ਜ਼ੀਆ ਪ੍ਰੋਡਕਸ਼ਨ ਕੰਪਨੀ ਨੇ ਲੁਧਿਆਣਾ ਵਿੱਚ ਖੋਲ੍ਹਿਆ ਕੀਰਤੀ ਮਿਊਜ਼ਿਕ ਸਟੂਡੀਓ.

 
ਲੁਧਿਆਣਾ।( ਕੁਲਦੀਪ ਸਿੰਘ ਦੁੱਗਲ )।- ਸਥਾਨਕ ਪੱਖੋਵਾਲ ਰੋਡ ਸਥਿਤ ਤਲਵਾਰ ਕਲੋਨੀ, ਦਾਦ ਵਿਖ਼ੇ ਪੰਜਾਬ ਦੀ ਉੱਘੀ ਸੰਗੀਤਕ ਕੰਪਨੀ ਜ਼ੀਆ ਪ੍ਰੋਡਕਸ਼ਨ ਵੱਲੋਂ ਆਪਣਾ ਨਵਾਂ ਕੀਰਤੀ ਮਿਊਜ਼ਿਕ ਸਟੂਡੀਓ ਲਾਂਚ ਕੀਤਾ ਗਿਆ ਜਿਸਦਾ ਉਦਘਾਟਨ ਲੋਕ ਗਾਇਕ ਜਗਦੇਵ ਖਾਨ ਦੀ ਸਪੁੱਤਰੀ ਕੀਰਤੀ ਖਾਨ ਨੇ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕ ਗਾਇਕ ਜਗਦੇਵ ਖਾਨ ਨੇ ਕਿਹਾ ਕਿ ਵਧੀਆ ਗੀਤ ਸੰਗੀਤ ਆਪਣੇ ਰੱਬ ਵਰਗੇ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਉਣਾ ਸਾਡਾ ਮੁੱਢ ਤੋਂ ਹੀ ਉਦੇਸ਼ ਰਿਹਾ ਹੈ ਅਤੇ ਆਪਣੇ ਇਸ ਸਟੂਡੀਓ ਰਾਹੀਂ ਅਸੀਂ ਇਹ ਕੋਸ਼ਿਸ਼ ਵੀ ਕਰਾਂਗੇ ਕਿ ਜੋ ਆਰਥਿਕ ਤੌਰ 'ਤੇ ਕਮਜ਼ੋਰ ਪਰ ਸੁਰੀਲੇ ਗਾਇਕ ਹਨ, ਉਹਨਾਂ ਦੀ ਹਰ ਸੰਭਵ ਸਹਾਇਤਾ ਕਰਕੇ ਉਹਨਾਂ ਦੀ ਕਲਾ ਨੂੰ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਰੂਬਰੂ ਕੀਤਾ ਜਾਵੇ। ਇਸ ਮੌਕੇ ਉਹਨਾਂ ਨੂੰ ਵਧਾਈ ਦੇਣ ਲਈ ਪ੍ਰਸਿੱਧ ਪੰਜਾਬੀ ਲੋਕ ਗਾਇਕ ਯੁੱਧਵੀਰ ਮਾਣਕ, ਪਰਗਟ ਖਾਨ, ਹੁਸਨ ਲਾਲ ਹੀਰਾ, ਜਤਿੰਦਰ ਰੰਧਾਵਾ, ਹਰਬੰਸ ਸਿੰਘ ਤੂਰ ਸਮੇਤ ਕਈ ਸ਼ਖਸ਼ੀਅਤਾਂ ਨੇ ਵਿਸ਼ੇਸ਼ ਸਿਰਕਤ ਕੀਤੀ।ਸਮਾਗਮ ਦੌਰਾਨ ਕੀਰਤੀ ਖਾਨ ਨੇ ਆਏ ਮਹਿਮਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਖਵਿੰਦਰ ਖਾਨ, ਜਗਜੀਤ ਸਿੰਘ ਜੱਗਾ, ਸਲੀਮ ਮੁਹੰਮਦ, ਰਮਨ ਹਲਵਾਰਾ, ਮਨੀ ਮਿਸ਼ਾਲ ( ਦੋਵੇਂ ਸੰਗੀਤਕਾਰ ) ਜਸ਼ਨਦੀਪ ਪ੍ਰਿੰਸ, ਵੰਸ਼ਵੀਰ ਆਦਿ ਨੇ ਵੀ ਆਪਣੀ ਵਿਸ਼ੇਸ਼ ਹਾਜ਼ਰੀ ਲਵਾਈ।