ਪੰਜਾਬ ਸੰਕਟ ਵਿੱਚ, ਹਰ ਪੰਜਾਬੀ ਮਦਦ ਲਈ ਅੱਗੇ ਆਉਣ : ਪੁਨੀਤ ਸਾਹਨੀ.

 


ਲੁਧਿਆਣਾ, 31 ਅਗਸਤ (ਰਾਕੇਸ਼ ਅਰੋੜਾ) : ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਮੀਡੀਆ ਇੰਚਾਰਜ ਪੁਨੀਤ ਸਾਹਨੀ ਨੇ ਕਿਹਾ ਕਿ ਪੰਜਾਬ ਵਿੱਚ ਇਸ ਸਮੇਂ ਜੋ ਹੜ੍ਹ ਆ ਰਿਹਾ ਹੈ, ਸ਼ਾਇਦ ਅਜਿਹਾ ਹੜ੍ਹ ਸਦੀਆਂ ਬਾਅਦ ਆਇਆ ਹੈ, ਪੰਜਾਬ ਦੇ 8 ਜ਼ਿਲ੍ਹੇ ਹੜ੍ਹਾਂ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹਨ। ਹਿਮਾਚਲ, ਉਤਰਾਖੰਡ, ਜੰਮੂ-ਕਸ਼ਮੀਰ ਵਿੱਚ ਜੋ ਤਬਾਹੀ ਹੋ ਰਹੀ ਹੈ, ਉਸਦਾ ਅਸਰ ਪੰਜਾਬ 'ਤੇ ਵੀ ਪੈ ਰਿਹਾ ਹੈ। ਜਿਸ ਕਾਰਨ ਪਾਣੀ ਵੱਧ ਰਿਹਾ ਹੈ, ਉਨ੍ਹਾਂ ਦੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸਾਨੂੰ ਆਪਣੇ ਹੜ੍ਹ ਪ੍ਰਭਾਵਿਤ ਭਰਾਵਾਂ ਅਤੇ ਭੈਣਾਂ ਨਾਲ ਖੜ੍ਹੇ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਮੇਰੀ ਅਪੀਲ ਹੈ ਕਿ ਲੰਗਰ ਦਾ ਪੈਸਾ ਬਚਾ ਕੇ, ਤਨ, ਮਨ ਅਤੇ ਧਨ ਨਾਲ ਹੜ੍ਹ ਪੀੜਤਾਂ ਦੀ ਮਦਦ ਕਰੋ, ਇਹੀ ਅਸਲ ਲੰਗਰ ਹੈ।