ਰੁਬਾਈ ਵਾਪਿਸ ਲੈਣ ਬਾਰੇ .

ਦੋਸਤੋ! 

ਮੈਂ ਅੱਜ ਸਵੇਰੇ ਪਾਈ ਇਸ ਪੋਸਟ ਨੂੰ ਵਾਪਸ ਲੈ ਰਿਹਾ ਹਾਂ ਕਿਉਂਕਿ ਇਸ ਵਿੱਚ ਮੇਰੀ ਭਾਵਨਾ ਪਾਠਕਾਂ ਨੂੰ ਅਖ਼ਬਾਰ ਤੋਂ ਦੂਰ ਕਰਨ ਦੀ ਨਹੀਂ ਸੀ ਪਰ ਸਗੋਂ ਲੋਕ ਚਰਚਾ ਬਿਆਨ ਕਰਨਾ ਸੀ। 

ਮੈਂ ਅੱਜ ਤੀਕ ਦੇ ਸਫ਼ਰ ਚ ਕਦੇ ਵੀ ਅਖ਼ਬਾਰ ਦੀ ਭਰੋਸੇਯੋਗਤਾ ਨੂੰ  ਸਵਾਲ ਨਹੀਂ ਕੀਤਾ ਸਗੋਂ ਹਮੇਸ਼ਾਂ ਆਪਣੇ ਵਿਚਾਰਾਂ ਦਾ ਵਾਹਕ ਬਣਾਇਆ ਹੈ। 

ਜੇਕਰ ਫਿਰ ਵੀ ਮੇਰੇ ਸ਼ਬਦ ਠੀਕ ਭਾਵਨਾ ਨਹੀਂ ਪਹੁੰਚਾ ਸਕੇ ਤਾਂ ਖਿਮਾ ਦਾ ਜਾਚਕ ਹਾਂ। 

ਮੈਂ ਇਹ ਰੁਬਾਈ ਵਾਪਸ ਲੈਂਦਾ ਹਾਂ। 

ਸੋਸ਼ਲ ਮੀਡੀਆ ਚ ਸਰਗਰਮ ਦੋਸਤ ਇਸ ਨੂੰ ਅੱਗੇ ਨਾ ਵਰਤਣ ਅਤੇ ਆਪੋ ਆਪਣੇ ਖਾਤੇ ਚੋਂ ਮੇਟ ਦੇਣ। 

ਮੈਂ ਹਰ ਰੋਜ਼ ਆਪ  ਅਖ਼ਬਾਰ ਪੜ੍ਹਦਾ ਹਾਂ। 

ਕਰੋਨਾ ਵਾਇਰਸ ਮੁਕਤ ਹੋਣ ਬਾਰੇ ਵਿਗਿਆਨਕ ਪਹੁੰਚ ਵੀ ਇਹੀ ਹੈ ਕਿ ਪੜਨ ਉਪਰੰਤ ਹੱਥ ਸਾਫ਼ ਕਰ ਲਵੋ, ਜੋ ਮੈਂ ਆਪ ਕਰਦਾ ਹਾਂ। 

ਮੈਂ ਆਪਣੇ ਸ਼ੁਭ ਚਿੰਤਕਾਂ ਦਾ ਸਤਿਕਾਰ ਕਰਦਿਆਂ ਇਹ ਰੁਬਾਈ ਵਾਪਸ ਲੈਣ ਦਾ ਫ਼ੈਸਲਾ ਲੈ ਰਿਹਾ ਹਾਂ। 

ਗੁਰਭਜਨ ਗਿੱਲ

25.3.20m