ਭਾਰੀ ਬਰਸਾਤ ਕਾਰਨ ਬੁਤਾਲਾ ਦੀ ਡਰੇਨ ਨੇ ਧਾਰਿਆ ਦਰਿਆ ਦਾ ਰੂਪ.


ਬਾਬਾ ਬਕਾਲਾ ਸਾਹਿਬ 3 ਸਤੰਬਰ (ਸੁਖਰਾਜ ਸਿੰਘ ਮੱਦੇਪੁਰ)ਲਗਾਤਾਰ ਭਾਰੀ ਬਾਰਸ ਪੈਣ ਕਾਰਨ ਬਤਾਲਾ ਦੀ ਡਰੇਨ  ਨੇ ਦਰਿਆ ਦਾ ਰੂਪ ਧਾਰਨ ਕਰ ਲਿਆ ਹੈ।ਇਸ ਬਾਰੇ ਪਿੰਡ ਵਾਸੀਆ ਨੇ ਦੱਸਿਆ  ਹੈ ਕਿ ਪਿੰਡ ਨੌਰੰਗਪੁਰ, ਜੋਧੇ ਗਾਜੀਵਾਲ, ਬਲਸਰਾਏ ਦੇ ਕਿਸਾਨਾ  ਦੀ ਫਸਲ ਡਰੇਨ ਦੇ ਪਾਣੀ ਦੀ ਮਾਰ ਹੇਠ ਆ ਗਈ ਹੈ।ਤੇ ਇਹ ਬਾਰਿਸ਼ ਲੋਕਾਂ ਲਈ ਆਫਤ  ਬਣ ਗਈ ਹੈ। ਜਿੱਥੇ  ਲੋਕਾਂ  ਦੀਆ ਫਸਲਾਂ ਖਰਾਬ ਹੋ ਰਹੀਆ ਹਨ ,ਉਥੇ ਲੋਕਾਂ ਦੇ ਘਰ ਵੀ ਡਿੱਗ ਰਹੇ ਹਨ।