ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸ਼ਾਕਸ਼ੀ ਸਾਹਨੀ ਹੜ੍ਹ ਪੀੜਤਾਂ ਦੀ ਲਗਾਤਾਰ ਦਿਨ - ਰਾਤ ਕਰ ਰਹੇ ਹਨ ਮਦਦ.

 

ਬਾਬਾ ਬਕਾਲਾ ਸਾਹਿਬ 1 ਸਤੰਬਰ ( ਸੁਖਰਾਜ ਸਿੰਘ ਮੱਦੇਪੁਰ) ਅੰਮ੍ਰਿਤਸਰ  ਦਾ ਅਜਨਾਲਾ ਇਲਾਕਾ ਲਗਾਤਾਰ ਹੜਾਂ  ਦੀ ਮਾਰ ਹੇਠ  ਹੈ ਅਤੇ ਇਲਾਕੇ ਵਿਚ ਰਾਹਤ ਕਾਰਜ ਲਗਾਤਾਰ  ਜਾਰੀ ਹਨ। ਡਿਪਟੀ ਕਮਿਸ਼ਨਰ ਅੰਮ੍ਰਿਤਸਰ  ਸ਼੍ਰੀਮਤੀ ਸਾਕਸ਼ੀ ਸਾਹਨੀ ਇਹਨਾਂ  ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ।  ਉਨ੍ਹਾਂ  ਨਾਲ ਜਿਲੇ  ਦੇ ਪੁਲਿਸ  ਮੁਖੀ ਸ੍ ਮਨਿੰਦਰ ਸਿੰਘ ਵੀ  ਨਿਰੰਤਰ ਰਾਹਤ ਕਾਰਜਾਂ ਵਿੱਚ   ਜੁਟੇ ਰਹਿੰਦੇ ਹਨ। ਉਹ ਆਪ  ਅਗੇ  ਹੋ ਕੇ ਆਪਣੀ ਟੀਮ  ਦੀ ਅਗਵਾਈ ਕਰਦੇ ਹਨ।ਵਡੇਰੀ  ਉੰਮਰ ਦੇ ਲੋਕ ਉਹਨਾਂ ਵਿੱਚੋਂ ਆਪਣੀ ਧੀ ਅਤੇ  ਛੋਟੀ ਉਮਰ  ਦੇ ਲੋਕ  ਉਹਨਾਂ ਵਿੱਚੋਂ ਆਪਣੀ  ਭੈਣ  ਨੂੰ ਵੇਖਦੇ ਹਨ। ਪਾਣੀ ਵਿਚ ਘਿਰੇ ਲੋਕ ਇਸ ਤਰਾਂ  ਦਾ ਸਤਿਕਾਰ  ਦੇ ਰਹੇ ਹਨ।