ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਅਤੇ ਭਲਾਈ ਟਰੱਸਟ ਯੂਨਿਟ ਬਾਬਾ ਬਕਾਲਾ ਸਾਹਿਬ ਨੇ ਕੀਤੀ ਸਰਬੱਤ ਦੇ ਭਲੇ ਲਈ ਅਰਦਾਸ .
ਬਾਬਾ ਬਕਾਲਾ ਸਾਹਿਬ 3 ਸਤੰਬਰ (ਸੁਖਰਾਜ ਸਿੰਘ ਮੱਦੇਪੁਰ) ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਟਰੱਸਟ ਰਜਿ ਚੰਡੀਗੜ੍ਹ ਯੂਨਿਟ ਹਲਕਾ ਬਾਬਾ ਬਕਾਲਾ ਸਾਹਿਬ ਦੀ ਜਰੂਰੀ ਮੀਟਿੰਗ ਹੋਈ ਜਿਸ ਵਿਚ ਸਾਰੇ ਮੈਬਰਾਂ ਵਲੋ, ਪੰਜਾਬ ਅੰਦਰ ਪਿਛਲੇ ਲੰਮੇ ਸਮੇ ਤੋਂ ਭਾਰੀ ਬਾਰਸ ਅਤੇ ਹੜਾਂ ਕਾਰਨ ਬਹੁਤ ਸਾਰੇ ਪਿੰਡਾਂ ਵਿਚ ਫਸਲਾਂ ਡੰਗਰ ਵੱਛਾ, ਰੁੜ ਜਾਣ,ਵੱਡੀਆਂ ਕੋਠੀਆਂ ਗਰੀਬਾਂ ਦੇ ਘਰ ਢਹਿ ਜਾਣ ਕਰਕੇ ਖੁਲੇ ਅਸਮਾਨ ਹੇਠ ਗੁਜਾਰਾ ਕਰਿ ਰਹੇ ਪੰਜਾਬੀਆਂ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ ਵਹਿਗੁਰੂ ਜੀ ਦੇ ਚਰਨਾਂ ਵਿਚ ਪੀੜਤ ਪ੍ਰਵਾਰਾਂ ਦੀ ਸੁੱਖ ਮੰਗਦੇ ਹੋਏ ਚੜਦੀ ਕਲਾ ਦੀ ਅਰਦਾਸ ਕੀਤੀ , ਇਸ ਮੋਕੇ ਸੈਟਰਲ ਕਮੇਟੀ ਪ੍ਰਚਾਰ ਸਕੱਤਰ ਸਾਬਕਾ ਤਹਿਸੀਲਦਾਰ ਸ੍ਰ ਜਸਵੰਤ ਸਿੰਘ,ਯੁਨਿਟ ਹਲਕਾ ਬਾਬਾ ਬਕਾਲਾ ਸਹਿਬ ਦੇ ਪ੍ਰਧਾਨ ਸ੍ਰ ਤਰਸੇਮ ਸਿੰਘ ਮੱਟੂ ਰਈਆ, ਉਘੇ ਸਮਾਜ ਸੇਵਕ ਅਤੇ ਮੁੱਖ ਸਲਾਹਕਾਰ ਸ੍ਰ ਸੁਖਵਿੰਦਰ ਸਿੰਘ ਮਤੇਵਾਲ, ਡਿਪਟੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਅਜੀਤ ਨਗਰ ਬਿਆਸ, ਸੀਨੀਅਰ ਮੀਤ ਪ੍ਰਧਾਨ ਨੰਬਰਦਾਰ ਗੁਰਦਿਆਲ ਸਿੰਘ ਲੋਹਗੜ, ਮੀਤ ਪ੍ਰਧਾਨ ਸੁਬੇਦਾਰ ਤਰਸੇਮ ਸਿੰਘ ਵਜੀਰ ਭੁੱਲਰ, ਸ੍ਰ ਦਲਬੀਰ ਸਿੰਘ ਨਗਰ ਬਾਬਾ ਸਾਵਣ ਸਿੰਘ, ਕੈਸੀਅਰ ਮਾਸਟਰ ਬਲਦੇਵ ਸਿੰਘ ਬਾਬਾ ਸਾਵਣ ਸਿੰਘ ਨਗਰ,ਹਲਕਾ ਪ੍ਰਚਾਰ ਸਕੱਤਰ ਜਥੇਦਾਰ ਜੋਗਾ ਸਿੰਘ ਲੋਹਗੜ, ਸ੍ਰ ਸਤਪਾਲ ਸਿੰਘ ਖੈੜਾ ਰਈਆ, ਸ੍ਰ ਕੇਵਲ ਸਿੰਘ ਲੋਹਗੜ, ਸ੍ਰ ਗਿਆਨ ਸਿੰਘ ਪ੍ਰਧਾਨ ਪਿੰਡ ਨਰਿੰਜਨ ਪੁਰ ਸ੍ਰ ਮੇਵਾ ਸਿੰਘ, ਬਾਬਾ ਪ੍ਰੇਮ ਸਿੰਘ ਹਾਜਰ ਸਨ।
#ਟਰੱਸਟ #ਸ਼ਹੀਦਬਾਬਾ ਜੀਵਨਸਿੰਘਵਿਦਿਅਕਤੇਭਲਾਈਟਰੱਸਟ