ਪਿੰਡ ਉੱਪਲ ਦੀ ਸੰਗਤ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਰਾਹਤ ਸਮੱਗਰੀ ਭੇਜੀ.
ਬਾਬਾ ਬਕਾਲਾ ਸਾਹਿਬ 3 ਸਤੰਬਰ(ਸੁਖਰਾਜ ਸਿੰਘ ਮੱਦੇਪੁਰ) ਅੱਜ ਪਿੰਡ ਉੱਪਲ ਦੀ ਸੰਗਤ ਤੇ ਬਾਬਾ ਜੀਵਨ ਸਿੰਘ ਰੰਘਰੇਟਾ ਦਲ ਸੰਸਥਾ ਦੇ ਨੌਜਵਾਨਾਂ ਉਦਮ ਸਦਕਾ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਭੇਜੀ ਗਈ ਪਿੰਡ ਦੀਆਂ ਬੀਬੀਆਂ ਵਲੋਂ ਅਮ੍ਰਿਤ ਵੇਲੇ ਤੋਂ ਵਾਹਿਗੁਰੂ ਦਾ ਜਾਪ ਕਰਦਿਆਂ ਗੁਰੂ ਕਾ ਲੰਗਰ ਤਿਆਰ ਕਰਕੇ ਹੜ੍ਹ ਪੀੜਤਾਂ ਲਈ ਭੇਜਿਆ ਗਿਆ ਇਸ ਤੋਂ ਇਲਾਵਾ ਦੋ ਟਰਾਲੀਆਂ ਪਸ਼ੂਆਂ ਦਾ ਚਾਰਾ ਤੂੜੀ ਫੀਡ ਚੋਕਰ ਆਦਿ ਭੇਜਿਆ ਗਿਆ ਇਸ ਮੌਕੇ ਉੱਪਲ ਦੀ ਸੰਗਤ ਵੱਲੋਂ ਟਰਾਲੀਆਂ ਨੂੰ ਰਵਾਨਾ ਕਰਨ ਮੌਕੇ ਡੇਰਾ ਬਾਬਾ ਟਹਿਲਦਾਸ ਜੀ ਦੇ ਸੰਚਾਲਕ ਸੰਤ ਬਾਬਾ ਰਜਿੰਦਰ ਦਾਸ ਜੀ, ਬਾਬਾ ਪ੍ਰਮਾਨੰਦ ਜੀ, ਬਾਬਾ ਸਲਵੰਤ ਸਿੰਘ ਜੀ ਤੇ ਪਿੰਡ ਦੇ ਹੋਰ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਸੰਤ ਬਾਬਾ ਰਜਿੰਦਰ ਦਾਸ, ਸਰਪੰਚ ਗੁਰਪ੍ਰੀਤ ਸਿੰਘ, ਬਾਬਾ ਜੀਵਨ ਸਿੰਘ ਰੰਘਰੇਟਾ ਦਲ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸ਼ੇਰਾ, ਫੌਜੀ ਗੁਰਬੀਰ ਸਿੰਘ, ਗੁਰਮੀਤ ਸਿੰਘ ਸਾਹ, ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਤੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਹੜ੍ਹ ਪੀੜਤਾਂ ਦੀ ਸੇਵਾ ਨੂੰ ਸਭ ਤੋਂ ਉੱਤਮ ਸੇਵਾ ਕਰਾਰ ਦਿੱਤਾ ਤੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਸ੍ਰੀ ਖਡੂਰ ਸਾਹਿਬ ਦੇ ਮੁੱਖ ਸਲਾਹਕਾਰ ਡਾ ਰਮਨ ਕੁਮਾਰ ਨੇ ਪਿੰਡ ਉੱਪਲ ਦੇ ਨੌਜਵਾਨਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਖੇਡ ਟੂਰਨਾਮੈਂਟ ਕਰਵਾਉਣ ਲਈ 11000 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਇਸ ਮੌਕੇ ਸਤਨਾਮ ਸਿੰਘ, ਜਗਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਨਿੰਦਾ ਸਿੰਘ,ਗੁਰਨਿਸਾਨ ਸਿੰਘ, ਮੈਂਬਰ ਪੰਚਾਇਤ ਸੁਖਦੇਵ ਸਿੰਘ, ਮੈਂਬਰ ਪੰਚਾਇਤ ਦਾਰਾ ਸਿੰਘ, ਮੈਂਬਰ ਪੰਚਾਇਤ ਬਖਸੀਸ ਸਿੰਘ ਕਾਲਾ, ਸਾਬਕਾ ਮੈਂਬਰ ਪੰਚਾਇਤ ਜੱਸਾ ਸਿੰਘ, ਕੇਵਲ ਸ਼ਰਮਾ, ਨੈਤਿਕ ਸ਼ਰਮਾ, ਲਾਡੀ ਉੱਪਲ, ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਸਹਾਇਕ ਸੰਚਾਲਕ ਸਕੱਤਰ ਸਿੰਘ ਪੁਰੇਵਾਲ, ਸਰਪ੍ਰਸਤ ਕਵੀ ਅਜੈਬ ਸਿੰਘ ਬੋਦੇਵਾਲ, ਮੁੱਖ ਸੰਚਾਲਕ ਸੁਲੱਖਣ ਸਿੰਘ ਦੇਲਾਵਾਲ, ਪ੍ਰਧਾਨ ਗੁਰਪ੍ਰੀਤ ਸਿੰਘ ਪੁਰੇਵਾਲ, ਅਮਰੀਕ ਸਿੰਘ ਉੱਪਲ, ਸੋਨੂੰ ਪੇਟਰ ਉੱਪਲ,ਡਾ ਸੰਦੀਪ ਸਿੰਘ ਮੀਆਂ ਵਿੰਡ, ਸੁਬੇਗ ਸਿੰਘ ਮੀਆਂ ਵਿੰਡ, ਆਦਿ ਮੈਂਬਰ ਹਾਜ਼ਰ ਸਨ ਇਸ ਤੋਂ ਇਲਾਵਾ ਸਨੀ, ਰਮਨ, ਮਨਪ੍ਰੀਤ ਮਨੀ, ਰੌਸ਼ਨ ਸਿੰਘ, ਪ੍ਰਮਜੀਤ ਸਿੰਘ, ਬਿੰਦਰ ਸਿੰਘ, ਤੋਂ ਇਲਾਵਾ ਪਿੰਡ ਦੀਆਂ ਬੀਬੀਆਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿਚ ਪਲਕਪ੍ਰੀਤ ਕੌਰ ਬਲਵਿੰਦਰ ਕੌਰ, ਚਰਨਜੀਤ ਕੌਰ, ਸਿਮਰਨਜੀਤ ਕੌਰ,ਦੁਲਬੀਰ ਕੌਰ,ਭੋਲੀ, ਅਮਰਜੀਤ ਕੌਰ, ਅਰਸ਼ਬੀਰ ਕੌਰ,ਨੀਲੂ ਕੌਰ, ਸਵਿੰਦਰ ਕੌਰ, ਕੁਲਵੰਤ ਕੌਰ,ਕੋਮਲਜੀਤ ਕੌਰ, ਸੁਖਵਿੰਦਰ ਕੌਰ, ਬਲਜੀਤ ਕੌਰ, ਰਣਜੀਤ ਕੌਰ, ਕੰਨਤੀ, ਰਾਜਬੀਰ ਕੌਰ, ਮਨਜੀਤ ਕੌਰ, ਅਮਰਜੀਤ ਕੌਰ, ਪਰਮਜੀਤ ਕੌਰ, ਰਮਨਦੀਪ ਕੌਰ,ਰਾਜ ਕੌਰ, ਬਲਵਿੰਦਰ ਕੌਰ, ਪ੍ਰਦੀਪ ਕੌਰ, ਅਮਰਜੀਤ ਕੌਰ, ਹਰਮੀਤ ਕੌਰ ਪੂਤੀ, ਰਮਨ ਆਦਿ ਸ਼ਖ਼ਸੀਅਤਾਂ ਹਾਜ਼ਰ ਸਨ
