧਿਆਣਾ, 31 ਅਗਸਤ (ਰਾਕੇਸ਼ ਅਰੋੜਾ)
ਕੁਦਰਤੀ ਕਰੋਪੀ ਕਾਰਨ ਬਣੇ ਔਖੇ ਹਾਲਾਤਾਂ ਚ' ਹੜ੍ਹ ਨਾਲ ਪ੍ਰਭਾਵਿਤ ਲੋਕਾਂ ਦੀ ਮੱਦਦ ਕਰਨਾ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ। ਇਸ ਫਰਜ਼ ਨੂੰ ਸਮਝਦੇ ਹੋਏ ਹਲਕਾ ਆਤਮ ਨਗਰ ਦੇ ਵਾਰਡ ਨੰਬਰ 40 ਚ' ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਸ੍ਰੀ ਰਾਜ ਕੁਮਾਰ ਅਗਰਵਾਲ ਜੀ ਨੇ ਆਪਣੇ ਗ੍ਰਹਿ ਵਿਖੇ ਹਲਕਾ ਆਤਮ ਨਗਰ ਦੇ ਮਾਨਯੋਗ ਵਿਧਾਇਕ ਐਡਵੋਕੇਟ ਕੁਲਵੰਤ ਸਿੰਘ ਸਿੱਧੂ ਨੂੰ ਆਪਣੀ ਨੇਕ ਕਮਾਈ ਵਿਚੋਂ ਦਸਵੰਧ ਦੇ ਰੂਪ ਵਿੱਚ ਦੋ ਲੱਖ ਰੁਪਏ ਦਾ ਚੈਕ ਹੜ੍ਹ ਪੀੜਤਾਂ ਦੀ ਮਦੱਦ ਲਈ ਭੇਂਟ ਕੀਤਾ।
ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਰਾਜ ਕੁਮਾਰ ਅਗਰਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਔਖੇ ਹਾਲਾਤਾਂ ਵਿੱਚ ਅਗਰਵਾਲ ਪਰਿਵਾਰ ਨੇ ਜੋ ਵਿਤੀ ਸਹਾਇਤਾ ਰਾਸ਼ੀ ਮੈਨੂੰ ਹੜ੍ਹ ਪ੍ਰਭਾਵਿਤ ਲੋਕਾਂ ਲਈ ਦਿਤੀ ਹੈ ਉਨ੍ਹਾਂ ਦਾ ਮੈਂ ਪਾਰਟੀ ਵਲੋਂ ਅਤੇ ਹਲਕਾ ਆਤਮ ਨਗਰ ਦਾ ਸੇਵਾਦਾਰ ਹੋਣ ਕਰਕੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਆਉ ਅਸੀ ਸਾਰੇ ਪ੍ਰਮਾਤਮਾ ਅੱਗੇ ਹੱਥ ਜੋੜ ਕੇ ਅਰਦਾਸ ਕਰੀਏ ਕਿ ਇਸ ਕੁਦਰਤੀ ਕਰੋਪੀ ਕਾਰਨ ਮਾੜੇ ਹਾਲਾਤਾਂ ਵਿੱਚੋਂ ਲੋਕਾਂ ਨੂੰ ਬਾਹਰ ਕੱਢਦੇ ਹੋਏ ਇੰਨਾ ਦੀ ਬਾਂਹ ਫੜੋ ਅਤੇ ਕਿਸੇ ਵੀ ਘਰ ਦਾ ਚੁੱਲ੍ਹਾ ਨਾ ਬੁਝੇ। ਇਸ ਮੌਕੇ ਤੇ ਅਗਰਵਾਲ ਦੇ ਬੇਟੇ ਸੁਮੀਤ ਅਗਰਵਾਲ, ਕਰਿਸ਼ਿਵ ਅਗਰਵਾਲ ਅਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਵਿੰਦਰਪਾਲ ਸਿੰਘ ਪਾਲੀ, ਮੈਡਮ ਨਿਧੀ ਗੁਪਤਾ, ਅਭਿਸ਼ੇਕ ਗੁਪਤਾ, ਚਰਨਪ੍ਰੀਤ ਸਿੰਘ ਲਾਂਬਾ, ਯਸ਼ਪਾਲ ਸ਼ਰਮਾ, ਗੋਬਿੰਦ ਬਾਂਸਲ, ਵਿਪਨ ਸੇਠੀ, ਪ੍ਰਦੀਪ ਸੋਨੂੰ, ਲਖਵਿੰਦਰ ਸਿੰਘ ਲੱਖੀ, ਜਰਨੈਲ ਸਿੰਘ, ਜਤਿੰਦਰ ਸੇਵਕ, ਚਰਨਜੀਵ ਸਿੰਘ, ਹਰਦਿਆਲ ਇੰਦਰ ਸਿੰਘ ਗਰੇਵਾਲ, ਸੀਸ਼ਨ ਅਗਰਵਾਲ, ਸ਼ਾਮ ਲਾਲ ਅਗਰਵਾਲ, ਦਵਿੰਦਰ ਵਰਮਾ, ਨਿਗਮ ਜਿੰਦਲ, ਹਰਜੀਤ ਸਿੰਘ ਸਿੱਧੂ ਅਤੇ ਹੋਰ ਵੀ ਵਲੰਟੀਅਰਜ਼ ਸਾਥੀ ਮੌਜੂਦ ਸਨ।
ਰਾਜ ਕੁਮਾਰ ਅਗਰਵਾਲ ਨੇ ਵਿਧਾਇਕ ਸਾਹਿਬਾਨ, ਆਹੁਦੇਦਾਰ ਸਾਹਿਬਾਨ ਅਤੇ ਸਾਰੇ ਵਲੰਟੀਅਰਜ਼ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਗ੍ਰਹਿ ਵਿਖੇ ਪੁੱਜੇ।
