ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਹੜ੍ਹ ਪੀੜਤਾਂ ਲਈ 3 ਟਰੱਕ ਭਰ ਕੇ ਭੇਜੀ ਵਰਤੋਂਯੋਗ ਸਮੱਗਰੀ ਅਤੇ ਦਵਾਈਆਂ.
ਬਾਬਾ ਬਕਾਲਾ ਸਾਹਿਬ 1ਸਤੰਬਰ (ਸੁਖਰਾਜ ਸਿੰਘ ਮੱਦੇਪੁਰ) ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪਹਿਲ ਕਦਮੀ ਕਰਦੇ ਹੋਏ ਇੱਕ ਉਪਰਾਲਾ ਤਹਿਤ ਹੜ ਨਾਲ ਪ੍ਰਭਾਵਿਤ ਏਰੀਏ ਰਮਦਾਸ ਅਤੇ ਅਜਨਾਲਾ ਦੇ ਵੱਖ ਵੱਖ ਪਿੰਡਾਂ ਵਿੱਚ ਲੋਕਾਂ ਦੀ ਮੱਦਦ ਲਈ ਰੋਜਾਨਾ ਵਰਤੋਂ ਵਿੱਚ ਆਉਣ ਵਾਲੀਆਂ ਵਸਤਾਂ, ਪਾਣੀ ਅਤੇ ਦਵਾਈਆਂ ਦੇ ਤਿੰਨ ਟਰੱਕ ਭੇਜੇ ਗਏ। ਸ੍ਰ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ ਅੰਮ੍ਰਿਤਸਰ, ਸ੍ਰੀਮਤੀ ਅਮਨਦੀਪ ਕੌਰ ਏਡੀਸੀਪੀ ਟਰੈਫਿਕ ਅੰਮ੍ਰਿਤਸਰ, ਸ੍ਰੀ ਰਿਸ਼ਬ ਭੋਲਾ ਏਸੀਪੀ ਨੌਰਥ, ਅੰਮ੍ਰਿਤਸਰ ਵੱਲੋਂ ਅੱਜ ਦਫਤਰ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਤੋਂ ਇਹ ਟਰੱਕ ਰਵਾਨਾ ਕੀਤੇ ਗਏ।
ਇਹਨਾਂ ਟਰੱਕਾਂ ਵਿੱਚ 700 ਪੈਕਿਟ ਪੈਕਿੰਗ, ਜਿਨਾਂ ਵਿੱਚ ਬਿਸਕੁਟ, ਰਸ, ਨਮਕੀਨ, ਬਰੈਡ, ਜੈਮ, ਅਚਾਰ, ਮੁਰੱਬਾ, ਮਾਚਿਸ, ਮੋਮਬੱਤੀਆਂ , ਮੋਸਕਿੱਟੋ ਕੋਇਲ ਤੇ ਪੇਪਰ ਸਨ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਦੀ ਇਕ ਲੀਟਰ ਦੀਆਂ 01 ਲੱਖ ਤੇ 20 ਹਾਜ਼ਰ ਬੋਤਲਾਂ ਅਤੇ ਦਵਾਈਆਂ ਵੀ ਭੇਜੀਆਂ ਗਈਆਂ। ਇਹ ਰਸਦ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੀ ਪੁਲਿਸ ਫੋਰਸ ਤੇ ਸਮਾਜ ਸੇਵਕ ਸੰਸਥਾਵਾਂ ਦੀ ਮਦਦ ਦੇ ਨਾਲ ਇਕੱਠੀ ਕਰਕੇ ਹੜ ਵਿੱਚ ਫਸੇ ਲੋਕਾਂ ਦੀ ਮਦਦ ਲਈ ਭੇਜੀਆਂ ਗਈਆਂ। ਹੜ ਪੀੜਤ ਲੋਕਾਂ ਦੀ ਮਦਦ ਲਈ ਇਹ ਉਪਰਾਲਾ ਨਿਰੰਤਰ ਜਾਰੀ ਰਹੇਗਾ।
