ਮੰਦਿਰ ਸ਼ਿਵ ਧਾਮ ਕੁੱਬੀ ਬੇਰੀ ਵਿਖੇ ਬੜੀ ਧੂਮ ਧਾਮ ਨਾਲ ਮਨਾਈ ਗਈ ਰਾਧਾ ਅਸ਼ਟਮੀ.
ਅੰਮ੍ਰਿਤਸਰ (ਸਵਿੰਦਰ ਸਿੰਘ) ਪ੍ਰਾਚੀਨ ਮੰਦਰ ਸ਼ਿਵ ਧਾਮ ਬਾਬਾ ਸਵਰੂਪ ਦਾਸ ਜੀ ਕੁੱਬੀ ਬੇਰੀ ਸ਼ਕਤੀ ਨਗਰ ਵਿਖੇ ਸ਼੍ਰੀ ਰਾਧਾ ਅਸ਼ਟਮੀ ਅਤੇ 26ਵਾਂ ਮੂਰਤੀ ਸਥਾਪਨਾ ਦਿਵਸ ਬੜੀ ਧੂਮਧਾਮ ਅਤੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਹ ਪ੍ਰੋਗਰਾਮ ਪ੍ਰਮੋਦ ਭਾਟੀਆ ਪ੍ਰਧਾਨ ਮੰਦਰ ਕਮੇਟੀ, ਸ਼੍ਰੀਮਤੀ ਵੀਨਾ ਭਾਟੀਆ ਅਤੇ ਇਹ ਪੰਡਿਤ ਫਤਿਹ ਕ੍ਰਿਸ਼ਨ ਸ਼ਾਸਤਰੀ ਦੀ ਨਿਗਰਾਨੀ ਹੇਠ ਮਨਾਇਆ ਗਿਆ । ਇਸ ਮੌਕੇ ਤੇ ਪ੍ਰਮੋਦ ਭਾਟੀਆ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੌਰ ਕ੍ਰਿਸ਼ਨ ਕੀਰਤਨ ਮੰਡਲੀ ਨੇ ਸ਼੍ਰੀ ਰਾਧਾ ਕ੍ਰਿਸ਼ਨ ਦੀ ਉਸਤਤ ਗਾਈ ਅਤੇ ਸ਼ਰਧਾਲੂ ਉਨ੍ਹਾਂ ਦੁਆਰਾ ਗਾਏ ਗਏ ਭਜਨਾਂ 'ਤੇ ਨੱਚ ਕੇ ਅਤੇ ਗਾ ਕੇ ਭਗਵਾਨ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਅਤੇ ਅਜਿਹਾ ਲੱਗ ਰਿਹਾ ਸੀ ਜਿਵੇਂ ਭਗਵਾਨ ਖੁਦ ਸ਼ਿਵ ਧਾਮ ਮੰਦਰ ਵਿੱਚ ਆਏ ਹੋਣ ਅਤੇ ਸਾਰੇ ਭਗਤਾਂ ਨੂੰ ਆਸ਼ੀਰਵਾਦ ਦੇ ਰਹੇ ਹੋਣ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਡਾ. ਅਜੇ ਗੁਪਤਾ ਵਿਧਾਇਕ, ਸ਼੍ਰੀ ਜੁਗਲ ਕਿਸ਼ੋਰ ਸ਼ਰਮਾ ਸਾਬਕਾ ਵਿਧਾਇਕ, ਡਾ. ਰਾਮ ਚਾਵਲਾ ਕੇਂਦਰੀ ਹਲਕੇ ਦੇ ਉਮੀਦਵਾਰ ਭਾਜਪਾ ਦੇ ਤੋਰ ਤੇ ਸ਼ਾਮਿਲ ਹੋਏ ! ਇਸ ਤੋਂ ਇਲਾਵਾ ਡਾ. ਮੰਗਲ ਸਿੰਘ ਕਿਸ਼ਨਪੁਰੀ, ਕੌਂਸਲਰ ਵਿੱਕੀ ਦੱਤਾ, ਗੁਰਦੇਵ ਸਿੰਘ ਦਾਰਾ ਸਮਾਗਮ ਵਿੱਚ ਉਨ੍ਹਾਂ ਦੇ ਨਾਲ ਐਡਵੋਕੇਟ ਯੋਗੇਸ਼ ਸ਼ਰਮਾ, ਅਮਨ ਸ਼ਰਮਾ ਨੌਜਵਾਨ ਆਗੂ, ਪ੍ਰੋਫੈਸਰ ਸੰਦੀਪ ਗੁਪਤਾ, ਰਿਸ਼ੀ ਕਪੂਰ, ਸੁਦੇਸ਼ ਕੁਮਾਰ, ਬਲਦੇਵ ਸਿੰਘ, ਹਰਜੀਤ ਸਿੰਘ ਸਰਪੰਚ, ਪੰਕਜ ਮਹਾਜਨ, ਲਵ ਮਲਹੋਤਰਾ ਬਟਾਲਾ, ਜਗਵਿੰਦਰ ਸਿੰਘ ਜੱਜ, ਕਾਂਗਰਸੀ ਆਗੂ ਰਾਹੁਲ ਭਾਟੀਆ, ਜਗਦੀਸ਼ ਕਾਲੜਾ, ਜਗਦੀਸ਼ ਕੱਕੜ ਆਦਿ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਰਾਜੀਵ ਵੈਸ਼ਨਵ, ਮਹਿੰਦਰ ਸਿੰਘ ਮਦਨ ਹਰਿੰਦਰ ਸਿੰਘ ਰਾਜੂ, ਨਰਿੰਦਰ ਕੁਮਾਰ ਰਵਿੰਦਰ ਸਿੰਘ, ਰਾਜੇਂਦਰ ਸਿੰਘ ਅਰੋੜਾ, ਪਵਨ ਮਹਾਜਨ, ਅੰਕੁਰ ਸਰੀਨ, ਕੁਲਦੀਪ, ਮੁਕੇਸ਼ ਤਲਵਾੜ, ਵਿਕਾਸ ਭਾਟੀਆ ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਇੱਕ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ!
