ਲੋੜਵੰਦਾਂ ਨੂੰ ਵੰਡੀਆਂ ਤਿਰਪਾਲਾਂ .
ਸਿੱਧੂ ਨੇ ਪਿੰਡ ਜੋਧਾਨਗਰੀ ਵਿੱਚ ਲੋੜਵੰਦਾਂ ਨੂੰ ਵੰਡੀਆਂ ਤਰਪਾਲ਼ਾਂ ਲੋਕਾਂ ਕੀਤਾ ਧੰਨਵਾਦ ।
ਬਾਬਾ ਬਕਾਲਾ ਸਾਹਿਬ 5 ਸਤੰਬਰ (ਸੁਖਰਾਜ ਸਿੰਘ ਮੱਦੇਪੁਰ)ਬਰਸਾਤੀ ਮੌਸਮ ਦੇ ਚਲਦਿਆਂ ਪੰਜਾਬ ਵਿੱਚ ਹੜ੍ਹਾਂ ਦੀ ਭਿਆਨਕ ਸਥਿਤੀ ਬਣੀ ਹੋਈ ਹੈ । ਅਤੇ ਲਗਾਤਾਰ ਬਾਰਸ਼ ਕਾਰਨ ਲੋਕਾਂ ਦੀ ਜਾਨ ਅਤੇ ਮਾਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਗਰੀਬ ਲੋਕਾਂ ਦੀਆ ਛੱਤਾਂ ਚੋਅ ਕੇ ਘਰੇਲੂ ਸਾਰਾ ਸਮਾਨ ਭਿਜ ਗਿਆ ਹੈ ਉੱਥੇ ਸਮਾਜਸੇਵੀ ਵੀ ਲੋਕਾਂ ਦੀ ਸੇਵਾ ਵਿੱਚ ਖਾਣ ਪੀਣ ਲਈ ਲੰਗਰ ਅਤੇ ਪਸੂਆਂ ਦੇ ਚਾਰੇ ਲਈ ਤੂੜੀ ਤੰਦ ਫੀਡ ਆਦਿ ਦਾ ਉਪਰਾਲਾ ਕਰ ਰਹੇ ਹਨ। ਉੱਥੇ ਪਿੰਡ ਜੋਧਾਨਗਰੀ ਦੇ ਰਮਨਜੀਤ ਸਿੱਧੂ ਵੱਲੋ ਪਿੰਡ ਵਿੱਚ ਲੋੜਵੰਦ ਪਰਿਵਾਰਾਂ ਨੂੰ 60ਦੇ ਕਰੀਬ ਪੋਲੀਥੀਨ ਦੀਆਂ ਤਰਪਾਲ਼ਾਂ ਤਕਸੀਮ ਕੀਤੀਆਂ ਗਈਆਂ ਹਨ। ਇਸ ਮੌਕੇ ਸਰਪੰਚ ਗੁਰਮੀਤ ਕੌਰ, ਰਮਨਜੀਤ ਸਿੰਘ ਸਿੱਧੂ, ਬਚਿੱਤਰ ਸਿੰਘ ਪੰਚ, ਮਿਸਤਰੀ ਪਰਮਜੀਤ ਸਿੰਘ, ਬਾਬਾ ਸਹਿਲ, ਰਜੇਸ਼ ਕੁਮਾਰ ਰਾਜੂ, ਪ੍ਰੇਮ ਸਿੰਘ, ਜਗੀਰ ਸਿੰਘ ਆਦਿ ਹਾਜ਼ਰ ਸਨ।
