ਆਪ' ਲੁਧਿਆਣਾ ਵੱਲੋਂ ਹੜ੍ਹ ਪੀੜਿਤਾਂ ਪਠਾਨਕੋਟ ਦੇ ਪੋਹਾ ਵਿੱਚ ਵੰਡੀ ਰਾਹਤ ਸਮੱਗਰੀ.
ਸਥਾਨਕ ਲੋਕਾਂ ਨੂੰ ਕੋਈ ਵੀ ਦਿੱਕਤ ਆਉਣ ਨਹੀਂ ਦੇਵਾਂਗੇ : ਜਤਿੰਦਰ ਖੰਗੂੜਾ
ਲੁਧਿਆਣਾ, 3 ਸਤੰਬਰ (ਰਾਕੇਸ਼ ਅਰੋੜਾ) : ਆਮ ਆਦਮੀ ਪਾਰਟੀ ਲੁਧਿਆਣਾ ਦੀ ਮੇਅਰ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਹੜ੍ਹਾਂ ਨਾਲ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਡੇ ਪੱਧਰ ਤੇ ਰਾਹਤ ਕੰਮ ਪਿਛਲੇ ਹਫਤੇ ਤੋਂ ਹੀ ਚੱਲ ਰਿਹਾ ਸੀ, ਇਸੇ ਕੜੀ ਅਧੀਨ ਪਾਰਟੀ ਵਰਕਰਾਂ ਨੇ ਲੁਧਿਆਣੇ ਤੋਂ 4 ਹੋਰ ਟਰੱਕ ਪਸ਼ੂਆਂ ਦਾ ਚਾਰਾ, 1300 ਪੇਟੀ ਪਾਣੀ ਦੀ ਇੱਕ ਟਰੱਕ, ਤਰਪਾਲ ਅਤੇ ਸੁਕਾ ਰਾਸ਼ਨ 1000 ਕਿੱਟਾ, ਫਲ (ਕੇਲੇ) ਸਬਜ਼ੀਆਂ (ਆਲੂ ਅਤੇ ਪਿਆਜ਼) ਕੁਲ 7 ਟਰੱਕ ਰਾਹਤ ਸਮੱਗਰੀ ਨੂੰ ਪਠਾਨਕੋਟ ਜ਼ਿਲ੍ਹੇ ਦੇ ਪੋਹਾ ਹਲਕੇ ਵਿੱਚ ਵੰਡਿਆ। ਇਹ ਸਮੱਗਰੀ ਰਾਵੀ ਨਦੀ ਦੇ ਕੰਢੇ ਨਾਲ ਲੱਗਦੇ ਅਲੱਗ-ਅਲੱਗ ਪਿੰਡਾਂ ਵਿੱਚ ਵੰਡੀ ਗਈ, ਜਿੱਥੇ ਹੜ੍ਹਾਂ ਕਾਰਨ ਲੋਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਖੇਤਰ ਵਿੱਚ ਆਪ ਟੀਮ ਨੇ 1000 ਆਟੇ ਦੀਆਂ ਥੈਲੀਆਂ, 2500 ਬਰੈਡ, 25 ਡੱਬੇ ਬਿਸਕਿਟ, ਸੈਨੀਟਰੀ ਪੈਡ, ਕਛੂਆ ਛਾਪ, 300 ਪੇਟੀ ਪਾਣੀ, ਤਰਪਾਲ ਅਤੇ ਮੱਛਰਦਾਨੀਆਂ ਵੀ ਵੰਡੀਆਂ ਗਈਆਂ। ਇਹ ਸਾਰੀ ਸਮੱਗਰੀ ਹੜ੍ਹ ਪੀੜਿਤ ਪਰਿਵਾਰਾਂ ਨੂੰ ਪਹੁੰਚਾਈ ਗਈ, ਜਿਸ ਨਾਲ ਉਹਨਾਂ ਨੂੰ ਭੋਜਨ, ਪੀਣ ਵਾਲੇ ਪਾਣੀ ਅਤੇ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮਦਦ ਮਿਲੀ। ਪੋਹਾ ਹਲਕਾ, ਜੋ ਪਠਾਨਕੋਟ ਜ਼ਿਲ੍ਹੇ ਵਿੱਚ ਰਾਵੀ ਦਰਿਆ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਆਉਂਦਾ ਹੈ, ਰਾਵੀ ਨਦੀ ਦੇ ਕੰਢੇ ਨਾਲ ਲੱਗਦੇ ਪਿੰਡਾਂ ਵਿੱਚ ਹੜ੍ਹਾਂ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਮਖਨਪੁਰ, ਪੋਲਾ, ਤਾਸ, ਬਹਾਦਰਪੁਰ, ਚੇਬੇ, ਤੁਰ, ਝੂੰਬਰ, ਲਸਾਨੀਆ, ਜੰਗਲੋਟ, ਬਮਿਆਲ, ਪੰਮਾ ਅਤੇ ਨਰੋਟ ਜੈਮਲ ਸਿੰਘ ਨੇੜਲੇ ਇਲਾਕੇ ਇਹਨਾਂ ਪਿੰਡਾਂ ਵਿੱਚੋਂ ਮੁੱਖ ਪ੍ਰਭਾਵਿਤ ਹਨ।
ਇਹਨਾਂ ਪਿੰਡਾਂ ਵਿੱਚ ਨਦੀ ਦੇ ਉਫਾਨ ਕਾਰਨ ਘਰ ਡੁੱਬ ਗਏ, ਫਸਲਾਂ ਤਬਾਹ ਹੋ ਗਈਆਂ ਅਤੇ ਪਸ਼ੂਆਂ ਨੂੰ ਚਾਰੇ ਦੀ ਕਮੀ ਹੋ ਗਈ। ਆਪ ਟੀਮ ਨੇ ਇਹਨਾਂ ਪਿੰਡਾਂ ਵਿੱਚ ਘੁੰਮ ਕੇ ਰਾਹਤ ਵੰਡੀ ਅਤੇ ਲੋਕਾਂ ਨੂੰ ਹੌਂਸਲਾ ਦਿੱਤਾ। ਆਪ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਕਿਹਾ ਕਿ ਪਾਰਟੀ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ ਹੜ੍ਹ ਪੀੜਿਤਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਕੰਮ ਜਾਰੀ ਰਹੇਗਾ ਅਤੇ ਹੋਰ ਰਾਹਤ ਸਮੱਗਰੀ ਵੀ ਭੇਜੀ ਜਾਵੇਗੀ। ਪਾਰਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਫਵਾਹਾਂ ਤੋਂ ਬਚਣ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ।ਹੋਰਨਾਂ ਤੋਂ ਇਲਾਵਾ ਇਸ ਮੌਕੇ ਮਾਲਵਾ ਜ਼ੋਨ ਮਹਿਲਾ ਵਿੰਗ ਦੇ ਪ੍ਰਧਾਨ ਅਜਿੰਦਰ ਪਾਲ ਕੌਰ ਲੁਧਿਆਣਾ ਸ਼ਹਿਰੀ ਦੀ ਮਹਿਲਾ ਵਿੰਗ ਦੇ ਪ੍ਰਧਾਨ ਮਨੀਸ਼ਾ ਕਪੂਰ ਇੰਪਰੂਵਮੈਂਟ ਟਰਸਟ ਲੁਧਿਆਣਾ ਦੇ ਚੇਅਰਮੈਨ ਤਰਸੇਮ ਭਿੰਡਰ, ਤੋਂ ਇਲਾਵਾ ਇਲਾਵਾ ਦਸਮੇਸ਼ ਸਿੰਘ, ਕਲੋਜੀਆ ਵੈਲਫੇਅਰ ਬੋਰਡ ਦੇ ਚੇਅਰਮੈਨ ਰਾਜੂ ਕਨੋਜੀਆ, ਵਰਿੰਦਰ ਸਿੰਘ ਗਿੱਲ ਕੋਟਲੀ ਅਤੇ ਹੋਰ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ
