ਨੌਜਵਾਨ ਦਾ ਗੋਲੀ ਮਾਰ ਕੇ ਕਤਲ, ਪੁਲਿਸ ਜਾਂਚ ਵਿਚ ਜੁਟੀ.

 

ਬੁਢਲਾਡਾ  (ਮੇਹਤਾ ਅਮਨ) - ਸਥਾਨਕ ਸ਼ਹਿਰ ਅੰਦਰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰਨ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬੁਢਲਾਡਾ ਵਿੱ
ਖੇ ਸਥਾਨਕ ਪੁਲਿਸ ਦੇ ਖਿਲਾਫ ਅਣਗੇਹਲੀ ਕਰਨ ਦਾ ਦੋਸ਼ ਲਗਾਉਂਦਿਆਂ ਇੱਕ ਦਿਨ ਪਹਿਲਾ ਇੱਕ ਝਗੜੇ ਸੰਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ । ਜਿੱਥੇ ਪੁਲਿਸ ਵੱਲੋਂ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ।  ਸੂਤਰਾਂ ਮੁਤਾਬਕ ਪ੍ਰੰਤੂ ਸਥਾਨਕ ਪੁਲਿਸ ਵੱਲੋ ਅਣਗੋਲਿਆ ਕਰਦਿਆਂ ਮਾਮਲੇ ਨੂੰ ਹਲਕੇ 'ਚ ਲੈ ਲਿਆ ਗਿਆ। ਪ੍ਰੰਤੂ ਦੋਵੇ ਧਿਰਾਂ ਦੀ ਰੰਜਿਸ਼ ਦੇ ਕਾਰਨ ਅੰਜਾਮ ਕਤਲ ਤੱਕ ਪਹੁੰਚ ਗਿਆ। ਬੁਢਲਾਡਾ ਬਰੇਟਾ ਰੋਡ ਤੇ ਸਮਝੌਤੇ ਦੀ ਆੜ ਹੇਠ ਇੱਕ ਕਤਲ ਨੂੰ ਅੰਜਾਮ ਦੇ ਦਿੱਤਾ ਗਿਆ। ਜਿੱਥੇ ਮ੍ਰਿਤਕ ਦੇ ਵਾਰਸਾਂ ਵੱਲੋਂ ਸਿਵਲ ਹਸਪਤਾਲ ਵਿਖੇ ਭਾਰੀ ਹੰਗਾਮੇ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ। ਉਥੇ ਡੀ.ਐਸ.ਪੀ. ਬੁਢਲਾਡਾ ਸਿਕੰਦਰ ਸਿੰਘ ਚੀਮਾਂ ਨੇ ਲੋਕਾਂ ਦੇ ਰੋਹ ਨੂੰ ਸ਼ਾਂਤ ਕਰਦਿਆਂ ਕਾਰਵਾਈ ਕਰਨ ਦਾ ਭਰੋਸਾ ਦਿੰਦਿਆਂ ਮ੍ਰਿਤਕਾਂ ਦੇ ਵਾਰਸਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਪ੍ਰੰਤੂ ਮ੍ਰਿਤਕ ਦੇ ਹਮਾਇਤੀਆਂ ਇਕੱਠ ਇਨ੍ਹਾਂ ਜਿਆਦਾ ਹੁੰਦਿਆਂ ਦੇਖ 3 ਥਾਣਿਆਂ ਦੀ ਪੁਲਿਸ ਨੂੰ ਬੁਲਾਉਣਾ ਪਿਆ। ਸਥਿਤੀ ਤਨਾਅਪੂਰਨ ਹੁੰਦਿਆਂ ਦੇਖਦਿਆਂ  ਸੀ.ਏ. ਸਟਾਫ ਦੇ ਮੁੱਖੀ ਬਲਕੌਰ ਸਿੰਘ ਅਤੇ ਐਸ.ਐਚ.�". ਸੁਖਜੀਤ ਸਿੰਘ ਭੀਖੀ ਹਸਪਤਾਲ ਵਿੱਚ ਪਹੁੰਚੇ ਜਿੱਥੇ ਵੱਡੀ ਪੁਲਿਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ। ਕਤਲ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ