ਕ੍ਰੈਡਿਟ ਰਿੱਜ ਸੀਨੀਅਰਜ਼ ਕਲੱਬ ਨੇ ਮਨਾਇਆ ਕੈਨੇਡਾ ਪ੍ਰਤੀ ਰਾਸ਼ਟਰੀ ਭਾਵਨਾ ਨੂੰ ਸਮਰਪਿਤ 'ਪੰਜਾਬੀ ਸੱਭਿਆਚਾਰਕ ਮੇਲਾ'.


ਬਰੈਂਪਟਨ, (ਡਾ. ਝੰਡ/ਡਾ. ਕੋਰਪਾਲ) – ਕ੍ਰੈਡਿਟ ਰਿੱਜ ਸੀਨੀਅਰਜ਼ ਕਲੱਬ ਵੱਲੋਂ ਬੀਤੇ ਸ਼ਨੀਵਾਰ ਇੱਥੇ ਕ੍ਰੈਡਿਟਵਿਊ ਰੋਡ  ਸਥਿਤ ਮੇਅਬੈਂਕ ਪਾਰਕ ਵਿੱਚ ਕੈਨੇਡਾ ਪ੍ਰਤੀ ਰਾਸ਼ਟਰੀ ਪ੍ਰੇਮ ਭਾਵਨਾ ਨੂੰ ਸਮੱਰਪਿਤ ਇੱਕ ਪੰਜਾਬੀ ਸੱਭਿਆਚਾਰਕ ਮੇਲਾ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋਕ-ਸੰਗੀਤ ਦੀ ਰੰਗਾ-ਰੰਗ ਪੇਸ਼ਕਾਰੀ, ਪੰਜਾਬਣਾਂ ਦੇ ਗਿੱਧੇ ਦੀ ਧਮਾਲ, ਥੀਏਟਰ ਕਲਾਕਾਰਾਂ ਵੱਲੋਂ ਕੋਰੀ�"ਗ੍ਰਾਫ਼ੀ, ਵਿਭਿੰਨ ਖੇਡ-ਵੰਨਗੀਆਂ ਅਤੇ ਨਵੀਂ ਪੰਜਾਬੀ ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਵਿਰਸੇ ਅਤੇ ਸੱਭਿਆਚਾਰਕ ਜੜ੍ਹਾਂ ਨਾਲ ਜੋੜਨ ਵਾਲੀਆਂ ਭਾਵਪੂਰਤ ਤਕਰੀਰਾਂ ਅਤੇ ਕਵਿਤਾਵਾਂ ਨੇ ਅਨੂਠਾ ਰੰਗ ਬੰਨ੍ਹਿਆ। ਸਵੇਰੇ 11.00 ਤੋਂ ਸ਼ਾਮ ਦੇ 7.00 ਵਜੇ ਤੀਕ ਚੱਲੇ ਇਸ ਮੇਲੇ ਵਿੱਚ ਐੱਮ.ਪੀ. ਸੋਨੀਆ ਸਿੱਧੂ, ਬਰੈਂਪਟਨ ਸਿਟੀ ਦੇ ਮੇਅਰ ਪੈਟਰਿਕ ਬਰਾਊਨ, ਐੱਮ.ਪੀ.ਪੀ. ਅਮਰਜੋਤ ਸੰਧੂ, ਸਾਬਕਾ ਐੱਮ.ਪੀ. ਗੁਰਬਖ਼ਸ਼ ਸਿੰਘ ਮੱਲ੍ਹੀ, ਤਿੰਨ ਰੀਜਨਲ ਕੌਸਲਰਾਂ ਪਾਲ ਵਿਸੈਂਟੇ, ਰਵੀਨਾ ਸੈਂਟੋਸ ਅਤੇ ਨਵਜੀਤ ਕੌਰ ਬਰਾੜ ਤੋਂ ਇਲਾਵਾ ਕੰਨਜ਼ਵੇਟਿਵ ਆਗੂ ਸੁਖਦੀਪ ਕੰਗ ਸਮੇਤ ਪੰਜਾਬੀ ਭਾਈਚਾਰੇ ਦੀਆਂ ਕਈ ਅਹਿਮ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ।
ਮੇਲੇ ਦਾ ਆਗਾਜ਼ ਕਰਦਿਆਂ  ਐੱਮ.ਪੀ. ਸੋਨੀਆ ਸਿੱਧੂ ਨੇ ਫ਼ੈੱਡਰਲ ਸਰਕਾਰ ਵੱਲੋਂ ਕੈਨੇਡਾ ਦੇ ਅਰਥਚਾਰੇ ਦੀ ਸਥਿਰਤਾ ਅਤੇ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਉਦਯੋਗ ਮੰਤਰੀ ਮੇਲਾਨੀ ਜੌਲੀ ਦੇ ਹਾਲੀਆ ਸਵੀਡਨ ਦੌਰੇ ਦੌਰਾਨ ਬਰੈਂਪਟਨ ਦੀ ਡਿਫ਼ੈਂਸ ਫ਼ਰਮ ਰੋਸ਼ੇਲ ਅਤੇ ਸਵੀਡਨ ਦੀ ਇੱਕ ਪ੍ਰਮੁੱਖ ਸਟੀਲ ਕੰਪਨੀ ਦਰਮਿਆਨ ਬੈਲਿਸਟਿਕ ਸਟੀਲ ਦੇ ਉਤਪਾਦਨ ਲਈ ਭਾਈਵਾਲੀ ਦਾ ਸਮਝੌਤਾ ਸਿਰੇ ਚੜ੍ਹਿਆ ਹੈ ਜਿਸ ਨਾਲ �"ਨਟਾਰੀ�" ਦੇ ਖ਼ੇਤਰ ਵਿੱਚ ਸਥਾਨਕ ਰੁਜ਼ਗਾਰ ਸਥਿਤੀ ਅਤੇ ਪੂੰਜੀ ਨਿਵੇਸ਼ ਨੂੰ ਨਵਾਂ ਹੁਲਾਰਾ ਮਿਲੇਗਾ। ਉਨ੍ਹਾਂ ਨਵੇਂ ਆ ਰਹੇ ਪਰਵਾਸੀਆਂ ਨੂੰ ਕੈਨੇਡਾ ਦੇ ਮੌਜੂਦਾ ਕਾਨੂੰਨਾਂ ਬਾਰੇ ਪੂਰਨ ਤੌਰ ‘ਤੇ ਜਾਗਰੂਕ ਹੋਣ ਲਈ ਵੀ ਜ਼ੋਰ ਦਿੱਤਾ। 
ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੈਨੇਡਾ ਦੇ ਸੁਚੱਜੇ ਬਹੁ-ਕੌਮੀ ਸੱਭਿਆਚਾਰਕ ਪ੍ਰਬੰਧ ਨੂੰ ‘ਰਾਸ਼ਟਰੀ ਪ੍ਰਗਤੀ ਲਈ ਸਜਿੰਦ ਸਿਧਾਂਤ’ ਦੱਸਦਿਆਂ ਹੋਇਆਂ ਕੈਨੇਡਾ ਦੀ ਕੌਮੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਪੰਜਾਬੀ ਭਾਈਚਾਰੇ ਦੀ ਭੂਮਿਕਾ ਦੀ ਰੱਜਵੀਂ ਸ਼ਲਾਘਾ ਕੀਤੀ। ਉਨ੍ਹਾਂ ‘ਫ਼ਲਾਵਰ ਸਿਟੀ’ ਵੱਲੋਂ ਜਾਣੇ ਜਾਂਦੇ ਬਰੈਂਪਟਨ ਦੇ ਰਵਾਇਤੀ ਸੁੰਦਰ ਅਕਸ ਨੂੰ ਕਾਇਮ ਰੱਖਣ ਲਈ ਸ਼ਹਿਰ-ਵਾਸੀਆਂ ਤੋਂ ਭਰਪੂਰ ਸਹਿਯੋਗ ਦੀ ਵੀ ਮੰਗ ਕੀਤੀ। ਐੱਮ.ਪੀ.ਪੀ. ਅਮਰਜੋਤ ਸੰਧੂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਰਕਾਰ ਵੱਖ-ਵੱਖ ਕੌਮੀਅਤਾਂ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਹਮੇਸ਼ਾ ਪ੍ਰਤੀਬੱਧ ਹੈ। ਉਨ੍ਹਾਂ ਹੋਰ ਕਿਹਾ ਕਿ ਕੈਨੇਡਾ ਵੱਸਦੇ ਪੰਜਾਬੀ ਹੁਣ ਆਪਣੀ ਜਨਮ-ਭੂਮੀ ਪੰਜਾਬ ਅਤੇ ਕਰਮ-ਭੂਮੀ ਕੈਨੇਡਾ ਲਈ ਇੱਕੋ ਜਿਹੀ ਮੁਹੱਬਤ ਦਾ ਪੂਰੀ ਸ਼ਿੱਦਤ ਨਾਲ ਜਜ਼ਬਾ ਰੱਖਦੇ ਹਨ।  
ਬਰੈਂਪਟਨ ਦੇ ਖ਼ੇਤਰੀ ਕੌਂਸਲਰਾਂ ਪਾਲ ਵਿਸੈਂਟੇ, ਰੋਵੀਨਾ ਸੈਂਟੋਸ ਅਤੇ ਨਵਜੀਤ ਕੌਰ ਬਰਾੜ ਨੇ ਆਪਣੇ ਸੰਬੋਧਨਾਂ ਵਿੱਚ ਮੇਲੇ ਦੇ ਪ੍ਰਬੰਧਕਾਂ ਨੂੰ ਸ਼ੁਭ-ਕਾਮਨਾਵਾਂ ਪੇਸ਼ ਕਰਦਿਆਂ ਬਰੈਂਪਟਨ ਸਿਟੀ ਕੌਂਸਲ ਵੱਲੋਂ ਅਜੋਕੇ ਸਮੇਂ ਵਿੱਚ ਮੁਹੱਈਆ ਕਰਵਾਈਆਂ ਜਾ ਰਹੀਆਂ ਸਹੂਲਤਾਂ ਦੀ ‘ਪੰਛੀ-ਝਾਤ’ ਪਵਾਉਂਦਿਆਂ ਹੋਇਆਂ ਜਾਣਕਾਰੀ ਦਿੱਤੀ। ਇਸ ਦੌਰਾਨ ਕੰਜ਼ਰਵੇਟਿਵ ਆਗੂ ਸੁਖਦੀਪ ਕੰਗ ਨੇ ਪੀਲ ਖ਼ੇਤਰ ਵਿੱਚ ਵੱਧ ਰਹੇ ਅਪਰਾਧਾਂ ਨੂੰ ਠੱਲ੍ਹ ਪਾਉਣ ਲਈ ਕਾਨੂੰਨੀ ਸ਼ਿਕੰਜਾ ਹੋਰ ਕੱਸੇ ਜਾਣ ‘ਤੇ ਜ਼ੋਰ ਦਿੱਤਾ। 
ਇਸ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗੁਰਦੇਵ ਸਿੰਘ ਸੰਧੂ ਨੇ ਸੁਆਗ਼ਤੀ ਭਾਸ਼ਨ ਵਿੱਚ ਕਿਹਾ ਕਿ ਉੱਤਰੀ-ਅਮਰੀਕਨ ਖਿੱਤੇ ਵਿੱਚ ਸਥਿਤ ਕੈਨੇਡਾ ਨੂੰ 1841 ਤੱਕ ਤਾਂ ‘ਅੱਪਰ ਕੈਨੇਡਾ’ ਤੇ ‘ਲੋਅਰ ਕੈਨੇਡਾ’ ਵਜੋਂ ਦੋ ਵੱਖ-ਵੱਖ ਖਿੱਤਿਆਂ ਵਿੱਚ ਜਾਣਿਆ ਜਾਂਦਾ ਸੀ ਅਤੇ ਕੈਨੇਡਾ ਦੀ ਸਮੁੱਚੇ ਦੇਸ਼ ਵਜੋਂ ਹੋਂਦ ਉਦੋਂ ਏਕੀਕ੍ਰਿਤ ਰੂਪ ਵਿੱਚ ਸਾਹਮਣੇ ਆਈ ਜਦੋਂ ਪਹਿਲੀ ਜੁਲਾਈ 1867 ਨੂੰ ਦੇਸ਼ ਦੇ ਚਾਰ ਸੂਬਿਆਂ �"ਨਟਾਰੀ�", ਕਿਊਬਿਕ, ਨੋਵਾ ਸਕੋਸ਼ੀਆ ਅਤੇ ਨਿਊ ਬਰਨਜ਼ਵਿੱਕ ਨੂੰ ਮਿਲਾ ਕੇ ਕੈਨੇਡਾ ਦੀ ‘ਕਨਫ਼ੈੱਡਰੇਸ਼ਨ’ ਬਣੀ।
ਸੀਨੀਅਰ ਪੰਜਾਬੀ ਪੱਤਰਕਾਰ ਡਾ. ਹਰਕੰਵਲ ਕੋਰਪਾਲ ਨੇ ਇਸ ਮੌਕੇ ਕਿਹਾ ਕਿ ਕੈਨੇਡਾ ਵਿੱਚ ਮਨਾਏ ਜਾਂਦੇ ਪੰਜਾਬੀ ਮੇਲੇ ਸਿਰਫ਼ ਮਨੋਰੰਜਨ ਦੀ ਤ੍ਰਿਪਤੀ ਦਾ ਹੀ ਵਸੀਲਾ ਨਹੀਂ, ਸਗੋਂ ਇਹ ਭੂ-ਹੇਰਵੇ ਦੇ ਭੰਨੇ ਹੋਏ ਪੰਜਾਬੀ-ਮਨਾਂ ਵਿੱਚ ਆਪਣੇ ਵਿਰਸੇ ਪ੍ਰਤੀ ਤੜਪ ਅਤੇ ਪਹਿਲ-ਤਾਜ਼ਗੀ ਦਾ ਇਹਸਾਸ ਜਗਾਉਣ ਦੇ ਨਾਲ ਨਾਲ ਨਵੀਂ ਪੰਜਾਬੀ-ਪੀੜ੍ਹੀ ਨੂੰ ਆਪਣੀ ਮਾਂ-ਬੋਲੀ, ਵਿਰਸੇ ਅਤੇ ਪੰਜਾਬੀ ਪਛਾਣ ਦੇ ਜੀਵਨ-ਮੁੱਲਾਂ ਨਾਲ ਜੋੜਨ ਦੀ ਸਾਰਥਿਕ ਭੂਮਿਕਾ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ 4 ਕਰੋੜ 15 ਲੱਖ ਦੀ ਆਬਾਦੀ ਵਾਲੇ ਦੇਸ਼ ਕੈਨੇਡਾ ਵਿੱਚ ਪੰਜਾਬੀਆਂ ਦੀ ਗਿਣਤੀ ਭਾਵੇਂ 9 ਲੱਖ 60 ਹਜ਼ਾਰ ਹੈ, ਪਰੰਤੂ ਇਨ੍ਹਾਂ ਨੇ ਸਿਆਸੀ, ਸਮਾਜਿਕ, ਕਾਰੋਬਾਰੀ, ਆਦਿ ਹਰ ਮੁਹਾਜ਼ ‘ਤੇ ਆਪਣੀਆਂ ਸ਼ਾਨਦਾਰ ਪੈੜਾਂ ਪਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ �"ਨਟਾਰੀ�" ਸੂਬੇ ਜਿੱਥੇ ਪੰਜਾਬੀਆਂ ਦੀ ਚੰਗੀ ਚੋਖੀ ਵਸੋਂ ਹੈ, ਵਿੱਚ ਪੰਜਾਬੀ ਭਾਸ਼ਾ ਨੂੰ ਦੂਸਰੀ ਭਾਸ਼ਾ ਦਾ ਦਰਜਾ ਦਿਵਾਉਣ ਲਈ ਸਮੂਹਿਕ ਭਾਈਚਾਰਕ ਹੰਭਲੇ ਮਾਰੇ ਜਾਣ ‘ਤੇ ਜ਼ੋਰ ਦਿੱਤਾ। 
ਕੈਨੇਡਾ ਬਾਰੇ ਸਫ਼ਰਨਾਮਾ ਲਿਖਣ ਵਾਲੇ ਲੇਖਕ ਅਤੇ ਪੰਜਾਬ ਸਰਕਾਰ ਦਾ ਸਟੇਟ ਐਵਾਰਡ ਪ੍ਰਾਪਤ ਕਰਨ ਵਾਲੇ ਸਫ਼ਲ ਕਿਸਾਨ ਹਰਪਾਲ ਸਿੰਘ ਰਾਮਦਿਵਾਲੀ ਅਤੇ ਗੁਰਦਿਆਲ ਸਿੰਘ ਸੰਧੂ ਨੇ ਪਰਵਾਸੀ ਪੰਜਾਬੀਆਂ ਨੂੰ ਕੈਨੇਡਾ ਵਿੱਚ ਦਰਪੇਸ਼ ਭਾਸ਼ਾਈ ਅਤੇ ਸੱਭਿਆਚਾਰਕ ਸੰਕਟ ਬਾਰੇ ਨੁਕਤੇ ਸਾਂਝੇ ਕੀਤੇ। ਪੰਜਾਬੀ ਮੈਗ਼ਜ਼ੀਨ ‘ਰਾਗ’ ਦੀ ਕੈਨੇਡਾ ਲਈ ਸੰਪਾਦਕ ਪੰਜਾਬੀ ਕਵਿੱਤਰੀ ਤੇ ਰੰਗਕਰਮੀ ਪਰਮਜੀਤ ਦਿ�"ਲ ਨੇ ਮੇਲੇ ਵਿੱਚ ਆਪਣੀਆਂ ਕੁਝ ਕਵਿਤਾਵਾਂ ਸੁਨਾਉਣ ਤੋਂ ਇਲਾਵਾ ‘ਮੈਂ ਧਰਤ ਪੰਜਾਬ ਦੀ’ ਦੇ ਉਨਵਾਨ ਹੇਠ ਕੋਰੀ�"ਗ੍ਰਾਫ਼ੀ ਪੇਸ਼ ਕਰਕੇ ਸਮਾਂ ਬੰਨ੍ਹਿਆ, ਜਦ ਕਿ ਇੱਕ ਹੋਰ ਕਵਿੱਤਰੀ ਸੁਖਚਰਨਜੀਤ ਗਿੱਲ ਨੇ ਕਵਿਤਾਵਾਂ ਦੇ ਨਾਲ ਨਾਲ ਕੈਨੇਡਾ ਦੇ ਇਤਿਹਾਸ ਬਾਰੇ ਵੀ ਚਾਨਣਾ ਪਾਇਆ। ‘ਮਿੱਤਰਾਂ ਨੇ ਮੇਲੇ ਜਾਣਾ ਜਗਰਾਵਾਂ ਗੱਡੀ ਜੋੜ ਕੇ’ ਅਤੇ ‘ਤੇਰਾ ਹਾਸਾ ਨਿਰਾ ਪਤਾਸਾ ਨੀ ਬੁੱਲ੍ਹੀਆਂ ਵਿੱਚ ਭੁਰਦਾ ਜਾਵੇ’ ਵਰਗੇ ਪ੍ਰਸਿੱਧ ਗੀਤਾਂ ਦੇ ਗਾਇਕ ਸੁਰਿੰਦਰ ਲਾਡੀ ਅਤੇ ਰਿੱਕ ਨੂਰ ਦੀ ਜੋੜੀ ਨੇ ਭੰਗੜੇ ਦੀ ਬੀਟ ਵਾਲੇ ਗੀਤਾਂ ਦੀ ਛਹਿਬਰ ਲਾ ਕੇ ਮੇਲਾ ਲੁੱਟਿਆ। ਮੇਲੇ ‘ਚ ਜੁੜੀਆਂ ਪੰਜਾਬਣਾਂ ਨੇ ਇਨ੍ਹਾਂ ਗੀਤਾਂ ਦੀ ਧੁਨ ‘ਤੇ ਨੱਚ ਕੇ ਖ਼ੂਬ ਧਮਾਲਾਂ ਪਾਈਆਂ। ਇਸ ਮੌਕੇ ਮੇਲੇ ਦਾ ਸੰਚਾਲਨ ਕੌਮਾਂਤਰੀ ਬਾਡੀ-ਬਿਲਡਰ ਤੇ ਵੇਟ-ਲਿਫ਼ਟਰ ਹਰਨੇਕ ਸਿੰਘ ਰਾਏ ਵੱਲੋਂ ਕੀਤਾ ਗਿਆ।
ਇਸ ਮੌਕੇ ਕਲੱਬ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨੇ ਰੀਜਨਲ ਕੌਸਲਰਾਂ ਪਾਲ ਵਿਸੈਂਟੇ ਅਤੇ ਰੋਵੀਨਾ ਸੈਂਟੋਸ ਨੂੰ ਮੇਅਬੈਂਕ ਪਾਰਕ ਨਾਲ ਸਬੰਧਿਤ ਕਮਿਊਨਿਟੀ ਲੋੜਾਂ ਸਬੰਧੀ ਇੱਕ ਮੰਗ-ਪੱਤਰ ਵੀ ਦਿੱਤਾ ਜਿਸ ਵਿੱਚ ਪਾਰਕ ਵਿੱਚ ਇੱਕ ਵੱਡੇ ਗਜ਼ੀਬੋ ਦੀ ਉਸਾਰੀ ਕਰਵਾਉਣ, ਬੱਚਿਆਂ ਦੇ ਖੇਡ-ਮੈਦਾਨ ਵਿੱਚ ਉਨ੍ਹਾਂ ਦੀ ਸੁਰੱਖਿਆ ਲਈ ਰਬੜ ਵਾਲਾ ਘਾਹ ਵਿਛਾਉਣ, ਪਗਡੰਡੀ ਦੀ ਮੁਰੰਮਤ ਕਰਨ, ਵਾਸ਼ਰੂਮ ਨੂੰ ਪ੍ਰਵੇਸ਼-ਦੁਆਰ ਤੋਂ ਦੂਰ ਰੱਖੇ ਜਾਣ ਅਤੇ ਹੋਰ ਬੈਂਚ ਪਾਰਕ ‘ ਚ ਮੁਹੱਇਆ ਕਰਵਾਏ ਜਾਣ ਬਾਰੇ ਮੁੱਦੇ ਸ਼ਾਮਲ ਸਨ। ਮੇਲੇ ਵਿੱਚ ਜਿਨ੍ਹਾਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਹਾਜ਼ਰੀ ਭਰੀ, ਉਨ੍ਹਾਂ ਵਿੱਚ ਕਬੱਡੀ ਦੇ ਅੰਤਰਰਾਸ਼ਟਰੀ ਖਿਡਾਰੀ ਗੁਰਮੀਤ ਸਿੰਘ ਉਰਫ਼਼ ਕਾਂਟੋ, ਸਿਟੀ ਮੇਅਰ ਦੇ ਸਿਆਸੀ ਸਲਾਹਕਾਰ ਕੁਲਦੀਪ ਸਿੰਘ ਗੋਲੀ, ਰੀਜਨਲ ਕੌਂਸਲਰਾਂ ਦੇ ਸਹਿਯੋਗੀ ਅੰਮ੍ਰਿਤਪਾਲ ਗਰੇਵਾਲ, ਕੁਲਵੰਤ ਸਿੰਘ ਸੰਧੂ, ਭਜਨ ਸਿੰਘ ਸੰਘਾ, ਗੁਰਨਾਮ ਸਿੰਘ ਕੈਰੋਂ ਅਤੇ ਦਵਿੰਦਰ ਸ਼ਰਮਾ, ਆਦਿ ਦੇ ਨਾਂ ਵਰਨਣਯੋਗ ਹਨ। ਮੇਲੇ ਵਿੱਚ ਚਾਹ, ਜਲੇਬੀਆਂ, ਪਕੌੜਿਆਂ, ਛੋਲੇ, ਪੂੜੀਆਂ, ਆਈਸ ਕਰੀਮ ਅਤੇ ਸੌਫ਼ਟ ਡਰਿੰਕਸ, ਆਦਿ ਦੇ ਖੁੱਲ੍ਹੇ ਲੰਗਰ ਲਗਾਏ ਗਏ। 
ਇਸ ਦੌਰਾਨ ਬਰੈਂਪਟਨ ਦੇ ਵਾਰਡ ਨੰਬਰ 1 ਅਤੇ 5 ਦੇ ਰੀਜਨਲ ਕੌਂਸਲਰ ਪਾਲ ਵਿਸੈਂਟੇ ਜੋ ਮੇਲੇ ਦੇ ਵਿਛੜਨ ਸਮੇਂ ਤੱਕ ਉੱਥੇ ਮੌਜੂਦ ਰਹੇ, ਨੇ ਇਹ ਵੀ ਦੱਸਿਆ ਕਿ �"ਨਟਾਰੀ�" ਵਿੱਚ ਆਬਾਦੀ ਪੱਖੋਂ ਤੀਸਰੇ ਸੱਭ ਤੋਂ ਵੱਡੇ ਸ਼ਹਿਰ ਬਰੈਂਪਟਨ ਵਿੱਚ ਸਿਹਤ ਸੁਵਿਧਾਵਾਂ ਨੂੰ ਹੋਰ ਸੁਚਾਰੂ ਬਨਾਉਣ ਲਈ ਸੂਬਾ ਸਰਕਾਰ ਵੱਲੋਂ 2.3 ਬਿਲੀਅਨ ਡਾਲਰ ਰਾਸ਼ੀ ਦੇ ਨਿਵੇਸ਼ ਨਾਲ ਨਵੇਂ ‘ਪੀਲ ਮੈਮੋਰੀਅਲ ਅਰਜੈਂਟ ਕੇਅਰ ਸੈਂਟਰ’ ਦੀ ਉਸਾਰੀ ਜੰਗੀ ਪੱਧਰ ‘ਤੇ ਚੱਲ ਰਹੀ ਹੈ ਜੋ ਨਿਰਧਾਰਤ ਸਮੇਂ ‘ਚ ਨੇਪਰੇ ਚਾੜ੍ਹੀ ਜਾਏਗੀ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਦੇ ਖੁੱਲ੍ਹਣ ਨਾਲ ਬਰੈਂਪਟਨ ਵਿੱਚ ਸਿਹਤ ਸਹੂਲਤਾਂ ਵਿੱਚ ਚੋਖਾ ਵਾਧਾ ਹੋਵੇਗਾ।