ਨਿਰੰਤਰ ਅੱਠ ਘੰਟੇ ਦੀ ਬਰਸਾਤ ਨੇ ਲੁਧਿਆਣਾ 'ਚ ਕੀਤਾ ਜਲਥਲ, ਜਨਜੀਵਨ ਪ੍ਰਭਾਵਿਤ.

ਲੁਧਿਆਣਾ (ਵਾਸੂ ਜੇਤਲੀ) - ਪੰਜਾਬ ਦੇ ਨੌਂ ਜ਼ਿਲ੍ਹੇ ਇਸ ਵਕਤ ਹੜ੍ਹਾਂ ਦੀ ਚਪੇਟ ਵਿੱਚ ਆਏ ਹੋਏ ਹਨ, ਜਿਸਦੇ ਕਾਰਨ ਲੁਧਿਆਣਾ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੀ ਅਲਰਟ ਮੋਡ 'ਤੇ ਆ ਗਿਆ ਹੈ। ਰਾਤ ਦੇ ਲਗਭਗ 2 ਵਜੇ ਤੋਂ ਲਗਾਤਾਰ ਹੋ ਰਹੀ ਭਾਰੀ ਵਰਖਾ ਨੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ। ਲੁਧਿਆਣਾ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਕਈ ਕਈ ਫੁੱਟ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਇਕ ਥਾਂ ਤੋਂ ਦੂਜੀ ਥਾਂ ਜਾਣਾ ਵੀ ਮੁਹਾਲ ਹੋ ਗਿਆ, ਓਥੇ ਹੀ ਕਈ ਬਾਜ਼ਾਰਾਂ ਵਿਚ ਵੀ ਪਾਣੀ ਕਈ ਕਈ ਫੁੱਟ ਤਕ ਭਰ ਜਾਣ ਦੇ ਚਲਦੇ ਕਾਰੋਬਾਰ ਵੀ ਠੱਪ ਹੀ ਗਿਆ।


ਸੜਕਾਂ ਅਤੇ ਗਲੀਆਂ  ਪਾਣੀ ਨਾਲ ਭਰ ਗਈਆਂ ਹਨ।  ਸੀਵਰੇਜ ਲਾਈਨਾਂ ਓਵਰਫਲੋ ਹੋਣ ਕਾਰਨ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਵਾਪਸ ਆ ਰਿਹਾ ਹੈ। ਮੀਂਹ ਕਾਰਨ ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਸ਼ਹਿਰ ਦੇ ਦਮੋਰੀਆ ਪੁਲ ਨੇੜੇ ਇੱਕ ਕੰਧ ਡਿੱਗਣ ਕਾਰਨ ਲਗਭਗ 3 ਤੋਂ 4 ਕਾਰਾਂ ਨੂੰ ਨੁਕਸਾਨ ਪਹੁੰਚਿਆ ਹੈ।


ਜ਼ਿਲ੍ਹਾ ਪ੍ਰਸ਼ਾਸ਼ਨ ਨੇ ਪਾਣੀ ਦੇ ਤੇਜ਼ ਵਹਾਅ ਕਾਰਨ ਸਤਲੁਜ ਦਰਿਆ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਅਲਰਟ ਜਾਰੀ ਕੀਤਾ ਹੈ ਅਤੇ ਲੋਕਾਂ ਨੂੰ ਕੰਢਿਆਂ 'ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ।