73ਵੇਂ ਜਨਮ ਦਿਨ ਮੌਕੇ ਸਾਥੀਆਂ ਸਣੇ ਝੀਂਡਾ ਪੰਜਾਬ 'ਚ ਹੜ੍ਹ ਪੀੜਤ ਲੋਕਾਂ ਦੀ ਕਰਨਗੇ ਮਦਦ.



ਲੁਧਿਆਣਾ 3 ਸਿਤੰਬਰ (ਰਾਕੇਸ਼ ਅਰੋੜਾ) - ਪਿਛਲੇ ਦਿਨੀਂ ਆਪਣੇ 73 ਵੇ ਜਨਮ ਦਿਨ ਤੇ ਰੱਖੇ ਸ਼ੁਕਰਾਨਾ ਸਮਾਗਮ ਕਰਨਾਲ ਦੇ ਕਾਰਨ ਵਿਵਾਦਾਂ ਚ ਆਏ ਹਰਿਆਣਾ ਗੁਰਦੁਆਰਾ ਕਮੇਟੀ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਨੇ ਅੱਜ ਪ੍ਰੈਸ ਨੂੰ ਜਾਰੀ ਇੱਕ ਬਿਆਨ ਵਿੱਚ ਆਖਿਆ ਕੇ ਪੰਜਾਬ ਚ ਦਿਨ ਬਦਿਨ  ਹੜਾਂ ਕਾਰਨ ਹੁੰਦੀ ਖਰਾਬ ਸਥਿਤੀ ਕਾਰਨ ਮੈ ਇਹ ਸਮਾਗਮ ਰੱਦ ਕਰਨ ਦਾ ਫੈਸਲਾ ਲਿਆ ਹੈ ਅਤੇ ਮੇਰੇ ਜਨਮ ਦਿਨ ਵਾਲੇ ਦਿਨ 5 ਸਤੰਬਰ ਨੂੰ ਮੈਂ ਅਤੇ ਮੇਰੀ ਹਰਿਆਣਾ ਕਮੇਟੀ ਦੀ ਟੀਮ ਪੰਜਾਬ ਚ ਹੜ ਪੀੜਤਾਂ ਦਾ ਹਾਲ ਜਾਣਾਗੇ ,ਅਤੇ ਜੌ ਵੱਧ ਤੋਂ ਵੱਧ ਸਹਾਇਤਾ ਹੋ ਸਕੀ ਉਹ ਕਰਾਂਗੇ ਓਹਨਾ ਆਖਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਕਮੇਟੀ ਆਪਣੇ ਪੰਜਾਬੀ ਭਰਾਵਾਂ ਲਈ ਹਰ ਸਮੇਂ ਹਾਜ਼ਰ ਹੈ ਅਤੇ ਅਸੀਂ ਤਨੋ ਮਨੋ ਅਤੇ ਧਨੋ ਕੌਮ ਦੀ ਸੇਵਾ ਨੂੰ ਸਮਰਪਿਤ ਹਾਂ